post

Jasbeer Singh

(Chief Editor)

Sports

ਅੰਤਰ ਜ਼ਿਲ੍ਹਾ ਸਕੂਲ ਖੇਡਾਂ ਆਰਟਿਸਟਿਕ ਤੇ ਰਿਧਮਕ ਯੋਗਾ 'ਚ ਪਟਿਆਲਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ

post-img

ਅੰਤਰ ਜ਼ਿਲ੍ਹਾ ਸਕੂਲ ਖੇਡਾਂ ਆਰਟਿਸਟਿਕ ਤੇ ਰਿਧਮਕ ਯੋਗਾ 'ਚ ਪਟਿਆਲਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਟਿਆਲਾ, 21 ਅਕਤੂਬਰ 2025 : ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੰਜੀਵ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਅਤੇ ਉਪ ਜਿਲਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਅੰਤਰ ਜ਼ਿਲ੍ਹਾ ਯੋਗਾ ਦੇ ਮੁਕਾਬਲੇ ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ । ਇਸ ਸੰਬੰਧੀ ਜਾਣਕਾਰੀ ਦਿੰਦਿਆਂ  ਜਿਲਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਦੱਸਿਆ ਅੰਤਰ ਜ਼ਿਲ੍ਹਾ  ਲੜਕੀਆਂ ਯੋਗਾ ਦੇ ਮੁਕਾਬਲੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਸ. ਮਾ. ਸ. ਸ. ਸ. ਸਕੂਲ ਸਿਵਲ ਲਾਈਨ ਪਟਿਆਲਾ ਕਰਵਾਏ  ਗਏ । ਯੋਗਾ ਦੇ ਮੁਕਾਬਲਿਆਂ ਵਿੱਚ ਟਰੈਡੀਸ਼ਨਲ ਯੋਗਾਸਨਾ ਅੰਡਰ 14 ਦੇ ਵਿੱਚ ਜਲੰਧਰ ਨੇ ਪਹਿਲੀ, ਪਟਿਆਲਾ ਨੇ ਦੂਜਾ, ਐਸ. ਏ. ਐਸ. ਨਗਰ ਮੋਹਾਲੀ ਨੇ ਤੀਜਾ, ਆਰਟਿਸਟਿਕ  ਸਿੰਗਲ ਦੇ ਵਿੱਚ ਪਟਿਆਲਾ ਨੇ ਪਹਿਲਾ, ਸੰਗਰੂਰ ਨੇ ਦੂਜਾ, ਮੋਹਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਆਰਟਿਸਟਿਕ ਪੇਅਰ ਦੇ ਵਿੱਚ ਪਟਿਆਲਾ ਨੇ ਪਹਿਲਾ, ਜਲੰਧਰ ਨੇ ਦੂਜਾ ਮੋਹਾਲੀ ਨੇ ਤੀਜਾ, ਰਿਧਮਿਕ ਪੇਅਰ ਦੇ ਵਿੱਚ ਲੁਧਿਆਣਾ ਨੇ ਪਹਿਲਾ, ਪਟਿਆਲਾ ਨੇ ਦੂਜਾ, ਜਲੰਧਰ ਨੇ ਤੀਜਾ, ਅੰਡਰ 17 ਟਰਡੀਸ਼ਨਲ ਦੇ ਵਿੱਚ ਲੁਧਿਆਣਾ ਨੇ ਪਹਿਲਾ, ਪਟਿਆਲਾ ਨੇ ਦੂਜਾ, ਅੰਮ੍ਰਿਤਸਰ ਸਾਹਿਬ ਨੇ ਤੀਜਾ, ਆਰਟਿਸਟਿਕ ਸਿੰਗਲ ਦੇ ਵਿੱਚ ਪਟਿਆਲਾ ਨੇ ਪਹਿਲਾ,ਲੁਧਿਆਣਾ ਨੇ ਦੂਜਾ, ਫਾਜ਼ਿਲਕਾ ਨੇ ਤੀਜਾ,ਅੰਡਰ 19 ਟਰੈਡੀਸ਼ਨਲ ਦੇ ਵਿੱਚ ਲੁਧਿਆਣਾ ਨੇ ਪਹਿਲਾ, ਪਟਿਆਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਆਰਟਿਸਟਿਕ ਸਿੰਗਲ ਦੇ ਵਿੱਚ ਪਟਿਆਲਾ ਨੇ ਪਹਿਲਾ, ਲੁਧਿਆਣਾ ਨੇ ਦੂਜਾ ਜਲੰਧਰ ਨੇ ਤੀਜਾ, ਆਰਟਿਸਟਿਕ ਪੇਅਰ ਦੇ ਵਿੱਚ ਲੁਧਿਆਣਾ ਨੇ ਪਹਿਲਾ, ਪਟਿਆਲਾ ਨੇ ਦੂਜਾ, ਗੁਰਦਾਸਪੁਰ ਨੇ ਤੀਜਾ,ਰਿਧਮਿਕ ਪੇਅਰ ਦੇ ਵਿੱਚ ਲੁਧਿਆਣਾ ਨੇ ਪਹਿਲਾਂ,ਪਟਿਆਲਾ ਨੇ ਦੂਜਾ ਤੇ ਗੁਰਦਾਸਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਪ ਜਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸਿੰਘ ਨੇ ਉੱਚੇਚੇ ਤੌਰ ਤੇ ਪਹੁੰਚ ਕੇ ਯੋਗਾ ਦੀਆਂ ਖਿਡਾਰਨਾਂ ਨੂੰ ਟਰੋਫੀ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ । ਯੋਗਾ ਖੇਡ ਇੰਚਾਰਜ ਸੀਮਾ ਉੱਪਲ ਪ੍ਰਿੰਸੀਪਲ ਸਿਵਲ ਲਾਈਨ,ਸੰਜਨਾ ਗਰਗ ਪ੍ਰਿੰਸੀਪਲ ਪੀਐਮਸ਼੍ਰੀ ਸਸਸਸ ਮਸ਼ੀਗਣ, ਲਲਿਤ ਸਿੰਗਲਾ ਸਹਸ ਰਣਬੀਰਪੁਰਾ ਡਿਊਟੀ ਨੇ ਡਿਊਟੀ ਨਿਭਾਈ । ਇਸ ਮੌਕੇ ਯੋਗਾ ਦੇ ਅਬਜ਼ਰਵਰ ਸੰਯੋਗਿਤਾ, ਕਨਵੀਨਰ ਮੀਨਾ ਸੂਦ,ਗੰਗਾ ਰਾਣੀ, ਰੁਪਿੰਦਰ ਕੌਰ, ਸੁਭਾਸ਼ ਚੰਦ, ਪਰਮਜੀਤ ਸਿੰਘ ਸੋਹੀ, ਜਗਤਾਰ ਸਿੰਘ, ਭੁਪਿੰਦਰ ਸਿੰਘ, ਕਲਦੀਪ ਕੌਰ, ਨਿਧੀ ਸ਼ਰਮਾ, ਸੁਮਨ ਕੁਮਾਰੀ, ਹਰਦੀਪ ਕੌਰ, ਰਾਜਿੰਦਰ ਸਿੰਘ, ਮਨਜੀਤ ਸਿੰਘ, ਵਿਕਰਮ, ਸੁਸ਼ਮਾ ਰਾਣੀ, ਇੰਦਰਵੀਰਪਾਲ ਕੌਰ, ਵਿਜੈ, ਮਨਜਿੰਦਰ ਸਿੰਘ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ ।

Related Post