
ਪਟਿਆਲਾ-ਚੀਕਾ ਹਾਈਵੇਅ ਮੁੜ ਸੀਲ, ਹਰਿਆਣਾ ਪ੍ਰਸ਼ਾਸਨ ਦੇ ਫ਼ੈਸਲੇ ਕਾਰਨ ਲੋਕ ਹੋ ਰਹੇ ਪਰੇਸ਼ਾਨ
- by Aaksh News
- May 20, 2024

ਰਸਤੇ ਸੀਲ ਹੋਣ ਕਰਕੇ ਹਰਿਆਣਾ ਤੋਂ ਪੰਜਾਬ ਅਤੇ ਪੰਜਾਬ ਤੋਂ ਹਰਿਆਣਾ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਧਰਮਹੇੜੀ ਘੱਗਰ ਦਰਿਆ ਨੇੜੇ ਹੱਦ 'ਤੇ ਰਸਤਾ ਪੱਥਰ ਦੀਆਂ ਸਲੈਬਾਂ ਤੇ ਹੋਰ ਬੈਰੀਕੇਟਿੰਗ ਕਰ ਕੇ ਰਸਤਾ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਹੈ, ਤੇ ਹਰਿਆਣਾ ਪੁਲਿਸ ਫੋਰਸ ਦੇ ਜਵਾਨ ਇਸ 'ਤੇ ਗਹਿਰੀ ਅੱਖ ਰੱਖ ਰਹੇ ਹਨ ਤਾਂ ਜੋ ਕੋਈ ਵਾਹਨ ਹਰਿਆਣਾ ਰਾਜ 'ਚ ਦਾਖਲ ਨਾ ਹੋ ਸਕੇ। ਪਟਿਆਲਾ ਤੋਂ ਚੀਕਾ ਕੈਥਲ ਜਾਣ ਵਾਲੇ ਪੰਜਾਬ ਹਰਿਆਣਾ ਹੱਦ ਨਾਲ ਲੱਗਦੇ ਪਿੰਡ ਧਰਮਹੇੜੀ ਨੇੜੇ ਘੱਗਰ ਦਰਿਆ ਵਾਲਾ ਮੇਨ ਹਾਈਵੇਅ ਵਾਲਾ ਰਸਤਾ ਹਰਿਆਣਾ ਪੁਲਿਸ ਪ੍ਰਸਾਸ਼ਨ ਵੱਲੋਂ ਇੱਕ ਵਾਰ ਮੁੜ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨੇੜੇ-ਤੇੜੇ ਦੇ ਵੀ ਹੱਦ ਨਾਲ ਲੱਗਦੇ ਰਸਤੇ ਸੀਲ ਕਰ ਦਿੱਤੇ ਗਏ ਹਨ ਤਾਂ ਜੋ ਕੋਈ ਹਰਿਆਣਾ ਵਿੱਚ ਦਾਖਲ ਨਾ ਹੋ ਸਕੇ। ਇਸ ਦੇ ਕਾਰਨਾਂ ਦਾ ਕੋਈ ਪਤਾ ਨਹੀ ਲੱਗ ਸਕਿਆ। ਰਸਤੇ ਸੀਲ ਹੋਣ ਕਰਕੇ ਹਰਿਆਣਾ ਤੋਂ ਪੰਜਾਬ ਅਤੇ ਪੰਜਾਬ ਤੋਂ ਹਰਿਆਣਾ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਧਰਮਹੇੜੀ ਘੱਗਰ ਦਰਿਆ ਨੇੜੇ ਹੱਦ 'ਤੇ ਰਸਤਾ ਪੱਥਰ ਦੀਆਂ ਸਲੈਬਾਂ ਤੇ ਹੋਰ ਬੈਰੀਕੇਟਿੰਗ ਕਰ ਕੇ ਰਸਤਾ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਹੈ, ਤੇ ਹਰਿਆਣਾ ਪੁਲਿਸ ਫੋਰਸ ਦੇ ਜਵਾਨ ਇਸ 'ਤੇ ਗਹਿਰੀ ਅੱਖ ਰੱਖ ਰਹੇ ਹਨ ਤਾਂ ਜੋ ਕੋਈ ਵਾਹਨ ਹਰਿਆਣਾ ਰਾਜ 'ਚ ਦਾਖਲ ਨਾ ਹੋ ਸਕੇ। ਇਸ ਮੌਕੇ ਅੰਤਾਂ ਦੀ ਪੈ ਰਹੀ ਗਰਮੀ 'ਚ ਮਰਦ, ਔਰਤਾਂ ਤੇ ਬੱਚੇ ਪੈਦਲ ਹੱਦ ਪਾਰ ਕਰਦੇ ਨਜ਼ਰ ਆਏ। ਇਸ ਮੌਕੇ ਆਉਣ ਜਾਣ ਵਾਲੇ ਲੋਕਾਂ ਨਾਲ ਗੱਲਬਾਤ ਕਰਨ 'ਤੇ ਉਹਨਾਂ ਕਿਹਾ ਕਿ ਪੰਜਾਬ ਹਰਿਆਣਾ ਹੱਦ ਹੀ ,ਪਾਕਿਸਤਾਨ ਬਾਰਡਰ ਬਣਾ ਦਿੱਤਾ। ਅਸੀਂ ਇਕ ਦੇਸ਼ ਦੇ ਵਾਸੀ ਹਾਂ। ਸਾਡੀਆਂ ਰਿਸ਼ਤੇਦਾਰੀਆਂ ਇੱਧਰ-ਉੱਧਰ ਹਨ। ਸਾਡੇ ਕਾਰੋਬਾਰ ਸਾਂਝੇ ਹਨ,ਪਰ ਸਮਝ ਨਹੀਂ ਆਉਂਦਾ ਇਹ ਰਸਤੇ ਤੀਜੇ ਦਿਨ ਸੀਲ ਕਰ ਦਿੱਤੇ ਜਾਂਦੇ ਹਨ। ਅੱਜ ਤਾਂ ਹੱਦ ਹੀ ਕਰ ਦਿੱਤੀ ਕੱਲ੍ਹ ਹਰਿਆਣਾ 'ਚ ਗਏ ਸੀ ਸਭ ਠੀਕ ਠਾਕ ਸੀ। ਅੱਜ ਜਦੋਂ ਆਉਣ ਲੱਗੇ ਰਾਤੋ ਰਾਤ ਰਸਤਾ ਸੀਲ ਕਰ ਦਿੱਤਾ, ਜਿਸ ਕਰਕੇ ਸਾਨੂੰ ਅੰਤਾਂ ਦੀ ਪੈ ਰਹੀ ਗਰਮੀ 'ਚ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਕੋਈ ਜਾਣਕਾਰੀ ਨਹੀਂ - ਡੀਐੱਸਪੀ ਪੰਜਾਬ-ਹਰਿਆਣਾ ਦੇ ਬਾਰਡਰ ਸੀਲ ਹੋਣ ਬਾਰੇ ਜਦੋਂ ਡੀਐੱਸਪੀ ਦਿਹਾਤੀ ਗੁਰਪ੍ਰਤਾਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਬਾਰੇ ਹਰਿਆਣਾ ਪੁਲਿਸ ਪ੍ਰ਼ਸ਼ਾਸਨ ਹੀ ਕੁਝ ਦੱਸ ਸਕਦਾ ਹੈ।