post

Jasbeer Singh

(Chief Editor)

Crime

ਪਟਿਆਲਾ ਪੁਲਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ : ਐਸ. ਐਸ. ਪੀ. ਨਾਨਕ ਸਿੰਘ

post-img

ਪਟਿਆਲਾ ਪੁਲਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ : ਐਸ. ਐਸ. ਪੀ. ਨਾਨਕ ਸਿੰਘ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਐਸ. ਐਸ. ਪੀ. ਨਾਨਕ ਸਿੰਘ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦਸਿਆ ਕਿ ਲੁਟਾਂ ਖੋਹਾਂ ਕਰਨ ਵਾਲੇ ਅੰਤਰਰਾਜੀ ਸੰਗਠਨ ਗੈਂਗ ਦੇ ਜਿਨ੍ਹਾਂ ਪੰਜ ਮੈਂਬਰਾਂ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਰੁੱਧ ਹਰਿਆਣਾ ਵਿਚ ਵੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਸਬੰਧੀ ਪਹਿਲਾਂ ਵੀ ਕਾਫ਼ੀ ਮੁਕੱਦਮੇ ਦਰਜ ਹਨ । ਪਟਿਆਲਾ ਪੁਲਿਸ ਨੇ ਇਸ ਗੈਂਗ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਉਨ੍ਹਾਂ ਦਸਿਆ ਕਿ ਇਹ ਮੁਲਜ਼ਮ ਪਿਛਲੇ ਮੁਕੱਦਮਿਆਂ ਵਿਚ ਭਗੌੜੇ ਸਨ । ਇਨ੍ਹਾਂ ਨੇ ਪੰਜਾਬ ਵਿਚ ਅਪਣੇ ਸਾਥੀ ਗੈਂਗ ਦੇ ਮੈਂਬਰਾਂ ਨਾਲ ਰਲ ਕੇ ਕਈ ਵਾਰਦਾਤਾਂ ਨੂੰ ਅੰਜਾਮ ਦਿਤਾ ਹੋਇਆ ਸੀ । ਹੁਣ ਇਹ ਵਿਅਕਤੀ ਕਿਸੇ ਵੱਡੀ ਡਕੈਤੀ ਨੂੰ ਅੰਜ਼ਾਮ ਦੇਣ ਦੇ ਲਈ ਵਿਉਂਤਬੰਦੀ ਕਰ ਰਹੇ ਸਨ । ਪੁਲਸ ਨੇ ਇਨ੍ਹਾਂ ਵਿਰੁਧ ਕਾਰਵਾਈ ਕਰਦੇ ਹੋਏ ਇਸ ਗੈਂਗ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਪਾਸੋਂ ਇਕ ਰਾਈਫ਼ਲ ਤੇ ਇਕ ਪਿਸਤੌਲ ਸਮੇਤ ਨੌ ਜ਼ਿੰਦਾ ਕਾਰਤੂਸ, ਇਕ ਤਲਵਾਰ, ਇਕ ਦਾਤਰ ਤੇ ਇਕ ਚਾਕੂ ਬਰਾਮਦ ਕੀਤੇ ਹਨ । ਇਨ੍ਹਾਂ ਕਾਬੂ ਕੀਤੇ ਮੁਲਜ਼ਮਾਂ ’ਚ ਮਨੀਸ਼ ਕੁਮਾਰ ਜੋ ਕਿ ਅੰਬਾਲਾ ਕੰਟ ਹਰਿਆਣਾ ਦਾ ਰਹਿਣ ਵਾਲਾ ਹੈ । ਸਾਹਿਲ ਪਾਏ ਵਾਸੀ ਪਟਿਆਲਾ, ਵਰੁਣ ਕੁਮਾਰ ਸੂਈਂਗਰਾਂ ਮੁਹੱਲਾ ਪਟਿਆਲਾ, ਸਾਹਿਲ ਕੁਮਾਰ ਗੁਮਿੰਦ ਨਗਰ ਸਹਾਰਨਪੁਰ ਤੇ ਸੁਦੇਸ਼ ਵਾਲਾ ਕੈਂਟ ਦੀ ਰਹਿਣ ਵਾਲੀ ਹੈ । ਪਟਿਆਲਾ ਪੁਲਸ ਨੇ ਇਨ੍ਹਾਂ ਮੁਲਜ਼ਮਾਂ ਵਿਰੁਧ ਮੁਕਦਮਾ ਨੰਬਰ 20 ਮਿਤੀ 28125 ਅੰਡਰ ਸੈਕਸ਼ਨ 310 (4) 310 (5) 317 (3 ) 61 (2) ਬੀਐਨਐਸ 25/ 54 /59 ਆਰਮ ਐਕਟ ਥਾਣਾ ਕਤਵਾਲੀ ਮਾਮਲਾ ਰਜਿਸਟਰ ਕੀਤਾ ਹੈ । ਇਨ੍ਹਾਂ ਦੇ ਗਰੋਹ ਦਾ ਮੁੱਖ ਸਰਗਨਾ ਮਾਨਵ ਉਰਫ਼ ਬੋਖਲ ਜੋ ਕਿ ਅੰਬਾਲਾ ਕੈਂਟ ਹਰਿਆਣਾ ਦਾ ਹੈ ਉਸ ਦੀ ਗ੍ਰਿਫ਼ਤਾਰੀ ਹਜੇ ਬਾਕੀ ਹੈ। ਪਟਿਆਲਾ ਦੇ ਐਸ. ਐਸ. ਪੀ. ਨਾਨਕ ਸਿੰਘ ਨੇ ਵਿਸ਼ਵਾਸ ਦਵਾਇਆ ਕਿ ਉਸ ਵਿਰੁਧ ਕਾਰਵਾਈ ਕਰਦਿਆਂ ਪੁਲਸ ਉਸ ਨੂੰ ਗ੍ਰਿਫ਼ਤਾਰ ਕਰਨ ’ਚ ਵੀ ਛੇਤੀ ਹੀ ਸਫ਼ਲਤਾ ਹਾਸਲ ਕਰੇਗੀ ।

Related Post

Instagram