post

Jasbeer Singh

(Chief Editor)

Patiala News

ਖਨੌਰੀ ਤੋਂ ਕੈਥਲ ਰੋਡ ਸੰਗਤਪੁਰਾ ਸਰਹੱਦ ਤੇ ਹਰਿਆਣਾ ਪ੍ਰਸ਼ਾਸਨ ਨੇ ਖੋਲ੍ਹਿਆ ਰਸਤਾ, 55 ਦਿਨਾਂ ਤੋਂ ਸੀ ਬੰਦ

post-img

ਪੰਜਾਬ ਹਰਿਆਣਾ ਦੀ ਸਰਹੱਦ ਖਨੌਰੀ ਤੋਂ ਕੈਥਲ ਰੋਡ ਜੋ ਕਿ ਕਿਸਾਨੀ ਅੰਦੋਲਨ ਕਰ ਕੇ ਹਰਿਆਣਾ ਸਰਕਾਰ ਨੇ ਸੰਗਤਪੁਰਾ ਬਾਰਡਰ ਤੋਂ 9 ਫਰਵਰੀ ਤੋਂ ਬੰਦ ਕਰ ਦਿੱਤਾ ਸੀ ਖਨੌਰੀ ਤੋਂ ਕੈਥਲ ਰੋਡ ’ਤੇ ਕੋਈ ਵੀ ਕਿਸਾਨ ਜਥੇਬੰਦੀ ਨਹੀਂ ਗਈ ਜਿਸ ਕਾਰਨ ਅੱਜ 55 ਦਿਨਾਂ ਤੋਂ ਬਾਅਦ ਹਰਿਆਣਾ ਪ੍ਰਸ਼ਾਸਨ ਨੇ ਆਪਣੇ ਆਪ ਰੋਡ ਖੋਲ੍ਹ ਕੇ ਆਵਾਜਾਈ ਚਲਾਉਣੀ ਸ਼ੁਰੂ ਕਰ ਦਿੱਤੀ ਹੈ। ਖਨੌਰੀ ਤੋਂ ਇਹ ਕੈਥਲ ਰੋਡ ਜਿੱਥੇ ਦੋ ਸੂਬਿਆਂ ਦੀ ਸਰਹੱਦ ਨੂੰ ਜੋੜਦਾ ਹੈ, ਉੱਥੇ ਹੀ ਇਹ ਰਸਤਾ ਗੁਰੂਆਂ ਅਤੇ ਪੀਰਾਂ ਦੀ ਪਵਿੱਤਰ ਭੂਮੀ ਨੂੰ ਵੀ ਜੋੜਦਾ ਹੈ ਪਿਛਲੇ ਦੋ ਮਹੀਨਿਆਂ ਤੋਂ ਖਨੌਰੀ ਤੋਂ ਦਿੱਲੀ ਨੂੰ ਜਾਣ ਵਾਲੇ ਵੱਖ ਵੱਖ ਰਸਤੇ ਹਰਿਆਣਾ ਸਰਕਾਰ ਨੇ ਬੰਦ ਕਰ ਦਿੱਤੇ ਸਨ। ਇਸ ਕਾਰਨ ਆਵਾਜਾਈ ਨੂੰ ਪਿੰਡਾਂ ਵਾਲਿਆਂ ਨੂੰ Çਲੰਕ ਰੋੜਾ ਥਾੲੀਂ ਲੰਘਣ ਨਾਲ ਕਈ ਵਾਰ ਹਾਦਸੇ ਵੀ ਹੋ ਚੁੱਕੇ ਸਨ ਤੇ ਦਰਜਨਾਂ ਦੇ ਹਿਸਾਬ ਨਾਲ ਗੱਡੀਆਂ ਪਲਟੀਆਂ ਵੀ ਸਨ। ਖਨੌਰੀ ਤੋਂ ਹਰਿਆਣੇ ਦੀ ਸਰਹੱਦ ਨੂੰ ਜਾਣ ਵਾਲੀ ਇਕ ਰਸਤਾ ਖੁੱਲ੍ਹਣ ਨਾਲ ਆਵਾਜਾਈ ਵਿੱਚ ਸੁਧਾਰ ਰਹੇਗਾ।

Related Post