post

Admin

(Chief Editor)

National

ਯੂਟਿਊਬਰ ਐਲਵਿਸ਼ ਯਾਦਵ ਹੋਇਆ ਈ. ਡੀ. ਦਫ਼ਤਰ ਵਿਚ ਪੇਸ਼

post-img

ਯੂਟਿਊਬਰ ਐਲਵਿਸ਼ ਯਾਦਵ ਹੋਇਆ ਈ. ਡੀ. ਦਫ਼ਤਰ ਵਿਚ ਪੇਸ਼ ਲਖਨਊ, 23 ਜੁਲਾਈ : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਵਿਖੇ ਯੂਟਿਊਬਰ ਸਿਦਾਰਥ ਯਾਦਵ ਉਰਫ਼ ਐਲਵਿਸ਼ ਯਾਦਵ ਅੱਜ਼ ਪੇਸ਼ ਹੋਇਆ। ਦੱਸਣਯੋਗ ਹੈ ਕਿ ਐਲਵਿਸ਼ ਯਾਦਵ ਨੂੰ ਪਾਰਟੀਆਂ ਵਿਚ ਨਸ਼ੇ ਲਈ ਸੱਪ ਦੇ ਜ਼ਹਿਰ ਦੀ ਵਰਤੋਂ ਅਤੇ ਨਕਦੀ ਲੈਣ ਦੇਣ ਦੇ ਮਾਮਲੇ ਵਿਚ ਈ. ਡੀ. ਲੱਭ ਰਹੀ ਸੀ। ਸੂਤਰਾਂ ਨੇ ਦੱਸਿਆ ਕਿ ਈ. ਡੀ. ਵੱਲੋਂ ਅਸ਼ੋਕ ਮਾਰਗ ਸਥਿਤ ਦਫ਼ਤਰ ਵਿਚ ਯਾਦਵ ਦੇ ਬਿਆਨ ਦਰਜ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਈ. ਡੀ. ਇਸ ਮਾਮਲੇ ਵਿਚ ਪਹਿਲਾਂ ਹਰਿਆਣਾ ਦੇ ਗਾਇਕ ਰਾਹੁਲ ਯਾਦਵ ਤੋਂ ਪੁੱਛਗਿੱਛ ਕਰ ਚੁੱਕੀ ਹੈ।

Related Post

Instagram