post

Jasbeer Singh

(Chief Editor)

National

ਖ਼ਤਰੇ 'ਚ ਅਰਾਵਲੀ ਪਰਬਤ ਦਾ ਇਕ-ਤਿਹਾਈ ਹਿੱਸਾ

post-img

ਖ਼ਤਰੇ 'ਚ ਅਰਾਵਲੀ ਪਰਬਤ ਦਾ ਇਕ-ਤਿਹਾਈ ਹਿੱਸਾ ਜੈਪੁਰ, 4 ਜਨਵਰੀ 2026 : ਇਕ ਗ਼ੈਰ-ਸਿਆਸੀ ਵਾਤਾਵਰਣ ਸੰਭਾਲ ਸਮੂਹ ਨੇ ਅਰਾਵਲੀ ਪਰਬਤ ਮਾਲਾ ਬਾਰੇ ਸੈਟੇਲਾਈਟ-ਅਧਾਰਿਤ ਇਕ ਵਿਸਥਾਰਤ ਅਧਿਐਨ ਰਿਪੋਰਟ ਸ਼ਨੀਵਾਰ ਨੂੰ ਜਾਰੀ ਕੀਤੀ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ ਪਰਬਤ ਲੜੀ ਦਾ ਲੱਗਭਗ ਇਕ-ਤਿਹਾਈ ਹਿੱਸਾ ਗੰਭੀਰ ਇਕਾਲੋਜੀਕਲ ਖ਼ਤਰੇ 'ਚ ਹੈ । ਮਾਈਨਿੰਗ ਤੇ ਮੁਕੰਮਲ ਪਾਬੰਦੀ ਲਗਾਉਣ ਦੀ ਕੀਤੀ ਮੰਗ 'ਵੀ. ਆਰ. ਅਰਾਵਲੀ' ਨਾਮੀ ਇਸ ਸਮੂਹ ਨੇ ਪੂਰੇ ਖੇਤਰ 'ਚ ਮਾਈਨਿੰਗ 'ਤੇ ਮੁਕੰਮਲ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ । ਸਮੂਹ ਦਾਅਵਾ ਹੈ ਕਿ ਇਹ ਸੁਤੰਤਰ ਵਿਸ਼ਲੇਸ਼ਣ ਜੀ. ਆਈ. ਐੱਸ. ਵਿਗਿਆਨੀਆਂ ਦੀ ਇਕ ਟੀਮ ਵੱਲੋਂ 'ਬ੍ਰਿਸਟਲ ਐੱਫ. ਏ. ਬੀ. ਡੀ. ਈ. ਐੱਮ.' (ਬੇਅਰ ਅਰਥ ਮਾਡਲ) ਦੇ ਆਧਾਰ 'ਤੇ ਕੀਤਾ ਗਿਆ ਹੈ । ਅਧਿਐਨ ਅਨੁਸਾਰ ਅਰਾਵਲੀ ਦੀ ਕੁੱਲ ਪਹਾੜੀ ਜ਼ਮੀਨ ਦਾ 31.8 ਫੀਸਦੀ ਹਿੱਸਾ 100 ਮੀਟਰ ਤੋਂ ਘੱਟ ਉਚਾਈ ਦਾ ਹੈ, ਜਿਸ ਨੂੰ ਮੌਜੂਦਾ ਸਰਕਾਰੀ ਮਾਪਦੰਡਾਂ ਤਹਿਤ ਕਾਨੂੰਨੀ ਸੁਰੱਖਿਆ ਤੋਂ ਬਾਹਰ ਕਰ ਦਿੱਤਾ ਗਿਆ ਹੈ ।

Related Post

Instagram