post

Jasbeer Singh

(Chief Editor)

National

ਅਮਰੀਕਾ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਚਿਤਾਵਨੀ, ਪੜ੍ਹਾਈ ਛੱਡੀ ਤਾਂ ਵੀਜ਼ਾ ਹੋਵੇਗਾ ਰੱਦ

post-img

ਅਮਰੀਕਾ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਚਿਤਾਵਨੀ, ਪੜ੍ਹਾਈ ਛੱਡੀ ਤਾਂ ਵੀਜ਼ਾ ਹੋਵੇਗਾ ਰੱਦ ਵਾਸ਼ਿੰਗਟਨ, 28 ਮਈ : ਅਮਰੀਕਾ ਨੇ ਭਾਰਤੀ ਅਤੇ ਹੋਰ ਵਿਦੇਸ਼ੀ ਵਿਦਿਆਰਥੀਆਂ ਨੂੰ ਸਖ਼ਤ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਜੇ ਉਹ ਬਿਨਾਂ ਕਿਸੇ ਨੋਟਿਸ ਦੇ ਆਪਣੀ ਪੜ੍ਹਾਈ ਛੱਡ ਦਿੰਦੇ ਹਨ ਜਾਂ ਆਪਣੇ ਅਧਿਐਨ ਪ੍ਰੋਗਰਾਮ ਤੋਂ ਪਿੱਛੇ ਹਟ ਜਾਂਦੇ ਹਨ ਤਾਂ ਉਨ੍ਹਾਂ ਦੇ ਵੀਜ਼ੇ ਰੱਦ ਕੀਤੇ ਜਾ ਸਕਦੇ ਹਨ। ਇਹ ਚਿਤਾਵਨੀ ਅਮਰੀਕਾ `ਚ ਗੈਰ-ਕਾਨੂੰਨੀ ਪ੍ਰਵਾਸੀਆਂ `ਤੇ ਚੱਲ ਰਹੀ ਕਾਰਵਾਈ ਅਤੇ ਸਮੂਹਿਕ ਦੇਸ਼ ਨਿਕਾਲੇ ਦੀਆਂ ਚਿੰਤਾਵਾਂ ਦਰਮਿਆਨ ਆਈ ਹੈ। ਚਿਤਾਵਨੀ `ਚ ਕਿਹਾ ਗਿਆ ਹੈ ਕਿ ਜੇ ਇਹ ਵਿਦਿਆਰਥੀ ਬਿਨਾਂ ਦੱਸੇ ਆਪਣਾ ਕੋਰਸ ਛੱਡ ਦਿੰਦੇ ਹਨ ਤਾਂ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਜਾਏਗਾ। ਭਾਰਤ `ਚ ਅਮਰੀਕੀ ਦੂਤਘਰ ਨੇ ਇਕ ਅਧਿਕਾਰਤ ਬਿਆਨ `ਚ ਕਿਹਾ ਹੈ ਕਿ ਜੇ ਵਿਦਿਆਰਥੀ ਆਪਣੀ ਯੂਨੀਵਰਸਿਟੀ ਨੂੰ ਦੱਸੇ ਬਿਨਾਂ ਕੋਈ ਕੋਰਸ ਛੱਡ ਦਿੰਦੇ ਹਨ, ਕਲਾਸਾਂ `ਚ ਸ਼ਾਮਲ ਨਹੀਂ ਹੁੰਦੇ ਜਾਂ ਆਪਣੇ ਅਧਿਐਨ ਪ੍ਰੋਗਰਾਮ ਤੋਂ ਪਿੱਛੇ ਹਟਦੇ ਹਨ ਤਾਂ ਉਨ੍ਹਾਂ ਦਾ `ਵਿਦਿਆਰਥੀ ਵੀਜ਼ਾ` ਰੱਦ ਕੀਤਾ ਜਾ ਸਕਦਾ ਹੈ। ਇਸ ਕਾਰਨ ਉਹ ਭਵਿੱਖ `ਚ ਅਮਰੀਕਾ ਦਾ ਵੀਜ਼ਾ ਹਾਸਲ ਨਹੀਂ ਕਰ ਸਕਣਗੇ। ਕਿਸੇ ਵੀ ਸਮੱਸਿਆ ਤੋਂ ਬਚਣ ਲਈ ਉਹ ਹਮੇਸ਼ਾ ਆਪਣੇ ਵੀਜ਼ੇ ਦੇ ਨਿਯਮਾਂ ਤੇ ਸ਼ਰਤਾਂ ਦੀ ਪਾਲਣਾ ਕਰਨ।

Related Post