post

Jasbeer Singh

(Chief Editor)

Patiala News

ਸੁਧਾਰ ਸਭਾ ਦੇ ਸਰਪ੍ਰਸਤ ਸਤਨਾਮ ਹਸੀਜਾ ਦੀ ਮਾਤਾ ਸਵ: ਸ੍ਰੀਮਤੀ ਦੇਵੀਬਾਈ ਪਤਨੀ ਸਵ: ਮੁੱਖੀ ਸ੍ਰੀ ਮੋਟਨ ਦਾਸ ਹਸੀਜਾ ਜੀ ਦ

post-img

ਸੁਧਾਰ ਸਭਾ ਦੇ ਸਰਪ੍ਰਸਤ ਸਤਨਾਮ ਹਸੀਜਾ ਦੀ ਮਾਤਾ ਸਵ: ਸ੍ਰੀਮਤੀ ਦੇਵੀਬਾਈ ਪਤਨੀ ਸਵ: ਮੁੱਖੀ ਸ੍ਰੀ ਮੋਟਨ ਦਾਸ ਹਸੀਜਾ ਜੀ ਦੀ 23ਵੀਂ ਬਰਸੀ ਮੌਕੇ ਤੇ ਛਾਂਦਾਰ 12 ਬੂਟੇ ਲਗਾਏ । ਬੂਟੇ ਲਗਾ ਕੇ ਫੋਟੋਆਂ ਤੇ ਸਾਰੇ ਖਿਚਵਾ ਲੈਂਦੇ ਹਨ ਪਰ ਦੇਖਭਾਲ ਕੋਈ ਹੀ ਕਰਦਾ ਹੈ—ਹਰੀ ਸਿੰਘ ਚੌਹਾਨ ਵਾਇਸ ਚੇਅਰਮੈਨ ਸੁਧਾਰ ਸਭਾ ਪਟਿਆਲਾ : ਅੱਜ ਸੁਧਾਰ ਸਭਾ ਰਜਿ: ਮੰਦਿਰ ਸ੍ਰੀ ਕੇਦਾਰ ਨਾਥ ਪਟਿਆਲਾ ਵਿਖੇ ਹਸੀਜਾ ਪਰਿਵਾਰ ਵੱਲੋਂ ਮਾਤਾ ਸਵ: ਸ੍ਰੀਮਤੀ ਦੇਵੀਬਾਈ ਪਤਨੀ ਸਵ: ਮੁੱਖੀ ਸ੍ਰੀ ਮੋਟਨ ਦਾਸ ਹਸੀਜਾ ਜੀ ਦੀ 23ਵੀਂ ਬਰਸੀ ਮੌਕੇ ਹਸੀਜਾ ਪਰਿਵਾਰ ਅਤੇ ਸੁਧਾਰ ਸਭਾ ਦੇ ਮੈਂਬਰਾਂ ਵੱਲੋਂ ਮੰਦਿਰ ਵਿਖੇ ਪ੍ਰਸ਼ਾਦ ਚੜ੍ਹਾ ਕੇ ਸ਼ਿਵ ਜੀ ਦੀ ਮੂਰਤੀ ਦੇ ਕੋਲ ਕੜੀ ਚਾਵਲ ਅਤੇ ਠੰਡੀ ਮਿੱਠੀ ਛਬੀਲ ਦਾ ਅਤੁੱਟ ਲੰਗਰ ਵਰਤਾਇਆ ਗਿਆ। ਲੰਗਰ ਵਰਤਾਉਣ ਦੀ ਸੇਵਾ ਵਿੱਚ ਰਣਜੀਤ ਸਿੰਘ ਚੰਡੋਕ ਐਮ.ਸੀ. ਵਾਰਡ ਨੰਬਰ 32 ਵੱਲੋਂ ਵਿਸ਼ੇਸ਼ ਸਮਾਂ ਕੱਢਿਆ। ਇਸ ਮੌਕੇ ਮੁਕੇਸ਼ ਕੁਮਾਰ (ਕਾਲੂ), ਅਜੇ ਕੁਮਾਰ, ਪੂਰਨ, ਹਰੀ ਚੌਹਾਨ, ਮਿਠੁਨ, ਰਾਮ ਲਾਲ ਗੋਇਲ, ਸੁਰਿੰਦਰ ਪਾਠਕ, ਗੁਰਪ੍ਰੀਤ ਸਿੰਘ ਵੱਲੋਂ 12 ਛਾਂਦਾਰ ਬੂਟੇ ਲਗਾਉਣ ਦੀ ਸੇਵਾ ਕੀਤੀ ਗਈ। ਸੁਧਾਰ ਸਭਾ ਵੱਲੋਂ ਜਿਹੜਾ ਮੰਦਿਰ ਦੇ ਕੋਲ ਪਾਰਕ ਬਣਾਇਆ ਹੋਇਆ ਹੈ ਇਸ ਦੀ ਦੇਖ ਰੇਖ ਸੁਧਾਰ ਸਭਾ ਦੇ ਹੈਡ ਕੈਸ਼ੀਅਰ ਪੂਰਨ ਜੀ ਵਲੋਂ ਕੀਤੀ ਜਾਂਦੀ ਹੈ। ਇਸ ਮੌਕੇ ਵਾਇਸ ਚੇਅਰਮੈਨ ਹਰੀ ਸਿੰਘ ਚੌਹਾਨ ਨੇ ਆਖਿਆ ਕਿ ਬੂਟਾ ਤਾ ਹੋਰ ਕੋਈ ਲਗਾ ਕੇ ਫੋਟੋ ਖਿਚਵਾ ਲੈਂਦਾ ਹੈ ਪਰ ਇਸ ਦੀ ਦੇਖਭਾਲ ਕੋਈ ਵਿਰਲਾ ਹੀ ਕਰਦਾ ਹੈ। ਇਸ ਦੀ ਨਿਗਰਾਨੀ ਲਈ ਮਾਲੀ ਵੀ ਤਨਖਾਹ ਤੇ ਰੱਖਿਆ ਹੋਇਆ ਹੈ। ਸਤਨਾਮ ਸਿੰਘ ਹਸੀਜਾ ਨੇ ਦੱਸਿਆ ਕਿ ਮਾਤਾ ਜੀ ਦੇ ਆਸ਼ਿਵਾਦ ਨਾਲ ਹਸੀਜਾ ਪਰਿਵਾਰ ਵੱਲੋਂ ਹਰ ਸਾਲ ਬੂਟੇ ਲਗਾਉਣ ਅਤੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਅੱਗੇ ਵੀ ਨਿਰੰਤਰ ਜਾਰੀ ਰਹੇਗੀ।

Related Post

Instagram