
ਪ. ਸ. ਸ. ਫ. ਸੂਬਾ ਫੈਡਰਲ ਕੌਂਸਲ ਦੀ ਵਰਚੁਅਲ ਮੀਟਿੰਗ ਹੋਈ
- by Jasbeer Singh
- September 20, 2024

ਪ. ਸ. ਸ. ਫ. ਸੂਬਾ ਫੈਡਰਲ ਕੌਂਸਲ ਦੀ ਵਰਚੁਅਲ ਮੀਟਿੰਗ ਹੋਈ ਆਲ ਇੰਡੀਆ ਦੇ ਸੱਦੇ ਤੇ 26 ਸਤੰਬਰ ਨੂੰ ਕੌਮੀ ਵਿਰੋਧ ਦਿਵਸ ਮਨਾਉਣ ਦਾ ਕੀਤਾ ਐਲਾਨ ਪਟਿਆਲਾ : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਫੈਡਰਲ ਕੌਂਸਲ ਦੀ ਆਨਲਾਈਨ ਮੀਟਿੰਗ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੀ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਮੀਟਿੰਗ ਦੇ ਆਰੰਭ ਵਿੱਚ ਸਭ ਤੋਂ ਪਹਿਲਾਂ ਜਮਹੂਰੀ ਅਤੇ ਮੁਲਾਜ਼ਮ ਲਹਿਰ ਦੇ ਆਗੂ ਸਾਥੀ ਵੇਦ ਪ੍ਰਕਾਸ਼ ਦੇ ਸਦੀਵੀ ਵਿਛੋੜੇ ਅਤੇ ਉਹਨਾਂ ਦੇ ਨਮਿਤ ਹੋਏ ਸ਼ਰਧਾਂਜਲੀ ਸਮਾਗਮ ਅਤੇ ਖੱਬੀ ਲਹਿਰ ਦੇ ਵਿਛੜ ਚੁੱਕੇ ਆਗੂ ਸੀਤਾ ਰਮ ਯੇਚੁਰੀ ਦੇ ਸਬੰਧੀ ਸ਼ੋਕ ਮਤਾ ਰੱਖਿਆ ਗਿਆ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਸੰਘਰਸ਼ਾਂ ਵਿੱਚ ਸਾਥ ਦੇਣ ਵਾਲੇ ਜੁਝਾਰੂ ਸਾਥੀਆਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਜਿੱਥੇ ਪਰਿਵਾਰਾਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਖੱਬੀ ਜਮਹੂਰੀ ਲਹਿਰ ਨੂੰ ਵੀ ਵੱਡਾ ਘਾਟਾ ਪਿਆ ਹੈ। ਪ.ਸ.ਸ.ਫ. ਵੱਲੋਂ ਕੀਤੀਆਂ ਗਈਆਂ ਬਲਾਕ /ਤਹਿਸੀਲ ਪੱਧਰੀ ਰੈਲੀਆਂ ਦਾ ਰਿਵਿਊ ਕੀਤਾ ਗਿਆ।ਇਸ ਦੇ ਨਾਲ ਹੀ 03 ਸਤੰਬਰ ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਕੀਤੀ ਗਈ ਚੰਡੀਗੜ੍ਹ ਵਿਖੇ ਸੂਬਾਈ ਰੈਲੀ ਦਾ ਵੀ ਰਿਵਿਊ ਕੀਤਾ ਗਿਆ ਮਟਕਾ ਚੌਂਕ ਵਿੱਚ ਪ੍ਰਦਰਸ਼ਨ ਕਰਨ ਸਮੇਂ ਸਾਂਝਾ ਫਰੰਟ ਪੰਜਾਬ ਦੇ ਆਗੂਆਂ ਤੇ ਦਰਜ ਕੀਤੇ ਕੇਸਾਂ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਕੇਸ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ।ਮੀਟਿੰਗ ਵਿਚ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੇ ਸੱਦੇ ਤੇ 26 ਸਤੰਬਰ ਨੂੰ ਮਨਾਏ ਜਾ ਰਹੇ ਕੌਮੀ ਵਿਰੋਧ ਦਿਵਸ ਨੂੰ ਲੋਕਲ ਪੱਧਰ ਤੇ ਮਨਾਉਣ ਦਾ ਐਲਾਨ ਵੀ ਕੀਤਾ ਗਿਆ। ਕੌਮੀ ਵਿਰੋਧ ਦਿਵਸ ਦੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਪ.