
ਥਾਣਾ ਭਾਦਸੋਂ ਪੁਲਸ ਨੇ ਕੀਤਾ 8 ਵਿਅਕਤੀਆਂ ਵਿਰੁੱਧ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ
- by Jasbeer Singh
- July 25, 2024

ਥਾਣਾ ਭਾਦਸੋਂ ਪੁਲਸ ਨੇ ਕੀਤਾ 8 ਵਿਅਕਤੀਆਂ ਵਿਰੁੱਧ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ ਭਾਦਸੋਂ, 25 ਜੁਲਾਈ () : ਥਾਣਾ ਭਾਦਸੋਂ ਪੁਲਸ ਨੇ ਸਿ਼ਕਾਇਤਕਰਤਾ ਪਰਮਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਦਿੱਤੂਪੁਰ ਥਾਣਾ ਭਾਦਸੋਂ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 109, 115 (2), 118 (2), 118, 191 (3), 190, 351 (1,3) ਬੀ. ਐਨ. ਐਸ. ਐਕਟ ਤਹਿਤ 8 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈਵਿਚ ਅਮਿਤਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਦਿੱਤੂਪੁਰ ਜੱਟਾ ਥਾਣਾ ਭਾਦਸੋ ਅਤ 6, 7 ਅਣਪਛਾਤੇ ਵਿਅਕਤੀ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਪਰਮਿੰਦਰ ਸਿੰਘ ਨੇ ਦੱਸਿਆ ਕਿ 22 ਜੁਲਾਈ 2024 ਨੂੰ ਉਹ ਆਪਣੇ ਪਿੰਡ ਦੇ ਬੱਸ ਸਟੈਂਡ ਤੋ ਸਬਜੀ ਲੈਣ ਆਇਆ ਸੀ ਤੇ ਜਦੋ ਟਿਵਾਣਾ ਸਟੂੀਡਓ ਦੇ ਕੋਲ ਪਹੁੰਚਿਆ ਤਾਂ ਉਕਤ ਅਮਿਤਪ੍ਰੀਤ ਸਿੰਘ ਜਿਸਦੇ ਹੱਥ ਵਿੱਚ ਦਾਤ ਫੜ੍ਹਿਆ ਹੋਇਆ ਸੀ ਅਤੇ ਇਸਦੇ ਨਾਲ ਮੌਜੂਦ 6, 7 ਅਣਪਛਾਤੇ ਵਿਅਕਤੀ ਸਨ ਕੋਲ ਵੀ ਕ੍ਰਿਪਾਨਾ ਅਤੇ ਕਿਰਚਾ ਸਨ ਨੇ ਉਸਦੀ ਜਾਨੋਂ ਮਾਰਨ ਦੀ ਨੀਅਤ ਨਾਲ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀਆ ਧਮਕੀਆ ਦੇ ਕੇ ਮੌਕਾ ਤੋ ਫਰਾਰ ਹੋ ਗਏ। ਸਿ਼ਕਾਇਤਕਰਤਾ ਪਰਮਿੰਦਰ ਸਿੰਘ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਅਧੀਨ ਹੈ।