
ਨਿਗੁਣਾ ਵਾਧਾ ਪੇਂਡੂ ਚੌਕੀਦਾਰਾ ਨਾਲ ਕੋਝਾ ਮਜਾਕ ਹੈ : ਅਮਰਜੀਤ ਜਾਗਦੇ ਰਹੋ
- by Jasbeer Singh
- March 21, 2025

ਨਿਗੁਣਾ ਵਾਧਾ ਪੇਂਡੂ ਚੌਕੀਦਾਰਾ ਨਾਲ ਕੋਝਾ ਮਜਾਕ ਹੈ : ਅਮਰਜੀਤ ਜਾਗਦੇ ਰਹੋ ਪਟਿਆਲਾ : ਪੇਡੂ ਚੌਕੀਦਾਰਾ ਦੇ 250/ਰੁਪਏ ਮਾਣ ਭੱਤਾ ਵਾਧਾ ਵਿੱਚ ਕਰਕੇ ਪੇਡੂ ਚੌਕੀਦਾਰਾ ਨਾਲ ਇਕ ਤਰ੍ਹਾਂ ਦਾ ਕੋਝਾ ਮਜਾਕ ਕੀਤਾ ਗਿਆ ਹੈ, ਜੋਕਿ ਨਾ ਸਹਿਨਯੋਗ ਹੈ। ਇਨਾ ਵਿਚਾਰਾਂ ਦਾ ਪ੍ਰਗਟਾਵਾ ਜਨ ਜਨਵਾਦੀ ਪਾਰਟੀ ਦੈ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਅੱਜ ਗੱਲਬਾਤ ਕਰਦਿਆਂ ਕੀਤਾ। ਉਨਾ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਪੇਂਡੂ ਚੌਕੀਦਾਰਾ ਦੇ ਮਾਣ ਭੱਤਾ ਵਿੱਚ ਨਿਗੂਣਾ 250/ਰੁਪਏ ਵਾਧਾ ਕਰਕੇ ਗਰੀਬ ਪਰਿਵਾਰਾ ਨਾਲ ਕੋਝਾ ਮਜ਼ਾਕ ਕੀਤਾ ਗਿਆ। ਜਦੋ ਕਿ ਪੰਜਾਬ ਪੇਂਡੂ ਚੌਕੀਦਾਰ ਭਰਾ ਡੀਸੀ ਰੇਟ ਮਜਦੂਰ ਦੀ ਦਿਹਾੜੀ ਰੈਟ ਦੀ ਮੰਗ ਕਰ ਰਹੇ ਹਨ , ਜੋਕਿ ਉਨਾ ਨਹੀ ਦਿੱਤਾ ਜਾ ਰਿਹਾ ਪਰ ਦੂਸਰੇ ਪਾਸੇ ਹਰਿਆਣਾ ਸਰਕਾਰ ਵੱਲੋ ਪੇਂਡੂ ਚੌਕੀਦਾਰਾ ਨੂੰ 7500/ਰੁਪਏ ਮਾਣ ਭੱਤਾ, ਸਾਈਕਲ, ਦੋ ਵਰਦੀਆਂ, ਸਫਰ ਭਤਾ ,ਹੋਰ ਸਹੂਲਤਾ ਦਿਤੀਆਂ ਜਾਂਦੀਆ ਹਨ । ਜਾਗਦੈ ਰਹੋ ਨੇ ਕਿਹਾ ਕਿ ਆਪ ਦੀ ਪੰਜਾਬ ਸਰਕਾਰ ਦੇ ਲੀਡਰਪਿਸ ਨੈ ਜੋ ਵਾਅਦੇ ਪੇਂਡੂ ਚੌਕੀਦਾਰ ਭਰਾਵਾਂ ਨਾਲ ਕੀਤੇ ਸਨ ਉਹਨਾਂ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ । ਉਨਾ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਜਮਾਨੇ ਵਿਚ ਲੋਕਾਂ ਨੂੰ ਪਰਿਵਾਰ ਪਾਲਣਾ ਬਹੁਤ ਅੋਖਾ ਹੋਇਆ ਪਿਆ ਹੈ। ਇਸ ਲਈ ਸਰਕਾਰ ਜਲਦ ਤੋ ਜਲਦ ਇਨਾ ਪੇਡੂ ਚੌਕੀਦਾਰਾਂਦੀ ਸਾਰ ਲਵੇ। ਜਨ ਜਨਵਾਦੀ ਪਾਰਟੀ ਦੈ ਪੰਜਾਬ ਪ੍ਰਧਾਨ ਨੇ ਕਿਹਾ ਕਿ ਜਲਦੀ ਡੀਸੀ ਅਤੇ ਮੰਤਰੀ, ਐਮ ਐਲ ਏ ਨੂੰ ਪੈਂਡੂ ਚੌਕੀਦਾਰ ਭਰਾਵਾਂ ਦੀਆਂ ਮੰਗਾ ਸੰਬੰਧੀ ਮੰਗ ਪੱਤਰ ਵੀ ਦਿੱਤੇ ਜਾਣਗੇ ।