post

Jasbeer Singh

(Chief Editor)

Patiala News

ਸਾਵਣ ਦੇ ਪਹਿਲੇ ਸੋਮਵਾਰ ਵੱਡੀ ਗਿਣਤੀ ਵਿੱਚ ਭਗਤ ਪਹੁਚੇ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ

post-img

ਸਾਵਣ ਦੇ ਪਹਿਲੇ ਸੋਮਵਾਰ ਵੱਡੀ ਗਿਣਤੀ ਵਿੱਚ ਭਗਤ ਪਹੁਚੇ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਬੀਤੇ ਦਿਨੀ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿਖੇ ਸਾਵਣ ਦੇ ਪਹਿਲੇ ਸੋਮਵਾਰ ਨੂੰ ਭਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਇਸ ਮੰਦਿਰ ਦੀ ਆਸਥਾ ਪਹਿਲਾਂ ਤੋਂ ਹੈ, ਜਦੋ ਤੋਂ ਮੂਤਰੀ ਸਥਾਪਨਾ ਹੋਈ ਹੈ ਇਸ ਮੌਕੇ ਮੰਦਿਰ ਦੇ ਪੁਜਾਰੀ ਸ੍ਰੀ ਅਸ਼ਵਨੀ ਜੀ ਨੇ ਦੱਸਿਆ ਕਿ ਪਹਿਲਾਂ ਨਾਲੋਂ ਕਈ ਗੁਣਾ ਭਗਤਾਂ ਦੀ ਆਸਥਾ ਵੱਧੀ ਹੈ। ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਵੱਲੋਂ ਕਾਵੜ ਸ਼ੀਵਰ ਦੀ ਸ਼ੁਰੂਆਤ ਹੋਈ ਹੈ। ਇਸ ਕਾਵੜ ਸ਼ੀਵਰ ਦੇ ਭਗਤਾਂ ਨੂੰ ਛੋਲੇ ਅਤੇ ਮਿੱਠੀਆਂ ਖਿੱਲਾਂ ਦਾ ਪ੍ਰਸ਼ਾਦ ਵੰਡਿਆ ਗਿਆ ਅਤੇ ਸ਼ਾਮ ਨੂੰ ਉਚੇਚੇ ਤੌਰ ਤੇ ਗਰੀਨਮੈਨ ਸ੍ਰੀ ਭਗਵਾਨ ਦਾਸ ਜੁਨੇਜਾ ਜੀ ਮੰਦਿਰ ਵਿਖੇ ਪਹੁੰਚੇ ਅਤੇ ਮੰਦਿਰ ਵਿੱਚ ਮੱਥਾ ਟੇਕਿਆ। ਇਸ ਉਪਰੰਤ ਖੀਰ ਪੂੜੇ ਦਾ ਪ੍ਰਸ਼ਾਦ ਦਾ ਭੋਗ ਲਗਾਉਣ ਤੋਂ ਬਾਅਦ ਸੰਗਤਾਂ ਵਿੱਚ ਵਰਤਾਇਆ ਗਿਆ ਅਤੇ ਸਾਵਣ ਦੇ ਪਹਿਲੇ ਸੋਮਵਾਰ ਹੀ ਗਰੀਨ ਮੈਨ ਸ੍ਰੀ ਭਗਵਾਨ ਦਾ ਜੁਨੇਜਾ ਜੀ ਨੇ ਪੌਦੇ ਲਗਾਇਆ ਅਤੇ ਸੁਧਾਰ ਸਭਾ ਦੇ ਸਾਰੇ ਮੈਂਬਰਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ। ਭਗਵਾਨ ਦਾਸ ਜੁਨੇਜਾ ਜੀ, ਸਤਨਾਮ ਹਸੀਜਾ ਸਰਪ੍ਰਸਤ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਦੇ ਪੁਰਾਣੇ ਮਿੱਤਰ ਹਨ ਅਤੇ ਉਹਨਾ ਨੇ ਮੰਦਿਰ ਵਿੱਚ ਚੱਲ ਰਹੇ ਕੰਮ ਨੂੰ ਦੇਖ ਕੇ ਜਿਵੇਂ ਕਿ ਫੁੱਲ ਪੌਦੇ ਲੱਗੇ ਅਤੇ ਚਿੱਤਰਕਾਰ ਦਾ ਕੰਮ ਹੋ ਰਿਹਾ ਨੂੰ ਦੇਖ ਦੇ ਸ਼ਲਾਘਾ ਕੀਤੀ ਅਤੇ ਉਹਨਾਂ ਨੇ ਵਿਸ਼ਵਾਸ਼ ਦਿਵਾਇਆ ਮੈਂ ਇਸ ਮੰਦਿਰ ਦੇ ਵਿਕਾਸ ਵਾਸਤੇ ਤਨ—ਮਨ ਧਨ ਨਾਲ ਸੇਵਾ ਕਰਾਂਗਾ। ਮੈਨੂੰ ਇੱਥੇ ਆ ਕੇ ਸਾਰਾ ਕੁੱਝ ਦੇਖ ਕੇ ਬਹੁਤ ਚੰਗਾ ਲੱਗਿਆ।

Related Post