post

Jasbeer Singh

(Chief Editor)

Punjab

ਪੰਜਾਬ ਦੇ 1. 59 ਕਰੋੜ ਵਿਚੋਂ 1. 25 ਕਰੋੜ ਰਾਸ਼ਨ ਕਾਰਡ ਧਾਰਕਾਂ ਨੇ ਹੀ ਕਰਵਾਈ ਹੈ ਈ. ਕੇ. ਵਾਈ. ਸੀ. ਪੂਰੀ

post-img

ਪੰਜਾਬ ਦੇ 1. 59 ਕਰੋੜ ਵਿਚੋਂ 1. 25 ਕਰੋੜ ਰਾਸ਼ਨ ਕਾਰਡ ਧਾਰਕਾਂ ਨੇ ਹੀ ਕਰਵਾਈ ਹੈ ਈ. ਕੇ. ਵਾਈ. ਸੀ. ਪੂਰੀ ਚੰਡੀਗੜ੍ਹ, 7 ਜੁਲਾਈ 2025 : ਪੰਜਾਬ ਦੇ ਕਰੋੜਾਂ ਰਾਸ਼ਨ ਕਾਰਡ ਧਾਰਕਾਂ ਦੀ ਈ. ਕੇ. ਵਾਈ. ਸੀ. ਕਰਵਾਏ ਜਾਣ ਲਈ ਵਾਰ ਵਾਰ ਦਿੱਤੇ ਜਾਣ ਵਾਲੇ ਸਮੇਂ ਦੇ ਬਾਵਜੂਦ ਵੀ 1. 59 ਕਰੋੜ ਰਾਸ਼ਨ ਕਾਰਡ ਧਾਰਕਾਂ ਵਿਚੋਂ ਸਿਰਫ਼ 1. 25 ਕਰੋੜ ਰਾਸ਼ਨ ਕਾਰਡ ਧਾਰਕਾਂ ਨੇ ਹੀ ਈ. ਕੇ. ਵਾਈ. ਸੀ. ਕਰਵਾਈ ਹੈ ਜਦੋਂ ਕਿ 31 ਲੱਖ 39 ਹਜ਼ਾਰ ਰਾਸ਼ਨ ਕਾਰਡ ਧਾਰਕਾਂ ਨੇ ਈ. ਕੇ. ਵਾਈ. ਸੀ. ਹਾਲੇ ਤੱਕ ਨਹੀਂ ਕਰਵਾਈ ਜਦੋਂ ਕਿ ਸਰਕਾਰ ਵਲੋਂ ਜਿਥੇ 30 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਸੀ ਤੋਂ ਬਾਅਦ ਵੀ ਫਿਰ 5 ਜੁਲਾਈ ਤੱਕ ਦਾ ਸਮਾਂ ਫਿਰ ਦੇ ਦਿੱਤਾ ਗਿਆ ਸੀ ਪਰ ਪੰਜਾਬ ਦੇ ਲੱਖਾਂ ਹੀ ਲੋਕਾਂ ਨੇ ਫਿਰ ਵੀ ਈ. ਕੇ. ਵਾਈ. ਸੀ. ਨਹੀਂ ਕਰਵਾਈ। 1 ਜੁਲਾਈ ਤੋਂ ਹੋ ਚੁੱਕੀ ਹੈ 31. 39 ਲੱਖ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਮੁਫ਼ਤ ਅਨਾਜ ਦੀ ਸਹੂਲਤ ਬੰਦ ਕੇਂਦਰ ਸਰਕਾਰ ਵਲੋਂ ਸਟੇਟ ਸਰਕਾਰਾਂ ਰਾਹੀਂ ਵਾਰ ਵਾਰ ਰਾਸ਼ਨ ਕਾਰਡ ਧਾਰਕਾਂ ਨੂੰ ਈ. ਕੇ. ਵਾਈ. ਸੀ. ਕਰਵਾਏ ਜਾਣ ਲਈ ਸਮਾਂ ਦਿੱਤਾ ਜਾ ਰਿਹਾ ਸੀ ਪਰ ਰਾਸ਼ਨ ਕਾਰਡ ਧਾਰਕ ਫਿਰ ਵੀ ਈ. ਕੇ. ਵਾਈ. ਸੀ. ਕਿਸੇ ਨਾ ਕਿਸੇ ਕਾਰਨਾਂ ਕਰਕੇ ਨਹੀਂ ਕਰਵਾਏ ਜਾ ਰਹੇ ਸੀ, ਜਿਸਦੇ ਚਲਦਿਆਂ 1 ਜੁਲਾਈ ਤੋਂ ਪੰਜਾਬ ਦੇ 31.39 ਲੱਖ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਮੁਫ਼ਤ ਅਨਾਜ ਦੀ ਸਹੂਲਤ ਬੰਦ ਕਰ ਦਿੱਤੀ ਗਈ ਹੈ।ਇਸ ਸਭ ਦੇ ਚਲਦਿਆਂ ਜੁਲਾਈ ਤੋਂ ਸਤੰਬਰ ਤੱਕ ਦੀ ਤਿਮਾਹੀ ਲਈ ਇਨ੍ਹਾਂ ਨੂੰ ਰਾਸ਼ਨ ਨਹੀਂ ਮਿਲੇਗਾ। ਈ. ਕੇ. ਵਾਈ. ਸੀ. ਦਾ ਕੀ ਸੀ ਮਕਸਦ ਕੇਂਦਰ ਸਰਕਾਰ ਵਲੋਂ ਸਮਾਰਟ ਰਾਸ਼ਨ ਕਾਰਡ ਧਾਰਕਾਂ ਦੀ ਈ. ਕੇ. ਵਾਈ. ਸੀ. ਰਾਸ਼ਨ ਕਾਰਡ ਧਾਰਕਾਂ ਨੂੰ ਜੋ ਵਾਰ ਵਾਰ ਸਮਾਂ ਦਿੱਤਾ ਜਾ ਰਿਹਾ ਸੀ ਦਾ ਮੁੱਖ ਕਾਰਨ ਨਕਲੀ ਅਯੋਗ ਲਾਭਪਾਤਰੀਆਂ ਦਾ ਮਿਲਣਾ ਸੀ ਕਿਉਂਕਿ ਪਹਿਲਾਂ ਦੇ ਸਮੇਂ ਵਿਚ ਇਸ ਸਿਸਟਮ ਦੇ ਚਲਦਿਆਂ ਵੱਡੀ ਗਿਣਤੀ ਵਿਚ ਅਜਿਹੇ ਰਾਸ਼ਨ ਕਾਰਡ ਧਾਰਕ ਪਕੜੇ ਗਏ ਸਨ ਜੋ ਇਸ ਸਹੂਲਤ ਦੇ ਹੱਕਦਾਰ ਹੀ ਨਹੀਂ ਸਨ।

Related Post