post

Jasbeer Singh

(Chief Editor)

National

ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਡੀਹਾਈਡਰੇਸ਼ਨ ਤੋਂ ਪੀੜਤ ਹੋਣ ਕਾਰਨ ਕਰਵਾਇਆ ਜ਼ਖ਼ਮੀ

post-img

ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਡੀਹਾਈਡਰੇਸ਼ਨ ਤੋਂ ਪੀੜਤ ਹੋਣ ਕਾਰਨ ਕਰਵਾਇਆ ਜ਼ਖ਼ਮੀ ਭੁਵਨੇਸ਼ਵਰ, 18 ਅਗਸਤ 2025 : ਭਾਰਤ ਦੇਸ਼ ਦੇ ਓੜੀਸਾ ਦੇ ਸਾਬਕਾ ਮੁੱਖ ਮੰਤਰੀ ਨੂੰ ਬੀਤੇ ਦਿਨੀਂ ਡੀਹਾਈਡਰੇਸ਼ਨ ਤੋਂ ਪੀੜਤ ਹੋਣ ਦੇ ਚਲਦਿਆਂ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕੀ ਦੱਸਿਆ ਡਾਕਟਰਜ਼ ਨੇ ਬੀ. ਜੇ. ਡੀ. ਸੁਪਰੀਮੋ ਅਤੇ ਵਿਰੋਧੀ ਧਿਰ ਦੇ ਨੇਤਾ ਨਵੀਨ ਪਟਨਾਇਕ ਦੀ ਅਚਾਨਕ ਸਿਹਤ ਵਿਗੜਨ ਤੇ ਭੁਵਨੇਸ਼ਵਰ ਦੇ ਸੈਮ ਅਲਟੀਮੇਟ ਮੈਡੀਕੇਅਰ ਹਸਪਤਾਲ ਵਿੱਚ ਦਾਖਲ ਕਰਵਾਏ ਜਾਣ ਤੋਂ ਬਾਅਦ ਇਲਾਜ ਕਰ ਰਹੇ ਡਾ. ਆਲੋਕ ਪਾਨੀਗ੍ਰਹੀ ਨੇ ਕਿਹਾ ਕਿ ਉਹ ਡੀਹਾਈਡਰੇਸ਼ਨ ਤੋਂ ਪੀੜਤ ਹਨ ਪਰ ਹਾਲਤ ਠੀਕ ਹੈ। ਮੈਂ ਠੀਕ ਹਾਂ : ਨਵੀਨ ਪਟਨਾਇਕ ਇਲਾਜ ਲਈ ਹਸਪਤਾਲ ਦਾਖਲ ਹੋਏ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਲਾਜ ਦੇ ਕੁਝ ਘੰਟਿਆਂ ਬਾਅਦ ਹੀ ਵੀਡੀਓ ਜਾਰੀ ਕਰਦਿਆਂ ਆਖਿਆ ਕਿ ਮੈਂ ਠੀਕ ਹਾਂ ਪਰ ਉਨ੍ਹਾਂ ਦਾ ਸੁਨੇਹਾ ਆਉਂਦਿਆਂ ਹੀ ਉਨ੍ਹਾਂ ਦੇ ਸਮਰਥਕਾਂ ਅਤੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।

Related Post