post

Jasbeer Singh

(Chief Editor)

National

ਸੋਸ਼ਲ ਮੀਡੀਆ ਤੇ ਔਰਤਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਬਲੈਕਮੇਲ ਕਰਨ ਵਾਲਾ ਕਾਬੂ

post-img

ਸੋਸ਼ਲ ਮੀਡੀਆ ਤੇ ਔਰਤਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਬਲੈਕਮੇਲ ਕਰਨ ਵਾਲਾ ਕਾਬੂ ਨਵੀਂ ਦਿੱਲੀ (ਰਾਜੇਸ਼): ਪੰਜਾਬ ਦੇ ਪ੍ਰਸਿੱਧ ਅੰਮ੍ਰਿਤਸਰ ਦਾ ਵਸਨੀਕ 23 ਸਾਲ ਦੇ ਮਾਧਵ ਸਿੰਘ ਜਿਸ ਵਲੋਂ ਔਰਤਾਂ ਦੀਆਂ ਫੋਟੋਆਂ ਨਾਲ ਛੇੜਛਾੜ ਕਰਨ ਅਤੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੇ ਦੋਸ਼ ’ਚ ਹਾਲ ਹੀ ਦਿੱਲੀ ’ਚ ਗ੍ਰਿਫਤਾਰ ਕੀਤਾ ਗਿਆ ਹੈ ਨੇ ਇਕ ਮਾਮਲੇ ’ਚ ਇਕ ਔਰਤ ਤੋਂ 5 ਲੱਖ ਰੁਪਏ ਦੀ ਮੰਗ ਕੀਤੀ ਸੀ । ਸਿ਼ਕਾਇਤ ਦਰਜ ਹੋਣ ਤੋਂ ਬਾਅਦ ਮਾਧਵ ਸਿੰਘ ਨੂੰ ਫੜ ਲਿਆ ਗਿਆ ਅਤੇ ਪੁਲਸ ਨੇ ਉਸ ਨੂੰ ਲੱਭਣ ਲਈ ਡਿਜੀਟਲ ਫੋਰੈਂਸਿਕ ਅਤੇ ਤਕਨੀਕੀ ਨਿਗਰਾਨੀ ਦੀ ਵਰਤੋਂ ਕੀਤੀ । ਉਸ ਨੇ ਅਪਣਾ ਜੁਰਮ ਕਬੂਲ ਕਰਦਿਆਂ ਕਿਹਾ ਕਿ ਉਸ ਨੇ ਇਹ ‘ਮਨੋਰੰਜਨ’ ਲਈ ਕੀਤਾ ਸੀ । ਪੁਲਸ ਅਜੇ ਵੀ ਹੋਰ ਸੰਭਾਵਤ ਪੀੜਤਾਂ ਜਾਂ ਸਾਥੀਆਂ ਦੀ ਪਛਾਣ ਕਰਨ ਲਈ ਜਾਂਚ ਕਰ ਰਹੀ ਹੈ ।

Related Post