post

Jasbeer Singh

(Chief Editor)

Patiala News

ਥਾਣਾ ਪਸਿਆਣਾ ਕੀਤਾ ਤਿੰਨ ਵਿਰੁੱਧ ਧੋਖਾਧੜੀ ਕਰਨ ਤੇ ਕੇਸ ਦਰਜ

post-img

ਥਾਣਾ ਪਸਿਆਣਾ ਕੀਤਾ ਤਿੰਨ ਵਿਰੁੱਧ ਧੋਖਾਧੜੀ ਕਰਨ ਤੇ ਕੇਸ ਦਰਜ ਪਟਿਆਲਾ, 19 ਮਈ : ਥਾਣਾ ਪਸਿਆਣਾ ਦੀ ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 420, 465, 461, 468, 471, 120 ਬੀ. ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਬਲਵਿੰਦਰਜੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਮਕਾਨ ਨੰ. 5198 ਫੇਸ-2 ਅਰਬਨ ਅਸਟੇਟ ਪਟਿ, ਪਰਮਜੀਤ ਸਿੰਘ ਪੁੱਤਰ ਨੰਦ ਲਾਲ ਵਾਸੀ ਨਿਊ ਸੂਲਰ ਪਟਿ, ਪੰਕਜ ਗੁਪਤਾ ਪੁੱਤਰ ਸੁਸ਼ੀਲ ਕੁਮਾਰ ਵਾਸੀ ਗੁਰਬਖਸ਼ ਕਲੋਨੀ ਪਟਿਆਲਾ ਸ਼ਾਮਲ ਹਨ। ਕੀ ਹੈ ਸਮੁੱਚਾ ਮਾਮਲਾ : ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਅਭਿਸੇ਼ਕ ਸ਼ਰਮਾ ਪੁੱਤਰ ਰਾਜਿੰਦਰ ਕੁਮਾਰ ਵਾਸੀ ਮਕਾਨ ਨੰ. 56 ਮਹਿੰਦਰਾ ਕਲੋਨੀ ਪਟਿਆਲਾ ਨੇ ਦੱਸਿਆ ਕਿ ਉਸ ਨੇ ਇੱਕ ਜਮੀਨ ਹਰਜੀਤ ਸਿੰਘ ਕੋਲੋਂ ਖ੍ਰੀਦ ਕੀਤੀ ਸੀ ਤੇ ਰਜਿਸਟਰੀ ਵੀ ਜੋ ਕਿ ਉਸ ਦੇ(ਹਰਜੀਤ ਸਿੰਘ) ਦੇ ਨਾਮ ਤੇ ਨਹੀ ਸੀ ਪਰ ਹਰਜੀਤ ਸਿੰਘ ਨੇ ਪੂਰੀ ਪੇਮੈਂਟ ਹਾਸਲ ਕਰਕੇ ਜਮੀਨ ਇਕਰਾਰਨਾਮ ਸੌਦਾ ਉਸ ਨੂੰ(ਸਿ਼ਕਾਇਤਕਰਤਾ) ਨੂੰ ਦੇ ਦਿੱਤਾ ਸੀ ਪਰ ਉਪਰੋਕਤ ਵਿਅਕਤੀਆਂ ਨੇ ਮਿਲੀ ਭੁਗਤ ਕਰਕੇ ਉਸਦੀ (ਸਿ਼ਕਾਇਤਕਰਤਾ ਅਭਿਸ਼ੇਕ ਸ਼ਰਮਾ) ਦੀ ਖ੍ਰੀਦ ਕੀਤੀ ਹੋਈ ਜਮੀਨ ਦਾ ਸੌਦਾ ਅੱਗੇ ਕਰ ਦਿੱਤੇ ਉਕਤ ਵਿਅਕਤੀਆਂ ਨੇ ਹਰਜੀਤ ਸਿੰਘ ਦੀ ਮੌਤ ਤੋ ਬਾਅਦ ਜਾਅਲੀ ਇਕਰਾਰਨਾਮ ਤਿਆਰ ਕਰਕੇ ਸੌਦਾ ਕੀਤਾ ਸੀ, ਜਿਸ ਤੇ ਮੁਕੱਦਮਾ ਦਰਖਾਸਤ ਨੰ. 8923/ਪੇਸ਼ੀ ਮਿਤੀ 15 ਮਈ 2025 ਦਰਜ ਕੀਤਾ ਗਿਆ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post