Patiala News
0
ਪਾਤੜਾਂ: 4 ਮੰਜ਼ਿਲਾ ਸ਼ੋਅ ਰੂਮ ਨੂੰ ਅੱਗ, ਤਿੰਨ ਜ਼ਿਲ੍ਹਿਆਂ ਤੋਂ ਅੱਗ ਬੁਝਾਊ ਗੱਡੀਆਂ ਪੁੱਜੀਆਂ
- by Aaksh News
- June 1, 2024
ਇਸ ਸ਼ਹਿਰ ਦੇ ਚਾਰ ਮੰਜ਼ਿਲਾ ਕੌਹਰੀਆਂ ਜਨਰਲ ਸਟੋਰ ਸ਼ੋਅ ਰੂਮ ਨੂੰ ਲੱਗੀ ਭਿਆਨਕ ਅੱਗ ਨੇ ਨਾਲ ਲੱਗਦੀਆਂ ਦੋ ਹੋਰ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਦੀਆਂ ਲਪਟਾਂ ਅਤੇ ਧੂੰਆਂ ਦੂਰ ਤੱਕ ਦਿਖਾਈ ਦੇ ਰਹੇ ਹਨ। ਸਮਾਣਾ, ਪਟਿਆਲਾ, ਸੰਗਰੂਰ, ਖਨੌਰੀ ਅਤੇ ਮਾਨਸਾ ਤੋਂ ਆਈਆਂ 7 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬਝਾੳਣੁ ਦੇ ਯਤਨ ਕਰ ਰਹੀਆਂ ਹਨ ਪਰ ਦੁਪਹਿਰ 12 ਵਜੇ ਤੱਕ ਅੱਗ ’ਤੇ ਕਾਬੂ ਨਹੀ ਪਾਇਆ ਜਾ ਸਕਿਆ। ਐੱਸਡੀਐੱਮ ਪਾਤੜਾਂ ਅਤੇ ਹੋਰ ਅਧਿਕਾਰੀਆਂ ਨੇ ਮੌਕੇ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ। ਅੱਗ ਲੱਗਣ ਦੇ ਕਾਰਨ ਸਪਸ਼ਟ ਨਹੀਂ ਹਨ।

