post

Jasbeer Singh

(Chief Editor)

Punjab

ਪੀ. ਐਸ. ਈ. ਬੀ. ਨੇ ਕੀਤੀ 10ਵੀਂ-12ਵੀਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ

post-img

ਪੀ. ਐਸ. ਈ. ਬੀ. ਨੇ ਕੀਤੀ 10ਵੀਂ-12ਵੀਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਚੰਡੀਗੜ੍ਹ, 30 ਦਸੰਬਰ 2025 : ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਕਦੋਂ ਕਰਵਾਈਆਂ ਜਾਣਗੀਆਂ ਪ੍ਰੀਖਿਆਵਾਂ ਪੰਜਾਬ ਸਿੱਖਿਆ ਬੋਰਡ ਦੇ ਮੁਤਾਬਕ ਪ੍ਰੈਕਟੀਕਲ ਪ੍ਰੀਖਿਆਵਾਂ 2 ਫਰਵਰੀ ਤੋਂ 12 ਫਰਵਰੀ 2026 ਤੱਕ ਕਰਵਾਈਆਂ ਜਾਣਗੀਆਂ। ਇਹ ਪ੍ਰੀਖਿਆਵਾਂ ਓਪਨ ਸਕੂਲ, ਕੰਪਾਰਟਮੈਂਟ ਜਾਂ ਰੀ-ਅਪੀਅਰ, ਵਾਧੂ ਵਿਸ਼ੇ, ਗ੍ਰੇਡ ਜਾਂ ਪ੍ਰਦਰਸ਼ਨ ਸੁਧਾਰ,ਵੋਕੇਸ਼ਨਲ/ ਵਿਸ਼ੇ ਸਮੇਤ ਸਾਰੇ ਵਿਸ਼ਿਆਂ ਲਈ ਲਈਆਂ ਜਾਣਗੀਆਂ। ਸਿੱਖਿਆ ਬੋਰਡ ਪ੍ਰਬੰਧਨ ਨੇ ਸਾਰੇ ਸਕੂਲ ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਵਿਦਿਆਰਥੀਆਂ ਨੂੰ ਸਮੇਂ ਸਿਰ ਪੂਰੀ ਜਾਣਕਾਰੀ ਪ੍ਰਦਾਨ ਕਰਨ ਤਾਂ ਜੋ ਕੋਈ ਵੀ ਵਿਦਿਆਰਥੀ ਪ੍ਰੀਖਿਆ ਤੋਂ ਵਾਂਝਾ ਨਾ ਰਹੇ। ਵਿਦਿਆਰਥੀ ਜਾ ਸਕਦੇ ਹਨ ਡੇਟਸ਼ੀਟ ਬਾਰੇ ਜਾਣਕਾਰੀ ਲਈ ਵਿਭਾਗ ਦੀ ਵੈਬਸਾਈਟ ਤੇ ਵਿਦਿਆਰਥੀਆਂ ਨੂੰ ਡੇਟਸ਼ੀਟ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਵਿਭਾਗ ਦੀ ਵੈੱਬਸਾਈਟ www.pseb.ac.in ‘ਤੇ ਜਾ ਸਕਦੇ ਹਨ । ਬੋਰਡ ਦੀ ਵੈੱਬਸਾਈ ‘ਤੇ ਕਲਿੱਕ ਕਰੋ । ਡੇਟਸ਼ੀਟ ਲਈ ਇੱਕ ਬਾਕਸ ਹੈ, ਜਿਸ ‘ਚ ਸਾਰੀ ਜਾਣਕਾਰੀ ਹੈ। ਜੇਕਰ ਲੋੜ ਹੋਵੇ, ਤਾਂ ਈਮੇਲ conductpseb@gmail.com ‘ਤੇ ਸੰਪਰਕ ਕਰੋ। ਬੋਰਡ ਕਰਵਾਉਂਦਾ ਹੈ ਪ੍ਰੈਕਟੀਕਲ ਪ੍ਰੀਖਿਆਵਾਂ ਤੋਂ ਬਾਅਦ ਲਿਖਤੀ ਪ੍ਰੀਖਿਆਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰੈਕਟੀਕਲ ਪ੍ਰੀਖਿਆਵਾਂ ਤੋਂ ਬਾਅਦ ਲਿਖਤੀ ਪ੍ਰੀਖਿਆਵਾਂ ਕਰਵਾਉਂਦਾ ਹੈ। ਬੋਰਡ ਮਈ ਦੇ ਅੰਤ ਤੱਕ ਨਤੀਜੇ ਘੋਸ਼ਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਦਿਆਰਥੀਆਂ ਨੂੰ ਅੱਗੇ ਦਾਖਲੇ ਪ੍ਰਾਪਤ ਕਰਨ ਵਿੱਚ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਬੋਰਡ ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ‘ਚ ਲਗਭੱਗ 700,000 ਵਿਦਿਆਰਥੀ ਬੈਠਦੇ ਹਨ।

Related Post

Instagram