post

Jasbeer Singh

(Chief Editor)

Punjab

ਫੈਕਟਰੀ ਵਿੱਚ ਕੈਮੀਕਲ ਗੈਸ ਦੇ ਲੀਕ ਹੋਣ ਦੇ ਚਲਦਿਆਂ ਇਕ ਦੀ ਮੌਤ ਤਿੰਨ ਦੀ ਹਾਲਤ ਬਣੀ ਚਿੰਤਾਜਨਕ

post-img

ਫੈਕਟਰੀ ਵਿੱਚ ਕੈਮੀਕਲ ਗੈਸ ਦੇ ਲੀਕ ਹੋਣ ਦੇ ਚਲਦਿਆਂ ਇਕ ਦੀ ਮੌਤ ਤਿੰਨ ਦੀ ਹਾਲਤ ਬਣੀ ਚਿੰਤਾਜਨਕ ਬਰਨਾਲਾ, 28 ਅਪੈ੍ਰਲ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਬਰਨਾਲਾ ਵਿਖੇ ਬਣੀ ਆਈ. ਓ. ਐਲ. ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼ ਲਿਮਟਿਡ ਫੈਕਟਰੀ ਵਿੱਚ ਹੋਈ ਗੈਸ ਲੀਕ ਦੇ ਚਲਦਿਆਂ ਜਿਥੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਉਥੇ ਤਿੰਨ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਦੀ ਮੌਤ ਹੋਈ ਹੈ ਹਰਿਆਣਾ ਦਾ ਰਹਿਣ ਵਾਲਾ ਸੀ । ਫੈਕਟਰੀ ਵਿਚ ਗੈਸ ਲੀਕ ਦੇ ਚਲਦਿਆਂ ਜਿਸ ਵਿਅਕਤੀ ਦੀ ਮੌਤ ਹੋਈ ਹੈ ਸਬੰਧੀ ਪੁਸ਼ਟੀ ਕਰਦਿਆਂ ਡੀ. ਐਸ. ਪੀ. ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ 10 ਘੰਟੇ ਬੀਤ ਜਾਣ ਬਾਵਜੂਦ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਾ ਲਿਜਾ ਕੇ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੱਖੀ ਗਈ ਹੈ। ਡਿਪਟੀ ਸੁਪਰਡੈਂਟ ਆਫ ਪੁਲਸ (ਡੀ. ਐਸ. ਪੀ .) ਨੇ ਦੱਸਿਆ ਕਿ ਫੈਕਟਰੀ ਗੈਸ ਲੀਕ ਘਟਨਾ ਵਿਚ ਹਰਿਆਣਾ ਦੇ ਵਸਨੀਕ ਅਨਮੋਲ ਚੰਪਾ ਦੀ ਜਿਥੇ ਇਲਾਜ ਦੌਰਾਨ ਮੌਤ ਹੋ ਗਈ, ਉਥੇ ਹਿਸਾਰ ਦੇ ਵਸਨੀਕ ਵਿਕਾਸ ਸ਼ਰਮਾ ਨੂੰ ਵੈਂਟੀਲੇਟਰ `ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਯੁਗਮ ਖੰਨਾ ਅਤੇ ਲਵਪ੍ਰੀਤ ਸਿੰਘ ਨੂੰ ਲੁਧਿਆਣਾ ਵਿਖੇ ਬਣੇ ਸੀ. ਐਮ. ਸੀ. ਵਿਖੇ ਰੈਫਰ ਕੀਤਾ ਗਿਆ ਹੈ।ਘਟਨਾ ਤੋਂ ਬਾਅਦ ਧਨੌਲਾ ਥਾਣੇ ਦੀ ਪੁਲਸ ਮੌਕੇ `ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰ ਰਹੀ ਹੈ।ਇਸ ਮੌਕੇ ਫੈਕਟਰੀ ਡਾਇਰੈਕਟਰ ਅਤੇ ਫੈਕਟਰੀ ਅਧਿਕਾਰੀ ਵੀ ਉੱਥੇ ਪਹੁੰਚ ਗਏ ਹਨ ਅਤੇ ਫੈਕਟਰੀ ਦਾ ਨਿਰੀਖਣ ਕੀਤਾ ਜਾ ਰਿਹਾ ਹੈ।

Related Post