

ਪਰਮਵੀਰ ਪੰਮਾ ਭਾਜਪਾ ਵਲੋਂ ਸਨੌਰ ਮੰਡਲ ਦੇ ਪ੍ਰਧਾਨ ਨਿਯੁਕਤ ਪਟਿਆਲਾ, 26 ਅਪ੍ਰੈਲ : ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਅਤੇ ਪਟਿਆਲਾ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗੰਗਰੋਲੀ ਦੀ ਪ੍ਰਧਾਨਗੀ ਹੇਠ ਭਾਜਪਾ ਦੀ ਇੱਕ ਹੰਗਾਮੀ ਮੀਟਿੰਗ ਹੋਈ, ਜਿਸ ਵਿੱਚ ਹਲਕਾ ਸਨੌਰ ਦੇ ਮੰਡਲ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ। ਇਸੇ ਤਹਿਤ ਪਰਮਵੀਰ ਸਿੰਘ ਪੰਮਾ ਨੂੰ ਸਨੌਰ ਦਾ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ । ਪੰਜਾਬ ਦੇ ਮੀਤ ਪ੍ਰਧਾਨ ਵਿਕਰਮਜੀਤ ਸਿੰਘ ਚੀਮਾ ਨੇ ਕਿਹਾ ਕਿ ਪਰਮਵੀਰ ਸਿੰਘ ਦੇ ਭਾਜਪਾ ਦੇ ਵਿੱਚ ਆਉਣ ਨਾਲ ਭਾਰਤੀ ਜਨਤਾ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ ਅਤੇ ਹਲਕਾ ਸਨੌਰ ਵਿੱਚ ਭਾਜਪਾ ਹੋਰ ਵੀ ਉਚਾਈਆਂ ਤੱਕ ਪਹੁੰਚੇਗੀ। ਜਸਪਾਲ ਸਿੰਘ ਗੰਗਰੋਲੀ ਨੇ ਕਿਹਾ ਕਿ ਪਰਮਵੀਰ ਸਿੰਘ ਇੱਕ ਇਮਾਨਦਾਰ ਅਤੇ ਮਿਹਨਤੀ ਵਰਕਰ ਹਨ, ਜੋ ਹਮੇਸ਼ਾਂ ਸਮਾਜ ਸੇਵਾ ਤੇ ਲੋਕ ਭਲਾਈ ਕਾਰਜਾਂ ਲਈ ਯਤਨਸ਼ੀਲ ਰਹਿੰਦੇ ਹਨ, ਉਨ੍ਹਾਂ ਦਾ ਭਾਜਪਾ ਵਿਚ ਆਉਣਾ ਖੁਸ਼ੀ ਦੀ ਗੱਲ ਹੈ। ਪਰਮਵੀਰ ਸਿੰਘ ਨੇ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਧੰਨਵਾਦ ਕਰਦਿਆਂ ਕਿਹਾ ਕਿ ਹਾਈ ਕਮਾਂਡ ਵਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਬੀਬਾ ਗਗਨ ਸ਼ੇਰਗਿੱਲ, ਡਾ. ਦਿਲਾਵਰ ਸਿੰਘ, ਗੁਰਪ੍ਰੀਤ ਸਿੰਘ ਸਨੌਰ, ਹਰਮਨ, ਬਲਜਿੰਦਰ ਸਿੰਘ ਅਸਰਪੁਰ, ਸਾਹਿਬ ਜੋਸ਼ਨ, ਹਰਦੀਪ ਸਿੰਘ, ਕਰਮਜੀਤ ਸਿੰਘ, ਨਰੇਸ਼ ਭਾਟੀਆ ਆਦਿ ਹਾਜ਼ਰ ਸਨ। ਫੋਟੋ ਨੰ 26ਪੀਏਟੀ. 10 ਸਨੌਰ ਮੰਡਲ ਦੇ ਨਵ-ਨਿਯੁਕਤ ਪ੍ਰਧਾਨ ਪਰਮਵੀਰ ਸਿੰਘ ਪੰਮਾ, ਨਾਲ ਹਨ ਬਿਕਰਮਜੀਤ ਸਿੰਘ ਚੀਮਾ, ਜਸਪਾਲ ਗੰਗਰੋਲੀ ਤੇ ਹੋਰ। (ਜੋਸਨ)