

ਤੁਰ ਫਿਰ ਕੇ ਦੜ੍ਹਾ ਸੱਟਾ ਲਗਾਉਣ ਵਾਲੇ ਨੂੰ ਪੁਲਸ ਕੀਤਾ ਗ੍ਰਿਫ਼ਤਾਰ ਪਟਿਆਲਾ, 20 ਜੂਨ : ਥਾਣਾ ਸਿਵਲ ਲਾਈਨ ਪਟਿਆਲਾ ਪੁਲਸ ਨੇ ਇਕ ਵਿਰੁੱਧ ਗੈਂਬਲਿੰਗ ਐਕਟ ਤਹਿਤ ਚੱਲ ਫਿਰ ਕੇ ਦੜ੍ਹਾ ਸੱਟਾ ਲਗਾਉਣ ਤੇ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੁਮੀਤ ਕੁਮਾਰ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਮਕਾਨ ਨੰ. 1180/01 ਸੁਖਦਾਸ ਪੁਰਾ ਮੁਹੱਲਾ ਸ਼ੇਰੇ ਪੰਜਾਬ ਮਾਰਕੀਟ ਪਟਿਆਲਾ ਸ਼ਾਮਲ ਹੈ। ਪੁਲਸ ਮੁਤਾਬਕ ਏ. ਐਸ. ਆਈ. ਸਤਵੰਤ ਸਿੰਘ ਜੋ ਪੁਲਿਸ ਪਾਰਟੀ ਪੁਲਸ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਟੈਗੋਰ ਸਿਨੇਮਾ ਮਾਡਲ ਟਾਊਨ ਪਟਿਆਲਾ ਕੋਲ ਮੌਜੂਦ ਸਨ ਤਾਂ ਸੂਚਨਾ ਮਿਲੀ ਕਿ ਉਪਰੋਕਤ ਵਿਅਕਤੀ ਮਾਡਲ ਟਾਊਨ ਮਾਰਕੀਟ ਵਿੱਚ ਤੁਰ ਫਿਰ ਕੇ ਦੜ੍ਹਾ ਸੱਟਾ ਲਗਾ ਰਿਹਾ ਹੈਤੇ ਜਦੋਂ ਰੇਡ ਕੀਤੀ ਗਈ ਤਾਂ 750 ਰੁਪਏ ਦੜ੍ਹੇ ਸੱਟੇ ਦੇ ਬ੍ਰਾਮਦ ਹੋਏ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।