
ਸ਼ੰਭੂ ਤੇ ਖਨੌਰੀ ਬਾਰਡਰ ਖੁੱਲ੍ਹਣ ਨਾਲ ਸਭ ਤੋਂ ਵਧ ਮਿਲੀ ਪਟਿਆਲਾ ਜ਼ਿਲੇ ਨੂੰ ਰਾਹਤ
- by Jasbeer Singh
- March 21, 2025

ਸ਼ੰਭੂ ਤੇ ਖਨੌਰੀ ਬਾਰਡਰ ਖੁੱਲ੍ਹਣ ਨਾਲ ਸਭ ਤੋਂ ਵਧ ਮਿਲੀ ਪਟਿਆਲਾ ਜ਼ਿਲੇ ਨੂੰ ਰਾਹਤ -ਕਿਸਾਨਾਂ ਦੀਆਂ ਮੰਗਾਂ ਕੇਂਦਰ ਜ਼ਰੂਰ ਮੰਨੇ ; ਪਰ ਲੋਕ ਰਸਤੇ ਬੰਦ ਕਰਨ ਦੇ ਖਿਲਾਫ਼ -ਪਟਿਆਲਾ, ਸੰਗਰੂਰ ਅਤੇ ਅੰਬਾਲਾ ਜ਼ਿਲੇ ਦੀ ਆਰਥਿਤਾ ਨੂੰ ਹੋਇਆ ਹੈ ਸਭ ਤੋਂ ਵੱਡਾ ਨੁਕਸਾਨ - ਰਾਹਗੀਰਾਂ ਦੀ ਸਹੂਲਤ ਲਈ ਆਵਾਜਾਈ ਆਮ ਵਾਂਗ ਹੋਈ ਬਹਾਲ ਪਟਿਆਲਾ : 400 ਦਿਨਾਂ ਤੋਂ ਕਿਸਾਨਾਂ ਵਲੋਂ ਜਾਮ ਕੀਤੇ ਗਏ ਸ਼ੰਭੂ ਅਤੇ ਖਨੌਰੀ ਬਾਰਡਰ ਖੁੱਲ੍ਹਣ ਨਾਲ ਸਭ ਤੋਂ ਵਧ ਪਟਿਆਲਾ ਜ਼ਿਲੇ ਨੂੰ ਰਾਹਤ ਮਿਲੀ ਹੈ, ਇਸਦੇ ਨਾਲ ਹੀ ਸੰਗਰੂਰ ਅਤੇ ਅੰਬਾਲਾ ਜ਼ਿਲਿਆਂ ਦੇ ਲੋਕਾਂ ਨੂੰ ਵੀ ਸੁੱਖ ਦਾ ਸਾਂਹ ਆਇਆ ਹੈ। ਸ਼ੰਭੂ ਅਤੇ ਖਨੌਰੀ ਬਾਰਡਰ ਦੋਵੇਂ ਪਟਿਆਲਾ ਜ਼ਿਲੇ ਨਾਲ ਸਬੰਧਤ ਸਨ, ਜਿਸ ਕਾਰਨ ਇਥੇ ਲੋਕਾਂ ਤੇ ਵਪਾਰੀਆਂ ਦਾ ਵੱਡਾ ਨੁਕਸਾਨ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਕਿਸਾਨ ਸਾਡੇ ਭਰਾ ਹਨ ਤੇ ਕੇਂਦਰ ਸਰਕਾਰ ਨੂੰ ਐਮ. ਐਸ. ਪੀ. ਸਮੇਤ ਸਮੁੱਚੀਆਂ ਮੰਗਾਂ ਜ਼ਰੂਰ ਮੰਨੀਆਂ ਜਾਣੀਆਂ ਚਾਹੀਦੀਆਂ ਹਨ ਪਰ ਰਸਤਿਆਂ ਨੂੰ ਬੰਦ ਕਰਨਾ ਬਿਲਕੁੱਲ ਵੀ ਜਾਇਜ਼ ਨਹੀਂ ਹੈ। ਪਟਿਆਲਾ ਤੋਂ ਅੰਬਾਲਾ ਸਿਰਫ਼ 40 ਕਿਲੋਮੀਟਰ ਦੇ ਕਰੀਬ ਹੈ ਪਰ ਇਸ ਸਮੇਂ ਇਹ ਸਫਰ ਦੋ ਘੰਟਿਆਂ ਦਾ ਹੋਇਆ ਪਿਆ ਸੀ। ਇਸੇ ਤਰ੍ਹਾਂ ਵਾਇਆ ਦੇਵੀਗੜ੍ਹ ਚੀਕਾ ਵੀ ਸਫਰ ਖਤਮ ਹੋ ਗਿਆ ਸੀ। ਖਨੌਰੀ ਬਾਰਡਰ ਰਾਹੀਂ ਤਾਂ ਦਿੱਲੀ ਜਾਣ ਦਾ ਤਾਂ ਕੋਈ ਰਸਤਾ ਹੀ ਨਹੀਂ ਬਚਿਆ ਸੀ। ਬੇਸ਼ਕ ਪੰਜਾਬ ਦੇ ਮੁੱਖ ਮੰਤਰੀ ਵਲੋਂ ਸਖ਼ਤ ਸਟੈਂਡ ਲੈ ਕੇ ਰਸਤਾ ਖੁੱਲ੍ਹਵਾਏ ਜਾਣ ਦਾ ਕਿਸਾਨਾਂ ਵਲੋਂ ਤਿੱਖਾ ਵਿਰੋਧ ਹੋਇਆ ਹੈ ਪਰ ਇਸਦੇ ਨਾਲ ਹੀ ਆਮ ਲੋਕਾਂ ਤੇ ਵਪਾਰੀਆਂ ਨੇ ਮੁੱਖ ਮੰਤਰੀ ਦੇ ਕਦਮ ਦੀ ਸ਼ਲਾਘਾ ਵੀ ਕੀਤੀ ਹੈ। ਹਾਲਾਂਕਿ ਰਾਜਨੀਤਕ ਪਾਰਟੀਆਂ ਦੇ ਨਿਸ਼ਾਨੇ 'ਤੇ ਮੁੱਖ ਮੰਤਰੀ ਆ ਚੁੱਕੇ ਹਨ ਪਰ ਪੰਜਾਬ ਦੀ ਆਰਥਿਕਤਾ ਨੂੰ ਬਚਾਉਣ ਵਾਲਾ ਇਹ ਫ਼ੈਸਲਾ ਹੈ। ਅੱਜ ਸਾਰਾ ਦਿਨ ਪਟਿਆਲਾ ਰੇਂਜ ਦੇ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਨੇ ਸ਼ੰਭੂ ਬਾਰਡਰ ਖੁੱਲ੍ਹਵਾਉਣ ਤੋਂ ਬਾਅਦ ਖਨੌਰੀ ਬਾਰਡਰ ਵਿਖੇ ਮੋਰਚਾ ਸਾਂਭੀ ਰੱਖਿਆ। ਉਨ੍ਹਾਂ ਮੁਤਾਬਕ 21 ਮਾਰਚ ਦੁਪਹਿਰ ਤੱਕ ਖਨੌਰੀ ਬਾਰਡਰ ਦੀ ਸਥਿਤੀ ਦੀ ਠੀਕ ਹੋ ਜਾਵੇਗੀ। -ਡੀ. ਸੀ. ਪ੍ਰੀਤੀ ਯਾਦਵ ਨੇ ਸਾਂਭਿਆ ਮੋਰਚਾ ; ਆਵਾਜਾਈ ਵਿਚ ਨਾ ਪਵੇ ਕੋਈ ਵਿਘਨ ਲਈ ਕੀਤੇ ਹੁਕਮ ਜਾਰੀ - ਪਟਿਆਲਾ ਦੇ ਡਿਪਟੀ ਕਮਿਸ਼ਨਰ ਤੇ ਐਸ. ਐਸ. ਪੀ. ਵੱਲੋਂ ਅੰਬਾਲਾ ਦੇ ਹਮ-ਰੁਤਬਾ ਅਧਿਕਾਰੀਆਂ ਨਾਲ ਬੈਠਕ ਪਟਿਆਲਾ : ਉਧਰੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ.ਆਂ ਪ੍ਰੀਤੀ ਯਾਦਵ ਨੇ ਮੋਰਚਾ ਸਾਂਭਦਿਆਂ ਆਵਾਜਾਈ ਵਿਚ ਸਮੁੱਚੇ ਵਿਘਨ ਖਤਮ ਕਰਨ ਲਈ ਅੱਜ ਸ਼ੰਭੂ ਬਾਰਡਰ ਦਾ ਦੌਰਾ ਕਰਕੇ ਇੱਥੇ ਜੀਟੀ ਰੋਡ ਰਾਹੀਂ ਅੰਬਾਲਾਦਿੱਲੀ ਜਾਣ ਵਾਲੇ ਰਾਸ਼ਟਰੀ ਰਾਜ ਮਾਰਗ ਉਤੇ ਰੁਕਾਵਟਾਂ ਚੁੱਕੇ ਜਾਣ ਦਾ ਜਾਇਜ਼ਾ ਲਿਆ। ਇਸੇ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਐਸਐਸਪੀ ਡਾ. ਨਾਨਕ ਸਿੰਘ ਨੇ ਅੰਬਾਲਾ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨਾਲ ਵੀਡੀਓ ਕਾਨਫਰੰਸਿੰਗ ਜਰੀਏ ਇੱਕ ਅਹਿਮ ਬੈਠਕ ਕਰਕੇ ਰਾਹਗੀਰਾਂ ਦੀ ਸਹੂਲਤ ਲਈ ਆਵਾਜਾਈ ਆਮ ਵਾਂਗ ਬਹਾਲ ਕਰਨ ਲਈ ਚਰਚਾ ਕੀਤੀ। ਡਿਪਟੀ ਕਮਿਸ਼ਨਰ ਨੇ ਇੱਥੇ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਾਲੇ ਪਾਸੇ ਤੋਂ ਹਰਿਆਣਾ ਨਾਲ ਲੱਗਦੇ ਬਾਰਡਰਾਂ 'ਤੇ ਰੁਕਾਵਟਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਹਰਿਆਣਾ ਵਾਲੇ ਪਾਸਿਓਂ ਵੀ ਰੁਕਾਵਟਾਂ ਦੂਰ ਕੀਤੀਆਂ ਜਾ ਰਹੀਆ ਹਨ ਅਤੇ ਜਲਦ ਹੀ ਸਾਰੀ ਆਵਾਜਾਈ ਬਹਾਲ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਜੀਟੀ ਰੋਡ ਸੜਕ ਸਮੇਤ ਸ਼ੰਭੂ ਨੇੜੇ ਇਸ ਉਪਰ ਬਣੇ ਪੁੱਲਾਂ ਆਦਿ ਦੀ ਸੁਰੱਖਿਆ ਅਤੇ ਮਜ਼ਬੂਤੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਦੋਂ ਉਨ੍ਹਾਂ ਵੱਲੋਂ ਸੁਰੱਖਿਆ ਦਾ ਸਰਟੀਫਿਕੇਟ ਮਿਲ ਜਾਂਦਾ ਹੈ ਤਾਂ ਉਸੇ ਸਮੇਂ ਭਾਰੀ ਵਹੀਕਲਾਂ ਦੀ ਆਵਾਜਾਈ ਬਹਾਲ ਹੋ ਜਾਵੇਗੀ ਜਦੋਂ ਕਿ ਹਲਕੇ ਵਾਹਨਾਂ ਦੀ ਆਵਾਜਾਈ ਚਾਲੂ ਹੋ ਗਈ ਹੈ। ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਕਿਸਾਨਾਂ ਦੇ ਜੋ ਟ੍ਰੈਕਟਰ-ਟਰਾਲੀਆਂ ਤੇ ਹੋਰ ਜੋ ਵੀ ਸਾਮਾਨ ਸ਼ੰਭੂ ਅਤੇ ਢਾਬੀ ਗੁੱਜਰਾਂ ਬਾਰਡਰਾਂ 'ਤੇ ਪਿਆ ਹੈ, ਉਹ ਬਿਲਕੁਲ ਸੁਰੱਖਿਅਤ ਹੈ ਅਤੇ ਇਸ ਨੂੰ ਕਿਸਾਨਾਂ ਨੂੰ ਸੌਂਪਣ ਲਈ ਸਬੰਧਤ ਐਸਡੀਐਮਜ਼ ਤੇ ਹੋਰ ਅਧਿਕਾਰੀ ਆਪਣੀ ਨਿਗਰਾਨੀ ਹੇਠ ਸਬੰਧਤਾਂ ਨੂੰ ਸੌਂਪਣ ਲਈ ਡਿਊਟੀ 'ਤੇ ਤਾਇਨਾਤ ਹਨ। ਇਸ ਦੌਰਾਨ ਐਸਡੀਐਮ ਰਾਜਪੁਰਾ ਅਵਿਕੇਸ਼ ਗੁਪਤਾ ਵੀ ਮੌਜੂਦ ਸਨ। ਕਿਸਾਨੀ ਮਸਲਿਆਂ ਤੇ ਦੇਸ਼ ਦੇ ਸਮੁੱਚੇ ਕਿਸਾਨ ਵਰਗ ਨੂੰ ਇੱਕਮੁੱਠ ਹੋਣ ਦੀ ਲੋੜ: ਕ੍ਰਿਸ਼ਨ ਸਿੰਘ ਸਨੌਰ ਪਟਿਆਲਾ : ਦੇਸ਼ ਵਿੱਚ ਕਿਸਾਨੀ ਮਸਲਿਆਂ ਨੂੰ ਹੱਲ ਕਰਵਾਉਣ ਲਈ ਸਮੁੱਚੇ ਕਿਸਾਨ ਵਰਗ ਨੂੰ ਇੱਕਮੁੱਠ ਹੋਣ ਦੀ ਲੋੜ ਹੈ ਤਾਂ ਜੋ ਹਕੂਮਤਾਂ ਦੇ ਜਬਰ ਨੂੰ ਠੱਲ ਪਾਈ ਜਾ ਸਕੇ। ਇਹ ਗੱਲ ਸ੍ਰਮਣੀ ਅਕਾਲੀ ਦਲ ਦੇ ਬੁਲਾਰੇ ਕ੍ਰਿਸ਼ਨ ਸਿੰਘ ਸਨੌਰ ਨੇ ਸ਼ੰਭੂਖਨੌਰੀ ਬਾਰਡਰ ੋਤੇ ਪੁਲਿਸ ਕਾਰਵਾਈ ੋਤੇ ਪ੍ਰਤੀਕਰਮ ਦਿੰਦਿਆਂ ਕਹੀ। ਉਹਨਾਂ ਨੇ ਕਿਹਾ ਕਿ ਦੇਸ਼ ਦੀ ਬਹੁਗਿਣਤੀ ਅਬਾਦੀ ਕਿਸਾਨੀ ਨਾਲ ਜੁੜੀ ਹੋਈ ਹੈ ਅਤੇ ਖੇਤੀ ਤੇ ਨਿਰਭਰ ਕਰਦੀ ਹੈ। ਕਿਸਾਨ ਸਿਰਫ਼ ਆਪਣਾ ਪੇਟ ਨਹੀਂ ਪਾਲਦੇ, ਬਲਕਿ ਪੂਰੇ ਦੇਸ਼ ਨੂੰ ਖੁਰਾਕ ਉਪਲੱਬਧ ਕਰਵਾਉਂਦੇ ਹਨ, ਪਰ ਹਕੂਮਤਾਂ ਵੱਲੋਂ ਕਿਸਾਨੀ ਨੂੰ ਅਣਡਿੱਠਾ ਕਰਕੇ ਕਾਰਪੋਰੇਟ ਘਰਾਣਿਆਂ ਦੀ ਹਮਾਇਤ ਕੀਤੀ ਜਾ ਰਹੀ ਹੈ।ਸਰਕਾਰ ਕਿਸਾਨੀ ਨੂੰ ਬਰਬਾਦ ਕਰਕੇ ਬੇਵਸ ਕਰਨਾ ਚਾਹੁੰਦੀ ਹੈ ਤਾਂ ਜੋ ਵੱਡੇ ਕੰਪਨੀਆਂ ਨੂੰ ਲਾਭ ਮਿਲ ਸਕੇ। ਕ੍ਰਿਸ਼ਨ ਸਿੰਘ ਨੇ ਸ਼ੰਭੂਖਨੌਰੀ 'ਤੇ ਹੋਈ ਪੁਲਿਸ ਕਾਰਵਾਈ ਦੀ ਤਿੱਖੀ ਨਿੰਦਾ ਕਰਦਿਆਂ ਕਿਹਾ ਕਿ ਕਿਸਾਨ ਪਹਿਲਾਂ ਹੀ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਵੱਡਾ ਸੰਘਰਸ਼ ਕਰ ਚੁੱਕੇ ਹਨ, ਸਰਕਾਰ ਐਮ।ਐਸ।ਪੀ। (ਨਿਯੂਨਤਮ ਸਮਰਥਨ ਮੁੱਲ) ਦੀ ਗਾਰੰਟੀ ਨੂੰ ਲਾਗੂ ਕਰਨ ਦੀ ਬਜਾਏ ਹਰੇਕ ਨਵੇਂ ਤਰੀਕੇ ਨਾਲ ਕਿਸਾਨੀ ਨੂੰ ਘਾਟੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਸਮੂਹ ਕਿਸਾਨ ਵਰਗ ਨੂੰ ਇੱਕਮੁੱਠ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਅਸੀਂ ਹੁਣ ਨਾ ਜਾਗੇ, ਤਾਂ ਭਵਿੱਖ ਵਿੱਚ ਸਾਡੀ ਕਿਸਾਨੀ ਤੇ ਖੇਤੀਬਾੜੀ ਮੁਕ ਜਾਣਗੇ। ਦੇਸ਼ ਦੇ ਅੰਨਦਾਤਾ ਉੱਪਰ ਜੁਲਮ ਕਰਕੇ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਕੀਤਾ ਗਿਆ : ਬੀਬੀ ਮੁਖਮੇਲਪੁਰ ਪਟਿਆਲਾ : ਪੰਜਾਬ ਵਿੱਚ ਕਿਸਾਨ ਉੱਪਰ ਅੰਨਾ ਤਸ਼ੱਦਦ ਕਰਕੇ ਦੇਸ਼ ਦੀਆਂ ਸਰਕਾਰਾਂ ਨੇ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਕੀਤਾ ਹੈ। ਜਿਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਘੱਟ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਨਿਧੜਕ ਆਗੂ ਅਤੇ ਹਲਕਾ ਘਨੌਰ ਦੀ ਸਾਬਕਾ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਨੇ ਹਲਕੇ ਦੇ ਅਕਾਲੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਰਸਤਾ ਹਰਿਆਣਾ ਪੁਲਿਸ ਵੱਲੋਂ ਰੋਕ ਕੇ ਪੰਜਾਬ ਨਾਲ ਧਰੋਹ ਕਮਾਇਆ ਗਿਆ ਹੈ। ਜਦ ਕਿ ਪੰਜਾਬ ਦਾ ਕਿਸਾਨ ਤਾਂ ਸਮੁੱਚੇ ਦੇਸ਼ ਦੇ ਕਿਸਾਨੀ ਦੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਿਹਾ ਹੈ। ਅਤੇ ਮਰਨ ਵਰਤ ਤੱਕ ਬੈਠ ਕੇ ਆਪਣੀ ਜਾਨ ਤੱਕ ਖਤਰੇ ਵਿੱਚ ਪਾਈ ਬੈਠਾ ਹੈ। ਉਹਨਾਂ ਕਿਹਾ ਕਿ ਪੰਜ ਮਿੰਟ ਵਿੱਚ ਐਮ,ਐਸ,ਪੀ, ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਕੇਂਦਰ ਦੀ ਹਕੂਮਤ ਦੇ ਇਸ਼ਾਰੇ ਤੇ ਸੂਬੇ ਦੀ ਕਿਸਾਨੀ ਉੱਪਰ ਜ਼ੁਲਮ ਕਰ ਰਹੀ ਹੈ ਜਿਸ ਨੂੰ ਕਿਸੇ ਵੀ ਤਰਹਾਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਮੰਗ ਕੀਤੀ ਕਿ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦੇ ਹੋਏ ਨੁਕਸਾਨ ਦੀ ਪੂਰੀ ਭਰਭਾਈ ਸਰਕਾਰ ਕਰੇ। ਮੈਂ ਅਤੇ ਹਲਕਾ ਘਨੌਰ ਦੇ ਸਮੁੱਚਾ ਅਕਾਲੀ ਪਰਿਵਾਰ ਸਮੇਤ ਕਿਸਾਨੀ ਦੀ ਹਰ ਮਦਦ ਲਈ ਹਰ ਵੇਲੇ ਤਿਆਰ ਹਾਂ। ਇਸ ਮੌਕੇ ਉਹਨਾਂ ਨਾਲ ਅਵਤਾਰ ਸਿੰਘ ਕਪੂਰੀ, ਬਹਾਦਰ ਸਿੰਘ ਖੈਰਪੁਰ, ਅਜਾਇਬ ਸਿੰਘ ਮਜੌਲੀ, ਸੁਖਦੇਵ ਸਿੰਘ ਭੋਗਲਾਂ,ਸਰਦੂਲ ਸਿੰਘ ਚਮਾਰੂ, ਕਰਮਜੀਤ ਸਿੰਘ ਚਮਾਰੂ, ਓੰਕਾਰ ਸਿੰਘ ਰਾਮਪੁਰ, ਜਰਨੈਲ ਸਿੰਘ ਰਾਮਪੁਰ ਫੌਜੀ, ਸੰਜੂ ਚਪੜ, ਧੰਨਾ ਸਿੰਘ ਹਰਪਾਲਾਂ, ਮਲਕੀਤ ਸਿੰਘ ਸੇਹਰਾ, ਬੇਅੰਤ ਸਿੰਘ ਆਕੜੀ, ਨਰਾਤਾ ਸਿੰਘ ਅਲਾਮਦੀਪੁਰ, ਕੁਲਦੀਪ ਸਿੰਘ ਘਨੌਰ ਐਮਸੀ, ਸਪਿੰਦਰ ਸਿੰਘ ਚਤੁਰ ਨਗਰ, ਜੈ ਸਿੰਘ ਮਰਦਾਂਪੁਰ ਨੰਬਰਦਾਰ, ਨਿਰਮਲ ਸਿੰਘ ਬੀਸੀ ਵਿੰਗ ਹਸਨਪੁਰ ਜੱਟਾਂ, ਨਰੇਸ਼ ਕੁਮਾਰ ਅਤੇ ਹੋਰ ਮੌਜੂਦ ਸਨ। - ਪੰਜਾਬ ਦੀ ਆਰਥਿਕਤਾ ਨੂੰ ਸੰਭਾਲਣਾ ਸਰਕਾਰ ਦੀ ਵੱਡੀ ਜਿੰਮੇਵਾਰੀ : ਅਜੀਤਪਾਲ ਕੋਹਲੀ -ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਕੇਂਦਰ 'ਤੇ ਪਾਇਆ ਜਾਵੇਗਾ ਦਬਾਅ ਪਟਿਆਲਾ : ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਖਿਆ ਹੈ ਕਿ ਪੰਜਾਬ ਦੀ ਆਰਥਿਕਤਾ ਨੂੰ ਅੱਜ ਸਾਂਭਣ ਦੀ ਵੱਡੀ ਲੋੜ ਸੀ ਤੇ ਪੰਜਾਬ ਸਰਕਾਰ ਆਪਣੀ ਇਸ ਜਿੰਮੇਵਾਰੀ ਨੂੰ ਨਿਭਾ ਰਹੀ ਹੈ। ਅਜੀਤਪਾਲ ਸਿੰਘ ਕੋਹਲੀ ਨੇ ਆਖਆ ਕਿ ਇਸ ਗੱਲ ਨੂੰ ਕਿਸਾਨ ਵੀ ਮੰਨਦੇ ਹਨ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਵਪਾਰੀ ਵਰਗ ਅਤੇ ਆਰਥਿਕਤਾ ਦਾ ਵੱਡਾ ਨੁਕਸਾਨ ਹੋਇਆ ਹੈ ਕਿਉਂਕ ਕੇਂਦਰ ਦੀ ਅੜੀ ਨੇ ਕਿਸਾਨਾਂਨੂੰ ਸੰਭੂ ਅਤੇ ਖਨੌਰੀ ਬਾਰਡਰ ਤੋਂ ਅੱਗੇ ਨਹੀ ਜਾਣ ਦਿੱਤਾ। ਉਨਾ ਆਪਣੇ ਦਿੱਲੀ ਬਚਾ ਲਈ ਪਰ ਇਸ ਨਾਲ ਪੰਜਾਬ ਤੇ ਹਰਿਆਣਾ ਨੂੰ ਵੱਡਾ ਨੁਕਸਾਨ ਹੋਇਆ ਹੈ । ਅਜੀਤਪਾਲ ਸਿੰਘ ਕੋਹਲੀ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾ ਕਿਸਾਨਾ ਨਾਲ ਡਟਕੇ ਖੜੇ ਹਨ। ਇਸ ਲਈ ਕਿਸਾਨਾਂ ਦੀਆਂ ਮੰਗਾਂ ਲਈ ਲੜਾਈ ਜਾਰੀ ਰਖਾਂਗੇ ਤੇ ਕੇਂਦਰ ਤੋਂ ਕਿਸਾਨਾਂ ਦੀਆਂ ਮੰਗਾਂ ਮਨਵਾਈਆਂ ਜਾਣਗੀਆਂ। ਕਿਸਾਨਾਂ ਨੇ ਪਟਿਆਲਾ ਡੀ. ਸੀ. ਦਫ਼ਤਰ ਅੱਗੇ ਲਗਾਇਆ ਧਰਨਾ -ਕਿਸਾਨਾਂ ਕੀਤੀ ਸਰਕਾਰ ਦੀ ਨਿੰਦਾ ਪਟਿਆਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਅਜਾਦ ਵੱਲੋਂ ਡਿਪਟੀ ਕਮਿਸਨਰ ਪਟਿਆਲਾ ਦੇ ਗੇਟ ਅੱਗੇ 12 ਵਜੇ ਤੋਂ 3 ਵਜੇ ਤੱਕ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਤੇ ਕੀਤਾ ਤਸੱਦਦ ਮੀਟਿੰਗ ਵਿੱਚ ਬੁਲਾ ਕੇ ਆਗੂਆਂ ਨੂੰ ਡਿਟੇਨ ਕਰਕੇ ਮੋਰਚੇ ਨੂੰ ਤਹਸ ਨਹਿਸ ਕਰ ਕੇ ਸਮਾਨ ਦੀ ਤੋੜ ਭੰਨ ਕਰਨ ਕਾਰਨ ਅੱਜ ਜੋਰਦਾਰ ਧਰਨਾ ਦਿੱਤਾ ਗਿਆ । ਕਿਸਾਨ ਨੇਤਾਵਾਂ ਨੇ ਕਿਹਾ ਕਿ ਸਮਾਨ ਕਿਸਾਨਾ ਦਾ ਖੂਨ ਪਸੀਨੇ ਦੀ ਕਮਾਈ ਨਾਲ ਇਕ ਇਕ ਰੁਪਿਆ ਲੋਕਾਂ ਤੋਂ ਇਕੱਠਾ ਕਰਕੇ ਬਣਾਇਆ ਗਿਆ ਸੀ ਤੇ ਲੰਗਰ ਵੀ ਪਿੰਡਾ ਵਿਚੋ ਇਕੱਠਾ ਕੀਤਾ ਗਿਆ ਹੈ ਜਿਸ ਨੂੰ ਸਰਕਾਰ ਵੱਲੋਂ ਤੋੜਿਆ ਮਰੋੜਿਆ ਗਿਆ ਇਸ ਸਾਰੇ ਕਾਸੇ ਦਾ ਹਿਸਾਬ ਕਿਤਾਬ ਸਰਕਾਰ ਨੂੰ ਦੇਣਾ ਪਵੇਗਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ਦੇ ਟੈਟਾ ਨੂੰ ਜੜ੍ਹੋਂ ਪੁੱਟ ਕੇ ਸਰਕਾਰ ਨੇ ਆਪਣੀਆ ਜੜ੍ਹਾਂ ਪੁੱਟ ਲਈਆਂ ਹਨ ਕਿਸਾਨ ਆਪਣਾ ਹੱਕ ਲੈਕੇ ਹੀ ਹਟਣਗੇ ਚਾਹੇ ਸਰਕਾਰ ਜਿਨ੍ਹਾਂ ਮਰਜੀ ਤਸੱਦਦ ਕਰ ਲਵੇ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾਂ ਦੇ ਸੂਬਾ ਪ੍ਰੈੱਸ ਸਕੱਤਰ ਬਲਕਾਰ ਸਿੰਘ ਫੋਜੀ ਜਸੋਵਾਲ ਸੁਬਾ ਖਚਾਨਜੀ ਪ੍ਰੀਤਮ ਸਿੰਘ ਆਸੇ ਮਾਜਰਾ ਬਹਾਦਰ ਸਿੰਘ ਦਦਹੇੜਾ ਦੇ ਸੇਰ ਸਿੰਘ ਸਿੱਧੂਵਾਲ ਹੀਰਾ ਸਿੰਘ ਅਲੀਪੁਰ ਅਰਾਈਆ ਗੁਰਦੇਵ ਸਿੰਘ ਗੱਜੂਮਾਜਰਾ ਅਜਾਦ ਸਮੇਤ ਸੈਂਕੜੇ ਕਿਸਾਨਾਂ ਨੇ ਭਗਵੰਤ ਮਾਨ ਸਰਕਾਰ ਦੀ ਕਿਸਾਨਾਂ ਵਰੋਧੀ ਹੋਣ ਦਾ ਦਾਅਵਾ ਕੀਤਾ।