post

Jasbeer Singh

(Chief Editor)

Sports

69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਖੋਖੋ 'ਚ ਪਟਿਆਲੇ ਦੀਆਂ ਖਿਡਾਰਨਾਂ ਨੇ ਜਿੱਤਿਆ ਗੋਲਡ ਮੈਡਲ

post-img

69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਖੋਖੋ 'ਚ ਪਟਿਆਲੇ ਦੀਆਂ ਖਿਡਾਰਨਾਂ ਨੇ ਜਿੱਤਿਆ ਗੋਲਡ ਮੈਡਲ ਪਟਿਆਲਾ 15 ਅਕਤੂਬਰ 2025 : ਜਿਲਾ ਸਿੱਖਿਆ ਅਫਸਰ (ਸ) ਸੰਜੀਵ ਸ਼ਰਮਾ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ,ਜ਼ਿਲਾ ਸਪੋਰਟਸ ਕੋਆਰਡੀਨੇਟਰ ਡਾ ਦਲਜੀਤ ਸਿੰਘ ਤੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 19 ਲੜਕੀਆਂ ਦੇ ਖੋਖੋ ਅੰਤਰ ਜਿਲਾ ਮੁਕਾਬਲੇ ਕਰਵਾਏ ਗਏ। ਜਿਲਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਅੱਜ ਦੇ ਹੋਏ ਮੁਕਾਬਲਿਆਂ ਵਿੱਚ ਪਟਿਆਲੇ ਨੇ ਸੰਗਰੂਰ ਨੂੰ ਫਾਈਨਲ ਮੈਚ ਵਿੱਚ ਹਰਾ ਕੇ ਗੋਲਡ ਮੈਡਲ ਜਿੱਤਿਆ,ਸੰਗਰੂਰ ਨੇ ਸਿਲਵਰ ਮੈਡਲ,ਸ੍ਰੀ ਮੁਕਤਸਰ ਸਾਹਿਬ ਨੇ ਬ੍ਰਾਉਂਨਜ਼ ਮੈਡਲ ਜਿੱਤਿਆ । ਜ਼ਿਲਾ ਸਪੋਰਟਸ ਕੋਆਰਡੀਨੇਟਰ ਡਾ ਦਲਜੀਤ ਸਿੰਘ ਨੇ ਪਟਿਆਲਾ ਜ਼ਿਲ੍ਹੇ ਦੀਆਂ ਖਿਡਾਰਨਾਂ ਨੂੰ ਟਰੋਫੀ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਖੇਡ ਇੰਚਾਰਜ ਰਾਜੇਸ਼ ਮੋਦੀ ਪ੍ਰਿੰਸੀਪਲ ਮਾੜੂ,ਮੈਸ ਕਮੇਟੀ ਇੰਚਾਰਜ ਰਾਜ ਕੁਮਾਰ ਪ੍ਰਿੰਸੀਪਲ ਨੋਗਾਵਾਂ,ਜੋਨਲ ਸਕੱਤਰ ਅਮਨਿੰੰਦਰ ਸਿੰਘ ਬਾਬਾ ਪਟਿ 1,ਬਲਵਿੰਦਰ ਸਿੰਘ ਜੱਸਲ ਪਟਿ 2,ਗੁਰਪ੍ਰੀਤ ਸਿੰਘ ਟਿਵਾਣਾ ਭਾਦਸੋਂ,ਭਰਭੂਰ ਸਿੰਘ ਸਮਾਣਾ, ਵਿਨੋਦ ਕੁਮਾਰ,ਸਰਬਜੀਤ ਸਿੰਘ ਡਕਾਲਾ, ਬਲਕਾਰ ਸਿੰਘ, ਸੁਖਦੀਪ ਸਿੰਘ ਕੋਚ,ਤਨਵੀਰ ਸਿੰਘ,ਮੱਖਣ ਸਿੰਘ, ਕਮਲਦੀਪ ਸਿੰਘ ਕੋਚ,ਰਜਿੰਦਰ ਸਿੰਘ,ਰਾਮ ਕੁਮਾਰ, ਸੰਦੀਪ ਸਿੰਘ,ਬਿਕਰਮ ਸਿੰਘ, ਗੁਰਪ੍ਰੀਤ ਸਿੰਘ ਝੰਡਾ,ਜਰਨੈਲ ਸਿੰਘ, ਗੁਰਪਿਆਰ ਸਿੰਘ,ਰਕੇਸ਼ ਲਚਕਾਣੀ,ਸ਼ਿਵ ਪੰਡੀਰ,ਪ੍ਰੇਮ ਸਿੰਘ,ਗੁਰਪ੍ਰੀਤ ਸਿੰਘ ਡਾਟਾ ਐਂਟਰੀ ਆਪਰੇਟਰ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ ।

Related Post