
ਪਰਨੀਤ ਕੌਰ ਅਤੇ ਪਵਨ ਗੁਪਤਾ ਨੇ ਸਮਾਜ ਸੇਵਕ ਅਤੇ ਆਈ. ਟੀ. ਓ. ਵਿਜੈ ਮਹਿਤਾ ਦੀ ਅੰਤਿਮ ਅਰਦਾਸ ਲਈ ਜਤਾਇਆ ਸ਼ੋਕ
- by Jasbeer Singh
- November 16, 2024

ਪਰਨੀਤ ਕੌਰ ਅਤੇ ਪਵਨ ਗੁਪਤਾ ਨੇ ਸਮਾਜ ਸੇਵਕ ਅਤੇ ਆਈ. ਟੀ. ਓ. ਵਿਜੈ ਮਹਿਤਾ ਦੀ ਅੰਤਿਮ ਅਰਦਾਸ ਲਈ ਜਤਾਇਆ ਸ਼ੋਕ ਪਟਿਆਲਾ : ਉੱਘੇ ਸਮਾਜ ਸੇਵਕ ਇਨਕੰਮ ਟੈਕਸ ਆਫਿਸਰ (ਆਈ. ਟੀ. ਓ.) ਅਤੇ ਪਟਿਆਲਾ ਸ਼ਹਿਰ ਦੀਆਂ ਕਈ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਵਿਜੈ ਕੁਮਾਰ ਮਹਿਤਾ ਜੋ ਕਿ ਪਿਛਲੇ ਦਿਨੀ 6 ਨਵੰਬਰ ਨੂੰ ਅਕਾਲ ਚਲਾਣਾ ਕਰਗੇ ਸਨ । ਇਸ ਮੌਕੇ ਉਹਨਾਂ ਦੀ ਧਰਮ ਪਤਨੀ ਰਿਟਾਇਰਡ ਪੀ. ਸੀ.ਪੀ.ਐਲ ਅਧਿਕਾਰੀ ਸਰੋਜ ਬਾਲਾ ਉਹਨਾਂ ਦੇ ਭਰਾ ਅਸ਼ੋਕ ਮਹਿਤਾ ਅਤੇ ਸਪੁੱਤਰ ਰਾਹੁਲ ਮਹਿਤਾ ਨੇ ਦੱਸਿਆ ਕਿ ਅੱਜ ਉਹਨਾਂ ਦੀ ਅੰਤਿਮ ਅਰਦਾਸ ਜੋ ਕਿ ਹਨੁਮਾਨ ਮੰਦਰ ਰਾਜਪੁਰਾ ਰੋਡ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ, ਜਿਸ ਲਈ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ, ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਅਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਪਵਨ ਗੁਪਤਾ ਅਤੇ ਹੋਰ ਨਾਮਵਰ ਸ਼ਖਸ਼ੀਅਤਾਂ ਨੇ ਸ਼ੋਕ ਜਤਾਇਆ ਹੈ । ਇਸ ਮੌਕੇ ਉਨਾਂ ਨੇ ਕਿਹਾ ਕਿ ਵਿਜੈ ਮਹਿਤਾ ਜੀ ਦੇ ਅਚਾਨਕ ਸੁਰਗਵਾਸ ਹੋ ਜਾਣ ਕਰਕੇ ਪਟਿਆਲਾ ਸ਼ਹਿਰ ਅਤੇ ਸਮਾਜਿਕ ਜਗਤ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਉਨਾਂ ਨੇ ਪਿੱਛੋਂ ਪਰਿਵਾਰ ਨੂੰ ਦਿਲਾਸਾ ਦਿੰਦੇ ਹੋਏ ਰੱਬ ਦਾ ਭਾਣਾ ਮੰਨਣ ਲਈ ਵੀ ਆਖਿਆ ।