ਪੀ. ਯੂ. ਦੀ ਡੀਨ ਦਫ਼ਤਰ ਦੀ ਇਮਾਰਤ ਦੀ ਛੱਤ ਤੇ ਚੜ੍ਹੇ ਪੀ. ਯੂ. ਵਿਚ ਹੀ ਕੰਮ ਕਰਦੇ ਸਹਾਇਕ ਪ੍ਰੋਫੈਸਰ
- by Jasbeer Singh
- August 13, 2024
ਪੀ. ਯੂ. ਦੀ ਡੀਨ ਦਫ਼ਤਰ ਦੀ ਇਮਾਰਤ ਦੀ ਛੱਤ ਤੇ ਚੜ੍ਹੇ ਪੀ. ਯੂ. ਵਿਚ ਹੀ ਕੰਮ ਕਰਦੇ ਸਹਾਇਕ ਪ੍ਰੋਫੈਸਰ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਵਿਚ ਬਣੀ ਪੰਜਾਬੀ ਯੂਨੀਵਰਸਿਟੀ ਦੇ ਨੇਬਰੂ ਕੈਂਪਸ ਤੇ ਕੰਸਟੀਚਿਊਟ ਕਾਲਜਾਂ `ਚ ਕੰਮ ਕਰਦੇ ਸਹਾਇਕ ਪ੍ਰੋਫੈਸਰ ਡੀਨ ਦਫਤਰ ਇਮਾਰਤ ਦੀ ਛੱਤ `ਤੇ ਚੜ੍ਹ ਗਏ ਹਨ। ਪਿਛਲੇ 22 ਦਿਨਾਂ ਤੋਂ ਡੀਨ ਦਫਤਰ ਅੱਗੇ ਧਰਨਾ ਦੇ ਰਹੇ ਸਹਾਇਕ ਪ੍ਰੋਫੈਸਰਾਂ ਨੇ ਮੰਗ ਕੀਤੀ ਕਿ ਨਵੀਂ ਭਰਤੀ ਲਈ ਇੰਟਰਵਿਊ ਦੀ ਸ਼ਰਤ ਖ਼ਤਮ ਕਰਕੇ ਪਹਿਲਾਂ ਤੋਂ ਕੰਮ ਕਰ ਰਹੇ ਸਹਾਇਕ ਪ੍ਰੋਫੈਸਰਾਂ ਦੀਆਂ ਸੇਵਾਵਾਂ ਨੂੰ ਬਰਕਰਾਰ ਰੱਖਿਆ ਜਾਵੇ।ਧਰਨੇ ਦੇ ਇੰਨੇ ਦਿਨਾਂ ਦੌਰਾਨ ਕੋਈ ਮਸਲਾ ਹੱਲ ਨਾ ਹੋਣ `ਤੇ ਮੰਗਲਵਾਰ ਨੂੰ ਸਹਾਇਕ ਪ੍ਰੋਫੈਸਰਾਂ ਵੱਲੋਂ ਡੀਨ ਦਫਤਰ ਦੀ ਇਮਾਰਤ ਦੀ ਛੱਤ `ਤੇ ਚੜ੍ਹ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਆਪਣੇ ਕਦਮ ਵਧਾਉਣ ਤੋਂ ਪਿੱਛੇ ਨਹੀਂ ਹਟਣਗੇ।
