

ਸਵਾਰੀਆਂ ਆਪਣੀ ਸੁਰੱਖਿਆ ਲਈ ਆਪ ਜਿੰਮੇਵਾਰ ਪਟਿਆਲਾ, 4 ਜੁਲਾਈ 2025 : ਪੀ ਆਰ ਟੀ ਸੀ ਡਰਾਈਵਰ ਕੰਡਕਟਰਾਂ ਟ੍ਰੇਨਿੰਗ ਸਕੂਲ ਪਟਿਆਲਾ ਵਿਖੇ ਵੱਖ ਵੱਖ ਜ਼ਿਲ੍ਹਿਆਂ ਦੇ ਡਿਪੂਆਂ ਤੋਂ ਆਏ ਕਰਮਚਾਰੀਆਂ ਨੂੰ ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਸੁਸਾਇਟੀ ਵੱਲੋਂ ਸੜਕਾਂ ਤੇ ਚਲਦੇ ਹੋਏ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਦੀ ਪਾਲਣਾ ਕਰਨ, ਜ਼ਖਮੀਆਂ ਨੂੰ ਫਸਟ ਏਡ ਸੀ ਪੀ ਆਰ ਰਿਕਵਰੀ ਪੁਜੀਸ਼ਨ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਅਤੇ ਅੱਗਾਂ ਬੁਝਾਉਣ ਦੀ ਜਾਣਕਾਰੀ ਦਿੱਤੀ। ਦਿਲ ਦੇ ਦੌਰੇ ਕਾਰਡੀਅਕ ਅਰੈਸਟ ਬੇਹੋਸ਼ੀ ਸਦਮੇਂ ਸ਼ੂਗਰ ਬਲੱਡ ਪਰੈਸ਼ਰ ਦੇ ਘੱਟਣ ਸਮੇਂ ਪੀੜਤਾਂ ਦੀ ਮੁਢਲੀ ਸਹਾਇਤਾ ਬਾਰੇ ਦਸਿਆ। ਉਨ੍ਹਾਂ ਨੇ ਦੱਸਿਆ ਕਿ ਹੜਾਂ ਜਾ ਨਹਿਰ, ਸਰੋਵਰ ਵਿੱਚ ਕਿਸੇ ਡੁੱਬਦੇ ਪੀੜਤਾਂ ਨੂੰ ਰੈਸਕਿਯੂ ਕਿਵੇਂ ਕਰੀਏ ਅਤੇ ਜਿਨ੍ਹਾਂ ਦੀ ਸਾਹ ਨਾਲੀ ਵਿੱਚ ਪਾਣੀ ਜਾਣ ਕਾਰਨ ਸਾਹ ਕਿਰਿਆ ਬੰਦ ਹੋਵੇ ਤਾਂ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਕਰਕੇ ਕਿਵੇਂ ਬਚਾਇਆ ਜਾਏ। ਇੰਸਪੈਕਟਰ ਇੰਚਾਰਜ ਜਸਪਾਲ ਸਿੰਘ ਅਤੇ ਕਰਮਚਾਰੀਆਂ ਨੇ ਪੀ ਆਰ ਟੀ ਸੀ ਮੈਨੈਜਮੈਟ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਰਮਚਾਰੀਆਂ ਨੂੰ ਸਮੇਂ ਸਮੇਂ ਇਸ ਤਰ੍ਹਾਂ ਦੀ ਟ੍ਰੇਨਿੰਗ, ਪਟਿਆਲਾ ਵਿਖੇ ਆਉਣ ਤੇ ਮਿਲਣ ਕਾਰਨ, ਹਾਦਸੇ ਘਟ ਰਹੇ ਹਨ ਅਤੇ ਡਰਾਈਵਰਾਂ, ਕੰਡਕਟਰਾਂ ਵਲੋਂ ਪੀੜਤਾਂ ਦੀ ਸਹਾਇਤਾ ਵੀ ਕੀਤੀ ਜਾਂਦੀ ਹੈ।