
ਸੀ. ਐੱਮ. ਮਾਨ ਦੇ ਨਿਰਦੇਸ਼ `ਤੇ ਫਾਜ਼ਿਲਕਾ ਸਾਈਬਰ ਸੈੱਲ ਦੇ ਐੱਸ. ਐੱਚ. ਓ. ਸਮੇਤ 4 ਗ੍ਰਿਫਤਾਰ
- by Jasbeer Singh
- May 28, 2025

ਸੀ. ਐੱਮ. ਮਾਨ ਦੇ ਨਿਰਦੇਸ਼ `ਤੇ ਫਾਜ਼ਿਲਕਾ ਸਾਈਬਰ ਸੈੱਲ ਦੇ ਐੱਸ. ਐੱਚ. ਓ. ਸਮੇਤ 4 ਗ੍ਰਿਫਤਾਰ ਨਾਬਾਲਿਗ `ਤੇ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਮੰਗ ਰਹੇ ਸਨ ਇਕ ਲੱਖ ਰੁਪਏ ਫਾਜਿਲਕਾ, 28 ਮਈ : ਫਾਜ਼ਿਲਕਾ ਸਾਈਬਰ ਸੈੱਲ ਬਾਣੇ `ਚ ਵਿਜੀਲੈਂਸ ਵਿਭਾਗ ਦੀ ਟੀਮ ਵਲੋਂ ਰੇਡ ਕੀਤੀ ਗਈ। ਇਸ ਦੌਰਾਨ ਸਾਈਬਰ ਸੈੱਲ ਦੇ 4 ਅਧਿਕਾਰੀਆਂ `ਤੇ ਰਿਸ਼ਵਤਖੋਰੀ ਦੇ ਦੋਸ਼ `ਚ ਮਾਮਲਾ ਦਰਜ ਕਰਨ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਨੇ ਇਨ੍ਹਾਂ ਅਧਿਕਾਰੀਆਂ ਨੂੰ ਇਕ ਨਾਬਾਲਿਗ ਨੂੰ ਉਸ ਦੇ ਖਿਲਾਫ ਸਾਈਬਰ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਰਿਸ਼ਵਤ ਦੇਣ ਲਈ ਦਬਾਅ ਪਾਉਣ ਦੇ ਦੋਸ਼ `ਚ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ `ਚ ਫਾਜ਼ਿਲਕਾ ਸਾਈਬਰ ਸੈੱਲ ਦੇ ਐੱਸ. ਐੱਚ. ਓ., ਮੁਨਸ਼ੀ ਅਤੇ ਦੋ ਹੋਰ ਲੋਕ ਸ਼ਾਮਲ ਹਨ। ਇਹ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਬੱਚੇ ਦੇ ਪਰਿਵਾਰਕ ਮੈਂਬਰਾਂ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਸਾਈਬਰ ਸੈੱਲ ਫਾਜ਼ਿਲਕਾ ਦੇ ਐੱਸ. ਐੱਚ. ਓ. ਅਤੇ ਉਨ੍ਹਾਂ ਦੇ ਸਾਥੀ ਕਰਮਚਾਰੀਆਂ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ। ਗਿਆ ਹੈ।ਜਾਣਕਾਰੀ ਮੁਤਾਬਕ ਪੀੜਤ ਪਰਿਵਾਰ ਦੇ 17 ਸਾਲਾ ਬੱਚੇ ਨੇ ਗਲਤੀ ਨਾਲ ਪੋਰਨ ਵੀਡੀਓ `ਤੇ ਕਲਿੱਕ ਕਰ ਲਿਆ ਸੀ । ਇਹ ਇਕ ਗੈਰ-ਕਾਨੂੰਨੀ ਮਾਮਲਾ ਸੀ ਪਰ ਸਾਈਬਰ ਸੈੱਲ ਪੁਲਸ ਕਰਮਚਾਰੀਆਂ ਨੇ ਇਸ ਦਾ ਫਾਇਦਾ ਉਠਾਇਆ। ਇਹ ਲੋਕ ਬੱਚੇ ਦੇ ਪਰਿਵਾਰ ਨੂੰ ਧਮਕੀਆਂ ਦਿੰਦੇ ਰਹੇ ਅਤੇ ਪੈਸੇ ਦੀ ਮੰਗ ਕਰਦੇ ਰਹੇ । ਇਸ ਤੋਂ ਬਾਅਦ ਜਦੋਂ ਪੀੜਤ ਪਰਿਵਾਰ ਨੇ ਮੁੱਖ ਮੰਤਰੀ ਨਾਲ ਸੰਪਰਕ ਕੀਤਾ ਤਾਂ ਵਿਜੀਲੈਂਸ ਨੇ ਸਾਈਬਰ ਸੈੱਲ ਦੇ ਐੱਸ. ਐੱਚ. ਓ. ਅਤੇ ਮੁਨਸ਼ੀ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ।