post

Jasbeer Singh

(Chief Editor)

Patiala News

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਰਾਘੋਮਾਜਰਾ ਸ੍ਰੀ ਹਨੂੰਮਾਨ ਮੰਦਿਰ ਚੌਂਕ ਵਿੱਚ ਲਗਾਈ ਵਿਸ਼ਾਲ ਸਟੇਜ਼

post-img

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਰਾਘੋਮਾਜਰਾ ਸ੍ਰੀ ਹਨੂੰਮਾਨ ਮੰਦਿਰ ਚੌਂਕ ਵਿੱਚ ਲਗਾਈ ਵਿਸ਼ਾਲ ਸਟੇਜ਼ ਪਟਿਆਲਾ : ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਦੇ ਸਬੰਧ ਵਿੱਚ ਰਾਘੋਮਾਜਰਾ ਸ੍ਰੀ ਹਨੂੰਮਾਨ ਮੰਦਿਰ ਚੌਂਕ ਵਿੱਚ ਵਿਸ਼ਾਲ ਸਟੇਜ਼ ਵਾਲਮੀਕਿ ਧਰਮ ਸਭਾ ਸੰਜੇ ਕਲੋਨੀ ਵਾਰਡ ਨੰਬਰ 39 ਵਲੋਂ ਲਗਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਬਾਬਾ ਲਾਲ ਨਾਥ ਮਹਾਰਾਜ, ਬਜਰੰਗ ਬਲੀ ਮੰਦਿਰ ਕਾਲੇ ਮੂੰਹ ਦੀ ਬਗੀਚੀ ਦੇ ਮੇਨ ਸੇਵਾਦਾਰ ਹਨ। ਜ਼ੋ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਭਗਵਾਨ ਵਾਲਮੀਕਿ ਮਹਾਰਾਜ ਦੀ ਸ਼ੋਭਾ ਯਾਤਰਾ ਵਿੱਚ ਆਈਆਂ ਝਾਕੀਆਂ ਨੂੰ ਇਨਾਮ ਦੇ ਕੇ ਆਸ਼ਿਰਵਾਦ ਦਿੰਦੇ ਹਨ। ਇਸ ਮੌਕੇ ਸੰਜੇ ਕਲੋਨੀ ਵਾਲਮੀਕਿ ਧਰਮ ਸਭਾ ਦੇ ਮੁੱਖ ਸੇਵਾਦਾਰ ਵੀ ਇਸ ਸਟੇਜ਼ ਉਪਰ ਆਪਣਾ ਯੋਗਦਾਨ ਪਾਉਂਦੇ ਹਨ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਝਾਕੀਆਂ ਅਤੇ ਪਾਲਕੀ ਦਾ ਆਸ਼ੀਰਵਾਦ ਲੈ ਕੇ ਅੱਗੇ ਵੱਧਣ ਦੀ ਸ਼ੁਭ ਕਾਮਨਾ ਕਰਦੇ ਹਾਂ। ਸਮੂੰਹ ਮੁਹੱਲਾ ਨਿਵਾਸੀਆਂ ਵੱਲੋਂ ਸ਼੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਪੂਰੇ ਸ਼ਹਿਰ ਪਟਿਆਲਾ ਅਤੇ ਪੰਜਾਬ ਨੂੰ ਵੀ ਵਧਾਈਆਂ ਦਿੱਤੀਆਂ ਅਤੇ ਭਗਵਾਨ ਵਾਲਮੀਕਿ ਮਹਾਰਾਜ ਤੋਂ ਇਸ ਸਮਾਜ ਅਤੇ ਮਨੁੱਖ ਨੂੰ ਪਿਆਰ ਮੁਹੱਬਤ ਨਾਲ ਹੀ ਸਾਰੇ ਲੋਕਾਂ ਦਾ ਜੀਵਨ ਸਫਲ ਹੋਣ ਬਾਰੇ ਅਰਦਾਸ ਕੀਤੀ। ਇਸ ਮੌਕੇ ਰਾਮ ਚੰਦ ਦਾਸ ਡੇਰਾ ਮਹਿੰਦਰ ਦਾਸ ਬਾਬਾ, ਪੰਚਮ ਦਾਸ, ਡਾ. ਜਤਿੰਦਰ ਪ੍ਰਸ਼ਾਦ, ਰਾਮ ਲਾਲ ਰਾਮਾ ਪ੍ਰਧਾਨ, ਅਜੇ ਕੁਮਾਰ ਲਾਲੀ, ਸ਼ਿਵ ਚਰਨ, ਸਨੀ ਮੱਟੂ, ਮਿੰਕੂ ਬੱਗਣ, ਗੁਰਪ੍ਰੀਤ ਸਿੰਘ ਲੌਹਟ, ਮੰਨੀ ਸ਼ਿਵਾ, ਮਨੀਸ਼, ਰਜਿੰਦਰ ਖੋਪਾ, ਆਦਿ ਹਾਜਰ ਸਨ।

Related Post