post

Jasbeer Singh

(Chief Editor)

Punjab

ਸਾਡਾ ਟੀਚਾ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣਾ ਹੈ : ਮਹਿਬੂਬਾ

post-img

ਸਾਡਾ ਟੀਚਾ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣਾ ਹੈ : ਮਹਿਬੂਬਾ ਜੰਮੂ/ਆਰਐੱਸਪੁਰਾ : ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਸਰਕਾਰ ਬਣਾਉਣ ਲਈ ਨੈਸ਼ਨਲ ਕਾਨਫਰੰਸ ਨਾਲ ਹੱਥ ਮਿਲਾਉਣ ਸਬੰਧੀ ਪੁੱਛੇ ਸਵਾਲ ’ਤੇ ਕਿਹਾ ਕਿ ਸਾਡਾ ਟੀਚਾ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣਾ ਹੈ। ਪੀਡੀਪੀ ਜੰਮੂ ਕਸ਼ਮੀਰ ਵਿੱਚ ਕੋਈ ਵੀ ਧਰਮ ਨਿਰਪੱਖ ਸਰਕਾਰ ਬਣਾਏ ਜਾਣ ਦਾ ਸਮਰਥਨ ਕਰੇਗੀ।ਮੁਫ਼ਤੀ ਨੇ ਬਿਸਨਾਹ, ਆਰਐੱਸਪੁਰਾ ਅਤੇ ਜੰਮੂ ਵਿੱਚ ਆਪਣੇ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ। ਮਹਿਬੂਬਾ ਮੁਫ਼ਤ ਨੇ ਦਾਅਵਾ ਕੀਤਾ ਕਿ ਜੰਮੂ ਕਸ਼ਮੀਰ ਵਿੱਚ ਕਦੇ ਵੀ ਭਾਜਪਾ ਦੀ ਸਰਕਾਰ ਨਹੀਂ ਬਣੇਗੀ ਅਤੇ ਕੋਈ ਵੀ ‘ਧਰਮ ਨਿਰਪੱਖ ਸਰਕਾਰ’ ਉਨ੍ਹਾਂ ਦੀ ਪਾਰਟੀ ਦੀ ਹਮਾਇਤ ਬਿਨਾਂ ਨਹੀਂ ਬਣ ਸਕਦੀ। ਮੁਫ਼ਤੀ ਨੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਲਈ ਜੰਮੂ ਕਸ਼ਮੀਰ ਵਿੱਚ ਕਿਸੇ ਵੀ ‘ਧਰਮ ਨਿਰਪੱਖ ਸਰਕਾਰ’ ਦੇ ਗਠਨ ਦੀ ਹਮਾਇਤ ਦੀ ਇੱਛਾ ਜਤਾਈ। ਮਹਿਬੂਬਾ ਮੁਫ਼ਤੀ ਇੱਕ ਚੋਣ ਰੈਲੀ ਤੋਂ ਵੱਖਰੇ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੀ ਸੀ।

Related Post