post

Jasbeer Singh

(Chief Editor)

Patiala News

ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਅਤੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਹਮੇਸ਼ਾ ਹੀ ਲੋਕਾਂ ਨੂੰ ਸਿੰਗਲ ਵਰਤੋ ਵਾਲੇ ਪਲਾਸਟਿਕ

post-img

ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਅਤੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਹਮੇਸ਼ਾ ਹੀ ਲੋਕਾਂ ਨੂੰ ਸਿੰਗਲ ਵਰਤੋ ਵਾਲੇ ਪਲਾਸਟਿਕ ਦੇ ਲਿਫਾਫਿਆਂ ਨੂੰ ਰੋਕਣ ਵਾਸਤੇ ਲੋਕਾਂ ਨੂੰ ਜਾਗਰੁਕ ਕਰ ਰਹੀ ਹੈ : ਚੇਅਰਮੈਨ ਆਦਰਸ਼ ਪਾਲ ਬਿੱਗ ਪਟਿਆਲਾ : ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਅਤੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਹਮੇਸ਼ਾ ਹੀ ਲੋਕਾਂ ਨੂੰ ਸਿੰਗਲ ਵਰਤੋ ਵਾਲੇ ਪਲਾਸਟਿਕ ਦੇ ਲਿਫਾਫਿਆਂ ਨੂੰ ਰੋਕਣ ਵਾਸਤੇ ਲੋਕਾਂ ਨੂੰ ਜਾਗਰੁਕ ਕਰ ਰਹੀ ਹੈ । ਸੁਸਾਇਟੀ ਵਲੋਂ ਚੇਅਰਮੈਨ ਆਦਰਸ਼ ਪਾਲ ਬਿੱਗ, ਮੈਬਰ ਸਕੱਤਰ ਜੀ. ਐਸ. ਮਜੀਠੀਆ, ਚੀਫ ਇੰਜੀ. ਲਵਨੀਤ ਦੂਬੇ, ਸੁਪਰਡੈਂਟ ਇੰਜੀ. ਗਰਗ, ਵਾਤਾਵਰਨ ਇੰਜੀ. ਗੁਰਕਰਨ ਸਿੰਘ, ਸਕੱਤਰ ਹਰਮੇਸ਼ ਸਿੰਘ ਨੂੰ ਨਵੇ ਸਾਲ 2025 ਦੀ ਵਧਾਈ ਦਿੱਤੀ ਅਤੇ ਇਸ ਸਾਲ ਨਵੇਂ ਬਣਾਏ ਕੱਪੜੇ ਦੇ ਥੈਲੇ ਦਾ ਲੋਕਾਂ ਲਈ ਰਲੀਜ ਕਰਵਾਏ ਗਏ ਅਤੇ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੀਆਂ ਪਲਾਸਟਿਕ ਦੀ ਵਰਤੋ ਬੰਦ ਕਰਕੇ ਕੱਪੜੇ ਦੇ ਥੈਲੇ ਅਪਣਾਉਣੇ ਚਾਹੀਦੇ ਹਨ । ਪਹਿਲਾਂ ਲੋਕ ਆਪਣੇ ਕੱਪੜੇ ਦੇ ਥੈਲੇ ਬਜਾਰ ਲੈ ਕੇ ਜਾਂਦੇ ਸਨ ਅਤੇ ਬਿਮਾਰੀਆਂ ਤੋਂ ਨਿਜਾਤ ਪਾਉਂਦੇ ਸਨ । ਹਰੇਕ ਜਾਣਾ ਲੋਕਾਂ ਨੂੰ ਜਾਗਰੂਕ ਕਰੋ ਅਤੇ ਸਿੰਗਲ ਵਰਤੋ ਵਾਲੇ ਪਲਾਸਟਿਕ ਨੂੰ ਖਤਮ ਕਰਕੇ ਜੂਟ ਜਾਂ ਕੱਪੜੇ ਦੇ ਥੈਲੇ ਅਪਣਾਓ । ਇਸ ਤੋਂ ਪਹਿਲਾਂ ਪ੍ਰਸ਼ਾਸ਼ਨ ਨੇ ਆਪਣੇ ਦਫਤਰਾਂ ਨੂੰ ਪਲਾਸਟਿਕ ਰਹਿਤ ਬਣਾਉਣ ਲਈ ਕਿਹਾ ਹੈ । ਪਲਾਸਟਿਕ ਦੇ ਲਿਫਾਫਿਆ ਨੂੰ ਜਾਨਵਰ ਵੀ ਖਾ ਜਾਂਦੇ ਹਨ ਜੋ ਹਾਨੀਕਾਰਕ ਹੈ । ਇਸ ਤੋਂ ਇਲਾਵਾ ਹੜਾ ਨੂੰ ਲਿਆਉਣ ਵਿੱਚ ਪਲਾਸਟਿਕ ਦੇ ਲਿਫਾਫੇ ਸਹਾਇਕ ਹੁੰਦੇ ਹਨ । ਇਸ ਅਵਸਰ ਤੇ ਵਿਜੇ ਕੁਮਾਰ ਗੋਇਲ ਪ੍ਰਧਾਨ ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਨੇ ਕਿਹਾ ਕਿ ਉਹ ਹਮੇਸ਼ਾ ਹੀ ਜੂਟ ਦੇ ਥੈਲੇ ਅਤੇ ਕੱਪੜੇ ਦੇ ਵੰਡ ਕੇ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਗੇ । ਇਸ ਮੌਕੇ ਸ੍ਰੀ ਕਮਲ ਗੋਇਲ ਵਿੱਤ ਸਕੱਤਰ ਵੀ ਹਾਜਰ ਸਨ ।

Related Post