
RBI ਦੇ ਦਿੱਤੇ ਝਟਕੇ ਤੋਂ ਉੱਭਰ ਗਿਆ Paytm ? ਸਰਕਟ ਲਿਮਟ 'ਚ ਵੱਡਾ ਬਦਲਾਅ, ਰਾਕੇਟ ਬਣਿਆ ਸਟਾਕ
- by Aaksh News
- June 7, 2024

ਫਿਨਟੇਕ ਕੰਪਨੀ ਪੇਟੀਐੱਮ (Paytm) ਦੇ ਸ਼ੇਅਰਾਂ 'ਚ ਪਿਛਲੇ ਕੁਝ ਮਹੀਨਿਆਂ 'ਚ ਭਾਰੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਕਦੇ ਕੰਪਨੀ ਦਾ ਸਟਾਕ ਫ੍ਰੈਸ਼ ਲੋਅਰ ਸਰਕਟ ਨੂੰ ਛੂਹ ਜਾਂਦਾ ਹੈ ਤੇ ਕਦੇ ਸਟਾਕ 5 ਫੀਸਦੀ ਦੇ ਉਪਰਲੇ ਸਰਕਟ ਨੂੰ ਛੂਹ ਜਾਂਦਾ ਹੈ। ਪੇਟੀਐਮ ਦੇ ਸ਼ੇਅਰ ਦੀ ਪਰਫਾਰਮੈਂਸ (Paytm Stock Performance) ਪੇਟੀਐੱਮ ਦੇ ਸ਼ੇਅਰ ਪਿਛਲੇ ਇਕ ਮਹੀਨੇ 'ਚ 14 ਫੀਸਦੀ ਚੜ੍ਹੇ ਹਨ। ਅੱਜ Paytm ਦੇ ਸ਼ੇਅਰ 10 ਫੀਸਦੀ ਦੇ ਵਾਧੇ ਨਾਲ 381.30 ਰੁਪਏ 'ਤੇ ਬੰਦ ਹੋਏ। ਅੱਜ ਸਵੇਰੇ ਕੰਪਨੀ ਦਾ ਸਟਾਕ 349 ਰੁਪਏ ਪ੍ਰਤੀ ਸ਼ੇਅਰ 'ਤੇ ਖੁੱਲ੍ਹਿਆ ਸੀ। ਸਟਾਕ ਵਧਣ ਤੋਂ ਬਾਅਦ ਪੇਟੀਐਮ ਦਾ ਉਪਰਲਾ ਸਰਕਟ 381.30 ਰੁਪਏ 'ਤੇ ਬੰਦ ਹੋ ਗਿਆ। ਸਟਾਕ ਐਕਸਚੇਂਜ ਸਮੇਂ-ਸਮੇਂ 'ਤੇ ਸਰਕਟ ਲਿਮਟ ਨੂੰ ਅਪਡੇਟ ਕਰਦੀ ਹੈ। ਹੁਣ ਐਕਸਚੇਂਜ ਨੇ Paytm ਦੀ ਅੱਪਰ ਸਰਕਟ ਲਿਮਿਟ ਨੂੰ 5 ਫੀਸਦੀ ਤੋਂ ਬਦਲ ਕੇ 10 ਫੀਸਦੀ ਕਰ ਦਿੱਤਾ ਹੈ। ਜਦੋਂ ਵੀ ਸ਼ੇਅਰਾਂ 'ਚ ਭਾਰੀ ਗਿਰਾਵਟ ਹੁੰਦੀ ਹੈ ਤਾਂ ਸਟਾਕ ਐਕਸਚੇਂਜ ਇਹ ਯਕੀਨੀ ਬਣਾਉਣ ਲਈ ਇਕ ਲਿਮਟ ਨਿਰਧਾਰਤ ਕਰਦੀ ਹੈ ਕਿ ਸ਼ੇਅਰਧਾਰਕਾਂ ਨੂੰ ਜ਼ਿਆਦਾ ਨੁਕਸਾਨ ਨਾ ਹੋਵੇ। ਇਸਦਾ ਮਤਲਬ ਹੈ ਕਿ ਸਟਾਕ ਐਕਸਚੇਂਜ ਇਕ ਸਰਕਟ ਬ੍ਰੇਕਰ ਲਗਾ ਦਿੰਦੀ ਹੈ।