

ਪੰਜਾਬ ਸਟੇਟ ਕਰਮਚਾਰੀ ਦਲ ਦੀ ਇਕੱਤਰਤਾ ਆਯੋਜਿਤ ਪਟਿਆਲਾ, 31 ਜੁਲਾਈ ( ) : ਪੰਜਾਬ ਸਟੇਟ ਕਰਮਚਾਰੀ ਦਲ ਦੀ ਵੱਖ-ਵੱਖ ਵਿਭਾਗਾ ਦੇ ਮੁਲਾਜ਼ਮਾਂ ਦੀ ਇਕਤੱਰਤਾ ਪਟਿਆਲਾ ਵਿਖੇ ਪ੍ਰਧਾਨ ਕੁਲਬੀਰ ਸਿੰਘ ਸੈਦਖੇੜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਇਕੱਤਰਤਾ ਵਿੱਚ ਸੂਬਾਈ ਪ੍ਰਧਾਨ ਸ. ਹਰੀ ਸਿੰਘ ਟੌਹੜਾਵੀ ਸ਼ਾਮਿਲ ਹੋਏ। ਸ. ਹਰੀ ਸਿੰਘ ਟੌਹੜਾ ਨੇ ਪੰਜਾਬ ਸਰਕਾਰ ਨੂੰ ਜੋਰ ਦੇ ਕੇ ਆਖਿਆ ਕਿ ਪੰਜਾਬ ਦੇ ਮੁਲਾਜ਼ਮਾਂ ਦੀ ਮੰਗਾ ਲੰਬੇ ਅਰਸੇ ਤੋਂ ਲਮਕ ਅਵਸਥਾ ਵਿੱਚ ਪਈਆਂ ਹਨ। ਉਨ੍ਹਾਂ ਮੰਗਾਂ ਦੀ ਪੂਰਤੀ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਪੇ ਕਮਿਸ਼ਨ ਦੀ ਰਹਿੰਦੀ ਰਿਪੋਰਟ ਲਾਗੂ ਕੀਤੀ ਜਾਵੇ ਦਿਹਾੜੀਦਾਰ, ਵਰਕਚਾਰਜ, ਆਉਸੋਰਸਿੰਗ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ। ਡੀ.ਏ ਦੀਆਂ ਰਹਿੰਦੀਆਂ ਕਿਸ਼ਤਾਂ ਵੀ ਰਿਲੀਜ਼ ਕੀਤੀਆ ਜਾਣ। ਡੀ.ਏ ਦੀਆ ਕਿਸ਼ਤ ਦਾ ਪਿਛਲਾ ਬਕਾਇਆ ਵੀ ਦਿੱਤਾ ਜਾਵੇ। ਜਿਹੜੀਆਂ ਵਿਭਾਗ ਵਾਈਜ਼ ਪੁਨਰਗਠਨ ਦਾ ਬਹਾਨਾ ਬਣਾਕੇ ਆਸਾਮੀਆਂ ਖਤਮ ਕੀਤੀਆ ਗਈਆਂ ਹਨ। ਉਨ੍ਹਾਂ ਮੁੜ ਬਹਾਲ ਕਰਕੇ ਨਵੀਂ ਭਰਤੀ ਕੀਤੀ ਜਾਵੇ ।ਵਿਭਾਗ ਵਾਈਜ਼ ਖਾਲੀ ਪਈਆਂ ਅਸਾਮੀਆਂ ਵਿਰੁੱਧ ਬਣਦੀਆਂ ਤਰੱਕੀਆਂ ਦਿੱਤੀਆ ਜਾਣ। ਪੁਰਾਣੀਆਂ ਪੈਨਸ਼ਨਾ ਬਹਾਲ ਕੀਤੀਆਂ ਜਾਣ ਆਦਿ ਮੰਗਾਂ ਦੀ ਪੂਰਤੀ ਸਰਕਾਰ ਕਰੇ। ਇਸ ਤੋਂ ਇਲਾਵਾ ਮੀਟਿੰਗ ਵਿੱਚ ਸੁੱਖੀ ਸਟੈਨੋ, ਸਤਪਾਲ ਸਿੰਘ ਖਾਨਪੁਰ, ਸਵਰਣ ਸਿੰਘ, ਨਿਸ਼ਾਨ ਸਿੰਘ, ਰਾਕੇਸ਼ ਕੁਮਾਰ, ਜੀਤ ਸਿੰਘ, ਓਮ ਪ੍ਰਕਾਸ਼ ਆਦਿ ਆਗੂ ਸ਼ਾਮਿਲ ਹੋਏ।