
ਇੰਡੀਅਨ ਹਵਾਈ ਜਹਾਜ਼ਾਂ ਲਈ ਹਵਾਈ ਖੇਤਰ ਉਤੇ ਪਾਕਿਸਤਾਨ ਨੇ ਪਾਬੰਦੀ ਵਿਚ ਕੀਤਾ ਵਾਧਾ
- by Jasbeer Singh
- August 21, 2025

ਇੰਡੀਅਨ ਹਵਾਈ ਜਹਾਜ਼ਾਂ ਲਈ ਹਵਾਈ ਖੇਤਰ ਉਤੇ ਪਾਕਿਸਤਾਨ ਨੇ ਪਾਬੰਦੀ ਵਿਚ ਕੀਤਾ ਵਾਧਾ ਪਾਕਿਸਤਾਨ, 21 ਅਗਸਤ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਪਾਕਿਸਤਾਨ ਦੇ ਹਵਾਈ ਖੇਤਰ ਨੂੰ ਭਾਰਤੀ ਜਹਾਜਾਂ ਲਈ ਬੰਦ ਕੀਤੇ ਗਏ ਸਮੇਂ ਵਿਚ 23 ਸਤੰਬਰ ਤੱਕ ਦਾ ਵਾਧਾ ਕਰ ਦਿੱਤਾ ਹੈ।ਪਾਕਿਸਤਾਨ ਏਅਰਪੋਰਟ ਅਥਾਰਟੀ ਨੇ ਪਾਕਿਸਤਾਨ ਦੇ ਹਵਾਈ ਖੇਤਰ ’ਚ ਭਾਰਤੀ ਜਹਾਜ਼ਾਂ ਉਤੇ ਪਾਬੰਦੀ ਨੂੰ ਇਕ ਮਹੀਨੇ ਲਈ ਵਧਾਉਣ ਦਾ ਐਲਾਨ ਕਰਦੇ ਹੋਏ ਨਵਾਂ ਨੋਟਾਮ (ਏਅਰਮੈਨ ਨੂੰ ਨੋਟਿਸ) ਜਾਰੀ ਕੀਤਾ ਹੈ। ਭਾਰਤੀ ਮਲਕੀਤਅ ਵਾਲੇ ਹਰੇਕ ਜਹਾਜ਼ ਤੇ ਪਾਬੰਦੀ ਭਾਰਤੀ ਏਅਰਲਾਈਨਜ਼ ਵਲੋਂ ਸੰਚਾਲਿਤ ਸਾਰੇ ਜਹਾਜ਼ਾਂ ਨੂੰ ਪਾਕਿਸਤਾਨੀ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਪਾਬੰਦੀ ਉਨ੍ਹਾਂ ਫੌਜੀ ਅਤੇ ਨਾਗਰਿਕ ਜਹਾਜ਼ਾਂ ਉਤੇ ਵੀ ਲਾਗੂ ਹੈ ਜੋ ਭਾਰਤੀ ਮਲਕੀਅਤ ਵਾਲੇ ਹਨ ਜਾਂ ਕਿਰਾਏ ਉਤੇ ਦਿਤੇ ਗਏ ਹਨ। ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਦੇ ਮੱਦੇਨਜ਼ਰ 23 ਅਪ੍ਰੈਲ ਨੂੰ ਇਕ ਮਹੀਨੇ ਲਈ ਪਾਬੰਦੀ ਲਗਾਈ ਗਈ ਸੀ।