
ਥਾਣਾ ਸਦਰ ਨਾਭਾ ਪੁਲਸ ਨੇ ਕੀਤਾ ਤਿੰਨ ਜਣਿਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ
- by Jasbeer Singh
- August 13, 2024

ਥਾਣਾ ਸਦਰ ਨਾਭਾ ਪੁਲਸ ਨੇ ਕੀਤਾ ਤਿੰਨ ਜਣਿਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਨਾਭਾ, 13 ਅਗਸਤ () : ਥਾਣਾ ਸਦਰ ਨਾਭਾ ਦੀ ਪੁਲਸ ਨੇ ਸਿ਼ਕਾਇਤਕਰਤਾ ਚੰਚਲ ਕੁਮਾਰ ਪੁੱਤਰ ਗੋਪਾਲ ਦਾਸ ਵਾਸੀ ਬਠਿੰਡੀਆ ਮੁਹੱਲਾ ਨਾਭਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 454, 380, 448, 511, 120 ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਨੀਰਜ ਖੰਨਾ ਪੁੱਤਰ ਅਮਰਦਾਸ ਖੰਨਾ ਵਾਸੀ ਮਕਾਨ ਨੰ. 10/19-ਸੀ ਦੁਲੱਦੀ ਗੇਟ ਨਾਭਾ, ਵਿਕਾਸ ਜਿੰਦਲ ਪੁੱਤਰ ਓਮ ਪ੍ਰਕਾਸ਼ ਵਾਸੀ ਪ੍ਰੀਤ ਵਿਹਾਰ ਨਾਭਾ, ਪ੍ਰਗਟ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਘਮਰੋਦਾ ਥਾਣਾ ਸਦਰ ਨਾਭਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਚੰਚਲ ਕੁਮਾਰ ਨੇ ਦੱਸਿਆ ਕਿ ਉਸ ਨੇ ਵਿਕਾਸ ਜਿੰਦਲ ਨਾਲ ਉਸਦੇ ਸਵੀਮਿੰਗ ਪੂਲ ਜੋ ਕਿ ਸ਼ਾਂਤੀ ਇੰਨਕਲੇਵ ਨਾਭਾ ਵਿਖੇ ਹੈ ਨੂੰ ਚਲਾਉਣ ਲਈ 11 ਮਹੀਨੇ ਲਈ 17,50,000 ਰੁਪਏ ਵਿੱਚ ਡੀਲ ਕੀਤੀ ਸੀ।ਸਿ਼ਕਾਇਤਕਰਤਾ ਨੇ ਦੱਸਿਆ ਕਿ ਉਸ ਵੱਲੋ ਸਵੀਮਿੰਗ ਪੂਲ ਤੇ ਕਰੀਬ 50 ਲੱਖ ਰੁਪਏ ਦਾ ਖਰਚ ਕੀਤਾ ਗਿਆ ਸੀ ਅਤੇ ਵਿਕਾਸ ਜਿੰਦਲ ਨੇ ਸਵੀਮਿੰਗ ਪੂਲ ਠੇਕੇ ਤੇ ਦੇਣ ਸਮੇ ਇਹ ਵਾਅਦਾ ਕੀਤਾ ਸੀ ਕਿ ਉਹ ਪਹਿਲਾਂ 11 ਮਹੀਨਿਆਂ ਦਾ ਇਕਰਾਰਨਾਮਾ ਕਰ ਲੈਂਦੇ ਹਨ ਅਤੇ ਬਾਅਦ ਵਿੱਚ ਇਸ ਨੂੰ ਵਧਾ ਕੇ 10 ਸਾਲ ਦਾ ਕੀਤਾ ਜਾਵੇਗਾ ਅਤੇ ਜਦੋ ਬਾਅਦ ਵਿੱਚ ਉਸ ਨੇ ਐਗਰੀਮੈਂਟ ਅੱਗੇ ਵਧਾਉਣ ਲਈ ਕਿਹਾ ਤਾਂ ਵਿਕਾਸ ਜਿੰਦਲ ਨੇ ਡੀਲ ਅੱਗੇ ਨਹੀ ਵਧਾਈ ਅਤੇ5 ਦਸੰਬਰ 2023 ਨੂੰ ਸਵੀਮਿੰਗ ਪੂਲ ਦੇ ਜਿੰਦਰੇ ਤੋੜ ਕੇ ਬਾਕੀ ਉਪਰੋਕਤ ਵਿਅਕੀਆਂ ਨਾਲ ਰਲ ਕੇ ਉੱਥੇ ਪਿਆ ਸਮਾਨ ਚੋਰੀ ਕਰ ਲਿਆ, ਜਿਸਦੀ ਕੀਮਤ 50 ਲੱਖ ਰੁਪਏ ਦੇ ਕਰੀਬ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।