
ਪੀ. ਆਰ. ਟੀ. ਸੀ. ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਪਟਿਆਲਾ ਕੇਂਦਰੀ ਬਾਡੀ
- by Jasbeer Singh
- March 15, 2025

ਪੀ. ਆਰ. ਟੀ. ਸੀ. ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਪਟਿਆਲਾ ਕੇਂਦਰੀ ਬਾਡੀ ਪੀ. ਆਰ. ਟੀ. ਸੀ. ਪੈਨਸ਼ਨਰਾਂ ਨੇ ਮਨਾਇਆ ਪੈਨਸ਼ਨਰਜ਼ ਦਿਵਸ ਤੇ ਕੀਤਾ ਬਜੁਰਗਾਂ ਦਾ ਸਨਮਾਨ ਪਟਿਆਲਾ 15 ਮਾਰਚ (ਰਾਜੇਸ਼): ਪੀ. ਆਰ. ਟੀ. ਸੀ. ਦੇ ਪੈਨਸ਼ਨਰਾਂ ਵਲੋਂ ਅੱਜ ਇੱਥੇ ਸਲਾਨਾ ਸਮਾਰੋਹ ਕਰਕੇ ਪੈਨਸ਼ਨਰ ਦਿਵਸ ਮਨਾਇਆ ਗਿਆ, ਜਿਸ ਵਿੱਚ ਵੱਖ—ਵੱਖ ਡਿਪੂਆਂ ਨਾਲ ਸਬੰਧਤ ਪੈਨਸ਼ਨਰਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਇਸ ਸਲਾਨਾ ਸਮਾਰੋਹ ਵਿੱਚ ਸ਼ਾਮਲ ਪੈਨਸ਼ਨਰਾਂ ਨੂੰ ਸਵਾਗਤੀ ਭਾਸ਼ਣ ਰਾਹੀਂ ਸੰਬੋਧਨ ਕਰਦਿਆਂ ਪੈਨਸ਼ਨਰਜ਼ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਐਸੋਸੀਏਸ਼ਨ ਵਲੋਂ ਲੰਘੇ ਸਾਲ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਤੇ ਚਾਨਣਾ ਪਾਇਆ । ਕੇਂਦਰੀ ਬਾਡੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਪੈਨਸ਼ਨ ਦੀ ਅਦਾਇਗੀ ਕਰਾਉਣ ਦੀ ਮਿਤੀ ਨਿਸ਼ਚਿਤ ਕਰਾਉਣ ਅਤੇ ਰਹਿੰਦੇ ਬਕਾਇਆਂ ਦੀ ਅਦਾਇਗੀ ਲਈ ਕੇਂਦਰੀ ਬਾਡੀ ਵਲੋਂ ਪਾਏ ਯੋਗਦਾਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ । ਉਹਨਾਂ ਰਹਿੰਦੇ ਬਕਾਏ ਦਿਵਾਉਣ ਦਾ ਵੀ ਵਾਅਦਾ ਕੀਤਾ । ਇਸ ਮੌਕੇ ਤੇ ਆਪਣੀ ਉਮਰ ਦੇ 75 ਸਾਲ ਬਿਤਾ ਚੁੱਕੇ ਹਰ ਡਿਪੂ ਦੇ 5—5 ਪੈਨਸ਼ਨਰਾਂ ਨੂੰ, ਮਮੈਂਟੋ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਹਰ ਡਿਪੂ ਦੇ ਚੇਅਰਮੈਨ, ਪ੍ਰਧਾਨ ਅਤੇ ਜਨਰਲ ਸਕੱਤਰਾਂ ਦਾ ਵੀ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ । ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਚੇਅਰਮੈਨ ਮੁਕੰਦ ਸਿੰਘ ਨੇ ਧੰਨਵਾਦੀ ਭਾਸ਼ਣ ਵਿੱਚ ਹਰ ਪ੍ਰਾਪਤੀ ਲਈ ਹਰ ਪੈਨਸ਼ਨਰ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਅੱਗੋਂ ਲਈ ਵੀ ਪੂਰਨ ਸਹਿਯੋਗ ਦੀ ਮੰਗ ਕੀਤੀ । ਉਹਨਾਂ ਨੇ ਰਹਿੰਦੇ ਬਕਾਏ ਜਿਵੇਂ ਕਿ ਪੇ-ਗਰੇਡ ਦੇ ਬਕਾਏੇ, ਫੈਮਲੀ ਪੈਨਸ਼ਨ, ਗਰੈਚੂਟੀ ਅਤੇ ਮੈਡੀਕਲ ਬਿੱਲਾਂ ਦੇ ਬਕਾਇਆਂ ਦੀ ਅਦਾਇਗੀ ਜਲਦੀ ਕਰਵਾਉਣ ਦਾ ਭਰੋਸਾ ਦਿਵਾਇਆ। ਸੁਚੱਜੇ ਢੰਗ ਨਾਲ ਕਰਵਾਇਆ ਗਿਆ ਇਹ ਸਲਾਨਾ ਸਮਾਗਮ ਬਹੁਤ ਹੀ ਯਾਦਗਾਰੀ ਹੋ ਨਿਬੜਿਆ । ਇਸ ਸਨਮਾਨ ਸਮਾਰੋਹ ਨੂੰ ਨੇਪੜੇ ਚਾੜਨ ਲਈ ਸਰਵ ਸ੍ਰੀ ਬਚਨ ਸਿੰਘ ਅਰੋੜਾ, ਜਨਰਲ ਸਕੱਤਰ ਕੇਂਦਰੀ ਬਾਡੀ, ਮਹਿੰਦਰ ਸਿੰਘ ਸੋਹੀ, ਅਮਲੋਕ ਸਿੰਘ ਕੈਸ਼ੀਅਰ, ਸੂਰਜ ਭਾਨ ਸੀ. ਆਈ., ਬਖਸ਼ੀਸ਼ ਸਿੰਘ ਦਫਤਰ ਸਕੱਤਰ ਤੇ ਜਰਨੈਲ ਸਿੰਘ ਨੇ ਭਰਪੂਰ ਯੋਗਦਾਨ ਪਾਇਆ । ਸਟੇਜ਼ ਦੀ ਜਿੰਮੇਵਾਰੀ ਬਚਨ ਸਿੰਘ ਅਰੋੜਾ ਨੇ ਬਾਖੂਬੀ ਨਿਭਾਈ ।