post

Jasbeer Singh

(Chief Editor)

Patiala News

ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਕਰ ਰਹੀ ਹੈ ਪਿਛਲੇ 24 ਸਾਲਾਂ ਤੋਂ ਲਗਾਤਾਰ ਚੰਗੇ ਕੰਮ

post-img

ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਕਰ ਰਹੀ ਹੈ ਪਿਛਲੇ 24 ਸਾਲਾਂ ਤੋਂ ਲਗਾਤਾਰ ਚੰਗੇ ਕੰਮ ਪਟਿਆਲਾ : ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਪਿਛਲੇ 24 ਸਾਲਾਂ ਤੋਂ ਲਗਾਤਾਰ ਚੰਗੇ ਕੰਮ ਕਰ ਰਹੀ ਹੈ । ਇਹ ਸੋਸਾਇਟੀ ਸਾਲ 2000 ਵਿੱਚ ਬਣੀ ਸੀ ਜਿਸਦੇ ਲਗਾਤਾਰ 24 ਸਾਲ ਤੋਂ ਵਿਜੈ ਕੁਮਾਰ ਗੋਇਲ ਪ੍ਰਧਾਨ ਰਹੇ ਅਤੇ 2025 ਤੋਂ 2027 ਤੱਕ ਦੋ ਸਾਲ ਲਈ ਪ੍ਰਧਾਨ ਬਿਨਾਂ ਮੁਕਾਬਲੇ ਚੁਣੇ ਗਏ । ਇਹ ਸੋਸਾਇਟੀ 2000 ਵਿੱਚ ਜ਼ਸਵੀਰ ਸਿੰਘ ਬੀਰ ਆਈ. ਏ. ਐਸ. ਰਿਟਾਇਰਡ ਅਤੇ ਮਨਜੀਤ ਸਿੰਘ ਨਾਰੰਗ ਆਈ. ਏ. ਐਸ. ਰਿਟਾਇਰਡ ਦੇ ਆਸ਼ਿਰਵਾਦ ਨਾਲ ਬਣੀ । ਇਹ ਸੋਸਾਇਟੀ ਲਗਾਤਾਰ ਮੈਡੀਕਲ ਕੈਂਪ, ਖੂਨਦਾਨ ਕੈਂਪ ਸਿੰਗਲ ਵਰਤੋ ਵਾਲੇ ਪਲਾਸਟਿਕ ਦੇ ਲਿਫਾਫੇ ਖਤਮ ਕਰਨ ਅਤੇ ਕੱਪੜੇ ਜਾਂ ਜੂਟ ਦੇ ਥੈਲੇ ਵਰਤਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ । ਆਪਣੀ ਸਿਹਤ ਨੂੰ ਕਾਇਮ ਰੱਖਣ ਲਈ ਹਰੇਕ ਵਿਅਕਤੀ ਨੂੰ ਕੱਪੜੇ ਦੇ ਥੈਲੇ ਵਰਤਨੇ ਚਾਹੀਦੇ ਹਨ । ਵਿਜੈ ਕੁਮਾਰ ਗੋਇਲ ਨੂੰ ਸਟੇਟ ਐਵਾਰਡ, ਰਾਜ ਪਾਲ ਪੰਜਾਬ ਵਲੋਂ ਸਨਮਾਨ ਪ੍ਰਸ਼ਾਸ਼ਨ ਵਲੋਂ 15 ਅਗਸਤ, 26 ਜਨਵਰੀ ਨੂੰ ਸਨਮਾਨ ਮਿਲ ਚੁੱਕੇ ਹਨ। ਇਸ ਅਵਸਰ ਤੇ ਡਾ. ਪ੍ਰਸ਼ੋਤਮ ਗੋਇਲ ਜਨਰਲ ਸਕੱਤਰ, ਕਮਲ ਗੋਇਲ ਵਿੱਤ ਸਕੱਤਰ ਅਤੇ ਡਾ. ਪਰਮਿੰਦਰ ਸਿੰਘ, ਹਰਬੰਸ ਬਾਂਸਲ ਨੂੰ ਵਾਇਸ ਪ੍ਰਧਾਨ ਤੇ ਲਕਸ਼ਮੀ ਗੁਪਤਾ ਨੂੰ ਪ੍ਰੋਜੈਕਟ ਚੇਅਰਮੈਨ ਚੁਣਿਆ ਗਿਆ । ਇਸ ਅਵਸਰ ਤੇ ਮਨਜੀਤ ਸਿੰਘ ਨਾਰੰਗ ਆਈ. ਏ. ਐਸ. ਰਿਟਾਇਰਡ, ਚੀਫ ਇੰਜੀਨੀਅਰ ਕਰੁਨੇਸ਼ ਗਰਗ, ਸੁਰਿੰਦਰ ਪਾਲ ਸਿੰਘ ਚੇਅਰਮੈਨ, ਇੰਪਰਵੁਮੈਂਟ ਨਾਭਾ, ਉਜਾਗਰ ਸਿੰਘ ਪੈਟਰਨ ਸੋਸਾਇਟੀ ਨੇ ਆਪਣਾ ਆਸ਼ਿਰਵਾਦ ਦਿੱਤਾ ਅਤੇ ਆਪਣਾ ਪੂਰਾ ਸਮਰਥਨ ਦੇਣ ਲਈ ਭਰੋਸਾ ਦਿੱਤਾ । ਇਸ ਸਮੇਂ ਡਾ. ਜਗਦੀਸ਼ ਕੌਰ, ਪ੍ਰੋ. ਸੰਦੀਪ ਜਿੰਦਲ ਅਤੇ ਪ੍ਰੋ. ਰਿਚਾ ਬਾਂਸਲ ਅਤੇ ਬੱਚਿਆ, ਰੇਣੂ ਰਾਣੀ, ਹਨੀਸ਼ਾ, ਯਾਮਿਕਾ, ਬਲਵਿੰਦਰ ਕੌਰ ਅਤੇ ਕੋਮਲ ਵਰਮਾ ਨੂੰ ਸਨਮਾਨ ਕੀਤਾ ਗਿਆ । ਚੀਫ ਇੰਜੀਨੀਅਰ ਸ੍ਰੀ ਲਵਲੀਨ ਦੂਬੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ, ਡਾ. ਜਗਦੀਸ਼ ਕੌਰ ਅਤੇ ਸੰਦੀਪ ਜਿੰਦਲ ਸੋਸਾਇਟੀ ਦੇ ਪਰਿਵਾਰ ਵਿੱਚ ਸ਼ਾਮਿਲ ਹੋਏ । ਸ੍ਰੀਮਤੀ ਨੋਹਰਿਆ ਅਤੇ ਬਜਿੰਦਰ ਕੁਮਾਰ ਨੇ ਆਪਣੀਆਂ ਰਚਨਾਵਾਂ ਨੇ ਸਭ ਦਾ ਮਨ ਮੋਹ ਲਿਆ।

Related Post