post

Jasbeer Singh

(Chief Editor)

Punjab

ਮੋਹਾਲੀ ਵਿਖੇ ਵਾਪਰੇ ਸੜਕੀ ਹਾਦਸੇ ਵਿਚ ਇਕ ਵਿਅਕਤੀ ਦਰੜਿਆ

post-img

ਮੋਹਾਲੀ ਵਿਖੇ ਵਾਪਰੇ ਸੜਕੀ ਹਾਦਸੇ ਵਿਚ ਇਕ ਵਿਅਕਤੀ ਦਰੜਿਆ ਮੋਹਾਲੀ : ਪੰਜਾਬ ਦੇ ਸ਼ਹਿਰ ਮੁਹਾਲੀ ਦੀ 3 ਬੀ. 2 ਮਾਰਕੀਟ ’ਚ ਭਿਆਨਕ ਹਾਦਸਾ ਵਾਪਰਨ ਦੇ ਚਲਦਿਆਂ ਇੱਕ ਵਿਅਕਤੀ ਬੁਰੀ ਤਰ੍ਹਾਂ ਦਰੜਿਆ ਗਿਆ, ਜਿਸ ਨੂੰ ਜ਼ਖਮੀ ਹਾਲਤ ’ਚ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਸਵਾਰ ਮੁਹਾਲੀ 7 ਫੇਸ ਤੋਂ 3 ਬੀ. 2 ਵੱਲ ਆ ਰਿਹਾ ਸੀ ਅਤੇ ਜੋਮੈਟੋ ਬੁਆਏ ਆਪਣੇ ਆਰਡਰ ਦੀ ਉਡੀਕ ਦੇ ਵਿੱਚ ਦਾਣਾ ਪਾਣੀ ਢਾਬਾ ਦੇ ਬਾਹਰ ਖੜਿਆ ਸੀ । ਇਸ ਉਪਰੰਤ ਕਾਰ ਦੇ ਸੰਤੁਲਨ ਵਿਗੜਨ ਕਰਕੇ ਉਸਨੇ ਜ਼ੋਮਾਟੋ ਬੁਆਏ ਨੂੰ ਦਰੜ ਦਿੱਤਾ ਅਤੇ ਕਾਰ ਖੁਦ ਵੀ ਪਲਟ ਗਈ ।ਪ੍ਰਾਪਤ ਜਾਣਕਾਰੀ ਮੁਤਾਬਕ ਕਾਰ ਵਿੱਚ ਦੋ ਲੋਕ ਸਵਾਰ ਸਨ ਜਦਕਿ ਜ਼ੋਮਾਟੋ ਬੁਆਏ ਸਮੇਤ ਤਿੰਨਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ।

Related Post