post

Jasbeer Singh

(Chief Editor)

ਸਰਹੱਦ ਤੇ ਅਸਮਾਨ ਵਿਚ ਪਾਕਿਸਤਾਨੀ ਡਰੋਨ ਨੂੰ ਦੇਖ ਜਵਾਨਾਂ ਦਾਗੇ 16 ਫਾਇਰ ਤੇ ਰੌਸ਼ਨੀ ਵਾਲਾ ਬੰਬ

post-img

ਸਰਹੱਦ ਤੇ ਅਸਮਾਨ ਵਿਚ ਪਾਕਿਸਤਾਨੀ ਡਰੋਨ ਨੂੰ ਦੇਖ ਜਵਾਨਾਂ ਦਾਗੇ 16 ਫਾਇਰ ਤੇ ਰੌਸ਼ਨੀ ਵਾਲਾ ਬੰਬ ਡੇਰਾ ਬਾਬਾ ਨਾਨਕ : ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 117 ਬਟਾਲੀਅਨ ਦੀ ਬੀਓਪੀ ਸ਼ਾਹਪੁਰ ਦੇ ਤਾਇਨਾਤ ਬੀਐਸਐਫ ਜਵਾਨਾਂ ਵਲੋਂ ਬੁੱਧਵਾਰ ਦੀ ਰਾਤ ਕੌਮਾਂਤਰੀ ਸਰਹੱਦ ਰਾਹੀਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਹੋ ਰਹੇ ਪਾਕਿਸਤਾਨ ਡਰੋਨ `ਤੇ ਫਾਇਰਿੰਗ ਤੇ ਰੋਸ਼ਨੀ ਵਾਲੇ ਬੰਬ ਦਾਗੇ ਗਏ। ਜਾਣਕਾਰੀ ਅਨੁਸਾਰ ਬੁੱਧਵਾਰ ਸਰਹੱਦ `ਤੇ ਚੌਕਸ ਜਵਾਨਾਂ ਵੱਲੋਂ ਆਸਮਾਨ ਵਿੱਚ ਪਾਕਿਸਤਾਨੀ ਡਰੋਨ ਨੂੰ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰਦਿਆਂ ਵੇਖਿਆ। ਜਿੱਥੇ ਜਵਾਨਾਂ ਵੱਲੋਂ 16 ਦੇ ਕਰੀਬ ਫਾਇਰ `ਤੇ ਇਕ ਰੋਸ਼ਨੀ ਵਾਲਾ ਬੰਬ ਦਾਗਿਆ ਗਿਆ। ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਬੀਐਸਐਫ ਦੇ ਉੱਚ ਅਧਿਕਾਰੀ ਮੌਕੇ `ਤੇ ਪਹੁੰਚੇ। ਵੀਰਵਾਰ ਤੜਕਸਾਰ ਤੋਂ ਬੀਐਸਐਫ ਤੇ ਪੁਲਿਸ ਵੱਲੋਂ ਸੰਬੰਧਤ ਏਰੀਏ ਵਿੱਚ ਪਹੁੰਚ ਕੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।

Related Post