ਬੱਸ ਹੇਠਾਂ ਆਉਣ ਨਾਲ ਇਕ ਦੀ ਮੌਤ ਪੰਜ ਜ਼ਖ਼ਮੀ ਯਮੁਨਾਨਗਰ, 6 ਨਵੰਬਰ 2025 : ਹਰਿਆਣਾ ਦੇ ਸ਼ਹਿਰ ਯਮੁਨਾਨਗਰ ਵਿਖੇ ਹਰਿਆਣਾ ਰੋਡਵੇਜ ਬਸ ਵਿਚ ਚੜ੍ਹਦੇ ਵੇਲੇ ਬੱਸ ਦੇ ਟਾਇਰ ਹੇਠਾਂ ਆਉਣ ਕਾਰਨ ਜਿਥੇ ਇਕ ਵਿਦਿਆਰਥਣ ਦੀ ਮੌਤ ਹੋ ਗਈ ਹੈ, ਉਥੇ ਪੰਜ ਜਣੇ ਜ਼ਖ਼ਮੀ ਹੋ ਗਏ ਹਨ। ਕਿਵੇਂ ਵਾਪਰਿਆ ਹਾਦਸਾ ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਰੋਡਵੇੇਜ ਦੀ ਬੱਸ ਜੋ ਕਿ ਪਾਊਂਟਾ ਸਾਹਿਬ ਤੋਂ ਦਿੱਲੀ ਜਾ ਰਹੀ ਸੀ ਜਦੋਂ ਪ੍ਰਤਾਪ ਨਗਰ ਬੱਸ ਸਟੈਂਡ ਪਹੁੰਚੀ ਤਾਂ ਕੁੱਝ ਵਿਦਿਆਰਥਣਾਂ ਨੇ ਬਸ ਚੜ੍ਹਨ ਦੀ ਕੋਸਿ਼ਸ਼ ਤਾਂ ਡਰਾਈਵਰ ਨੇ ਬੱਸ ਹੋਲੀ ਕਰਨ ਦੀ ਥਾਂ ਜਦੋਂ ਤੇਜ ਕਰ ਦਿੱਤੀ ਤਾਂ 6 ਵਿਦਿਆਰਥਣਾਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਵਿਚੋਂ ਇਕ ਦੀ ਤਾਂ ਮੌਤ ਵੀ ਹੋ ਚੁੱਕੀ ਹੈ । ਬੱਸ ਡਰਾਈਵਰ ਨੂੰ ਕੀਤਾ ਗਿਆ ਹੈ ਸਸਪੈਂਡ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਮਾਮਲਾ ਧਿਆਨ ਵਿਚ ਆਉ਼ਦਿਆਂ ਹੀ ਬੱਸ ਦੇੇ ਡਰਾਈਵਰ ਨੂੰ ਸਸਪੈਂਡ ਕਰਦਿਆਂ ਜਾਂਚ ਦੇ ਹੁਕਮ ਦੇ ਦਿੱਤੇ ਹਨ। ਜਿਹੜੀਆਂ ਵਿਦਿਆਰਥਣਾਂ ਜ਼ਖ਼ਮੀ ਹੋਈਆਂ ਹਨ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡਰਾਈਵਰ ਦੇ ਅਜਿਹੇ ਵਤੀਰੇ ਤੇ ਰੋਸ ਵਜੋਂ ਸਾਰਿਆਂ ਵਲੋਂ ਡਰਾਈਵਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