ਸ.ਸ.ਫ. ਦੀਆਂ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਨ ਦਾ ਵੀ ਫੈਸਲਾ ਕੀਤਾ ਗਿਆ।ਮੀਟਿੰਗ ਵਿੱਚ ਪ.ਸ.ਸ.ਫ. ਜ਼ਿਲ੍ਹਾ ਫ਼ਰੀਦਕੋਟ ਦੇ ਜਨਰਲ ਸਕੱਤਰ ਅਤੇ ਸੂਬਾ ਜੁਆਇੰਟ ਸਕੱਤਰ ਜਤਿੰਦਰ ਕੁਮਾਰ ਫਰੀਦਕੋਟ ਦੀ ਵਾਰ -ਵਾਰ ਜ਼ਬਰੀ ਦੂਰ ਦੁਰਾਡੇ ਬਦਲੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਲਈ ਪ.ਸ.ਸ.ਫ. ਦੇ ਵਫ਼ਦ ਵੱਲੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬਲਕਾਰ ਸਿੰਘ ਨੂੰ ਮਿਲਣ ਦਾ ਫੈਸਲਾ ਕੀਤਾ ਗਿਆ।ਪ.ਸ.ਸ.ਫ ਦੀਆਂ ਜ਼ਿਲ੍ਹਾ ਪੱਧਰੀ ਰੈਲੀਆਂ ਕਰਨ ਉਪਰੰਤ ਪ.ਸ.ਸ.ਫ. ਦੀ ਸੂਬਾਈ ਰੈਲੀ ਸਬੰਧੀ, ਪ ਸ ਸ ਫ ਦੇ ਕਲੰਡਰ ਦੇ ਬਕਾਏ ਸਬੰਧੀ,ਪ ਸ ਸ ਫ ਨਾਲ ਸਬੰਧਤ ਜਥੇਬੰਦੀਆ ਸਬੰਧੀ ਅਤੇ ਪ ਸ ਸ ਫ ਦੇ ਫੈਡਰਲ ਕੌਂਸਲ ਮੈਂਬਰ ਸਾਹਿਬਾਨਾਂ ਦੀ ਮੀਟਿੰਗਾਂ ਵਿੱਚ ਲਗਾਤਾਰ ਗੈਰ ਹਾਜ਼ਰੀ ਸਬੰਧੀ ਅਤੇ ਜਥੇਬੰਦੀ ਦੀ ਬੇਹਤਰੀ ਅਤੇ ਵਿਕਾਸ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਪ.ਸ.ਸ.ਫ. ਦੀ ਫੈਡਰਲ ਕੌਂਸਲ ਦੀ ਬਹੁਤ ਹੀ ਮਹੱਤਵਪੂਰਨ ਮੀਟਿੰਗ 13 ਅਕਤੂਬਰ ਦਿਨ ਐਤਵਾਰ ਨੂੰ ਠੀਕ 10.00 ਵਜੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਬੁਲਾਈ ਗਈ ਹੈ।ਮੀਟਿੰਗ ਵਿੱਚ ਹਰਮਨਪ੍ਰੀਤ ਕੌਰ ਗਿੱਲ, ਗੁਰਦੀਪ ਸਿੰਘ ਬਾਜਵਾ, ਪ੍ਰੇਮ ਚੰਦ ਆਜ਼ਾਦ, ਬੋਬਿੰਦਰ ਸਿੰਘ, ਗੁਰਪ੍ਰੀਤ ਸਿੰਘ ਰੰਗੀਲਪੁਰ, ਬਲਜਿੰਦਰ ਸਿੰਘ ਤਰਨਤਾਰਨ ,ਰਵੀ ਦੱਤ, ਗੁਰਬਿੰਦਰ ਸਿੰਘ ਸਸਕੌਰ, ਜਸਵਿੰਦਰ ਸਿੰਘ ਰੋਪੜ, ਗੁਰਵਿੰਦਰ ਸਿੰਘ ਚੰਡੀਗੜ੍ਹ, ਕਿਸੋਰ ਚੰਦ ਗਾਜ ਬਠਿੰਡਾ, ਸਤਨਾਮ ਸਿੰਘ ਸੰਗਰੂਰ, ਸੁਖਦੇਵ ਸਿੰਘ ਚੰਗਾਲੀਵਾਲਾ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ ਮਾਂਗਟ, ਸਰਬਜੀਤ ਸਿੰਘ, ਗੁਰਦੇਵ ਸਿੰਘ ਸਿੱਧੂ, ਬਲਵਿੰਦਰ ਸਿੰਘ ਭੁੱਟੋ, ਜਤਿੰਦਰ ਕੁਮਾਰ ਫਰੀਦਕੋਟ, ਵੀਰ ਇੰਦਰਜੀਤ ਸਿੰਘ ਪੁਰੀ, ਸਿਮਰਨਜੀਤ ਸਿੰਘ ਬਰਾੜ, ਮਨਹੋਰ ਲਾਲ, ਮਲਕੀਤ ਸਿੰਘ, ਕੁਲਦੀਪ ਪੂਰੋਵਾਲ, ਤਰਸੇਮ ਮਾਧੋਪੁਰੀ, ਕੁਲਦੀਪ ਵਾਲੀਆ ਅਤੇ ਵਿਸ਼ੇਸ਼ ਤੌਰ ਤੇ ਕੁਲਦੀਪ ਸਿੰਘ ਦੌੜਕਾ ਆਦਿ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.