post

Jasbeer Singh

(Chief Editor)

Punjab

ਕੋਮਾਂਤਰੀ ਸਰਹੱਦ ‘ਤੇ ਪਾਕਿਸਤਾਨੀ ਘੁਸਪੈਠੀਆ ਢੇਰ

post-img

ਕੋਮਾਂਤਰੀ ਸਰਹੱਦ ‘ਤੇ ਪਾਕਿਸਤਾਨੀ ਘੁਸਪੈਠੀਆ ਢੇਰ ਅੰਮ੍ਰਿਤਸਰ : ਬਾਰਡਰ ਸਕਿਓਰਿਟੀ ਫੋਰਸ ( ਬੀ. ਐਸ. ਐਫ.) ਨੇ ਬੀਤੀ ਰਾਤ ਅੰਮ੍ਰਿਤਸਰ ਸੈਕਟਰ ਦੇ ਸਰਹੱਤੀ ਖੇਤਰ ਦੇ ਪਿੰਡ ਮੁਹਾਵਾ ਵਿਖੇ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਘੁਸਪੈਠ ਦੇ ਇੱਕ ਯਤਨ ਨੂੰ ਉਸ ਵੇਲੇ ਅਸਫਲ ਬਣਾ ਦਿੱਤਾ ਜਦੋਂ ਇੱਕ ਪਾਕਿਸਤਾਨੀ ਵਿਅਕਤੀ ਨੇ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ ਵਿੱਚ ਦਾਖਲ ਹੋਣ ਦਾ ਯਤਨ ਕੀਤਾ । ਉਕਤ ਵਿਅਕਤੀ ਬੀ. ਐਸ. ਐਫ. ਦੇ ਜਵਾਨਾਂ ਵੱਲੋਂ ਚਲਾਈ ਗਈ ਗੋਲੀ ਨਾਲ ਮਾਰਿਆ ਗਿਆ । ਬੀ. ਐਸ. ਐਫ. ਦੇ ਅਧਿਕਾਰੀਆਂ ਨੇ ਦਿੰਦਿਆਂ ਦੱਸਿਆ ਕਿ ਬੀਤੀ ਦੇਰ ਰਾਤ ਨੂੰ ਸਰਹੱਦੀ ਪਿੰਡ ਮੁਹਾਵਾ ਦੇ ਨੇੜੇ ਇੱਕ ਵਿਅਕਤੀ ਨੂੰ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਸਰਹੱਦ ਵਿੱਚ ਦਾਖਲ ਹੁੰਦਿਆਂ ਦੇਖਿਆ ਤਾਂ ਡਿਊਟੀ ਦੇ ਤੈਨਾਤ ਚੌਕਸ ਬੀ. ਐਸ. ਐਫ. ਦੇ ਜਵਾਨਾਂ ਨੇ ਉਸਨੂੰ ਰੁਕਣ ਲਈ ਆਦੇਸ਼ ਦਿੱਤੇ ਪਰ ਉਹ ਰਾਤ ਦੇ ਹਨੇਰੇ ਦਾ ਲਾਭ ਲੈ ਕੇ ਲਗਾਤਾਰ ਭੱਜਦਾ ਹੋਇਆ ਭਾਰਤੀ ਖੇਤਰ ਵਿੱਚ ਦਾਖਲ ਹੋ ਗਿਆ । ਉਹਨਾਂ ਦੱਸਿਆ ਕਿ ਬੀ. ਐਸ. ਐਫ. ਨੇ ਉਸ ਨੂੰ ਰੋਕਣ ਲਈ ਗੋਲੀ ਚਲਾਈ ਅਤੇ ਉਹ ਗੋਲੀ ਲੱਗਣ ਨਾਲ ਮਾਰਿਆ ਗਿਆ ਮਗਰੋ ਜਦੋਂ ਮੌਕੇ ਤੇ ਜਗ੍ਹਾ ਦੀ ਤਲਾਸ਼ੀ ਲਈ ਤਾਂ ਇਸ ਪਾਕਿਸਤਾਨੀ ਵਿਅਕਤੀ ਦੇ ਕੋਲੋਂ ਇੱਕ ਬੈਗ, ਉਸ ਵਿੱਚੋਂ ਕੁਝ ਕੱਪੜੇ ਅਤੇ ਹੋਰ ਸਮਾਨ ਮਿਲਿਆ ਹੈ । ਬੀ. ਐਸ. ਐਫ. ਨੇ ਪਾਕਿਸਤਾਨੀ ਵਿਅਕਤੀ ਦੀ ਲਾਸ਼ ਨੂੰ ਅਗਲੇਰੀ ਕਾਰਵਾਈ ਵਾਸਤੇ ਘਰਿੰਡਾ ਪੁਲੀਸ ਨੂੰ ਸੌਂਪ ਦਿੱਤਾ ਹੈ ।

Related Post