post

Jasbeer Singh

(Chief Editor)

Patiala News

ਪੈਨਸ਼ਨਰ ਸੇਵਾ ਮੇਲੇ ਦਾ ਵਧੀਕ ਡਾਇਰੈਕਟਰ ਖ਼ਜ਼ਾਨਾ ਤੇ ਲੇਖਾ ਸਿਮਰਜੀਤ ਕੌਰ ਵੱਲੋਂ ਜਾਇਜ਼ਾ

post-img

ਪੈਨਸ਼ਨਰ ਸੇਵਾ ਮੇਲੇ ਦਾ ਵਧੀਕ ਡਾਇਰੈਕਟਰ ਖ਼ਜ਼ਾਨਾ ਤੇ ਲੇਖਾ ਸਿਮਰਜੀਤ ਕੌਰ ਵੱਲੋਂ ਜਾਇਜ਼ਾ ਪਟਿਆਲਾ, 14 ਨਵੰਬਰ 2025 : ਪਟਿਆਲਾ ਦੇ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਵਿਖੇ ਚੱਲ ਰਹੇ ਪੈਨਸ਼ਨਰ ਸੇਵਾ ਮੇਲੇ ਦਾ ਅੱਜ ਦੂਸਰੇ ਦਿਨ ਵੱਡੀ ਗਿਣਤੀ ਵਿੱਚ ਸੇਵਾ ਮੁਕਤ ਮੁਲਾਜ਼ਮਾਂ ਨੇ ਲਾਭ ਉਠਾਇਆ। ਇਸ ਮੌਕੇ ਵਧੀਕ ਡਾਇਰੈਕਟਰ ਖ਼ਜ਼ਾਨਾ ਤੇ ਲੇਖਾ, ਪੰਜਾਬ ਸਿਮਰਜੀਤ ਕੌਰ ਨੇ ਮੇਲੇ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜ ਕੇ ਪੈਨਸ਼ਨਰ ਸੇਵਾ ਮੇਲੇ ਦਾ ਜਾਇਜ਼ਾ ਲਿਆ ਅਤੇ ਮੇਲੇ ਵਿਚ ਈ-ਕੇ ਵਾਈ ਸੀ ਅਤੇ ਜੀਵਨ ਪ੍ਰਮਾਣ ਕਰਵਾਉਣ ਆਏ ਪੈਨਸ਼ਨਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਅਸ਼ੋਕ ਕੁਮਾਰ, ਖਜਾਨਾ ਅਫਸਰ ਰਵਿੰਦਰ ਕੁਮਾਰ ਅਤੇ ਖਜਾਨਾ ਅਫਸਰ ਸੋਨਿਕਾ ਆਨੰਦ ਵੀ ਮੌਜੂਦ ਸਨ। ਪੈਨਸ਼ਨਰ ਬਿਹਤਰ ਸੇਵਾਵਾਂ ਪ੍ਰਾਪਤ ਕਰਨ ਲਈ ਈ-ਕੇ ਵਾਈ ਸੀ ਜ਼ਰੂਰ ਕਰਵਾਉਣ : ਵਧੀਕ ਡਾਇਰੈਕਟਰ ਵਧੀਕ ਡਾਇਰੈਕਟਰ ਖ਼ਜ਼ਾਨਾ ਤੇ ਲੇਖਾ ਸਿਮਰਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਉੱਤੇ ਸੂਬੇ ਭਰ ਵਿੱਚ 13 ਤੋਂ 15 ਨਵੰਬਰ ਤੱਕ ਪੈਨਸ਼ਨਰ ਸੇਵਾ ਮੇਲੇ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਪੈਨਸ਼ਨਰ ਸੇਵਾ ਮੇਲੇ ਵਿੱਚ ਵਿੱਤ ਵਿਭਾਗ ਅਤੇ ਪੈਨਸ਼ਨ ਵੰਡਣ ਵਾਲੇ ਬੈਂਕਾਂ ਦੇ ਅਧਿਕਾਰੀ ਕਿਸੇ ਵੀ ਤਕਨੀਕੀ ਸਮੱਸਿਆ ਨੂੰ ਮੌਕੇ `ਤੇ ਹੱਲ ਕਰਨ ਲਈ ਮੌਜੂਦ ਹਨ। ਜਿ਼ਲ੍ਹਾ ਖ਼ਜ਼ਾਨਾ ਦਫ਼ਤਰ ਪਟਿਆਲਾ ਵਿਖੇ ਲੱਗਿਆ ਪੈਨਸ਼ਨਰ ਸੇਵਾ ਮੇਲਾ 15 ਨਵੰਬਰ ਤੱਕ ਰਹੇਗਾ ਜਾਰੀ ਉਹਨਾਂ ਦੱਸਿਆ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ ਮੁਕੰਮਲ ਹੋਣ ਦੌਰਾਨ ਪੈਨਸ਼ਨ ਵੰਡ ਨਿਰਵਿਘਨ ਜਾਰੀ ਰਹੇਗੀ ਅਤੇ ਪੈਨਸ਼ਨਰਾਂ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਦੇਰੀ ਕਾਰਨ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਉਹਨਾਂ ਪੈਨਸ਼ਨਰਾਂ ਨੂੰ ਬਿਹਤਰ ਸੇਵਾਵਾਂ ਪ੍ਰਾਪਤ ਕਰਨ ਲਈ ਈ-ਕੇ ਵਾਈ ਸੀ ਅਤੇ ਜੀਵਨ ਪ੍ਰਮਾਣ ਕਰਵਾਉਣ ਦੀ ਅਪੀਲ ਕੀਤੀ। 15 ਨਵੰਬਰ ਨੂੰ ਵੀ ਇਹ ਮੇਲਾ ਜਿ਼ਲ੍ਹਾ ਖ਼ਜ਼ਾਨਾ ਦਫ਼ਤਰ ਪਟਿਆਲਾ ਵਿਖੇ ਜਾਰੀ ਰਹੇਗਾ ਇਸ ਮੌਕੇ ਜਿ਼ਲ੍ਹਾ ਖ਼ਜ਼ਾਨਾ ਅਫ਼ਸਰ ਅਸ਼ੋਕ ਕੁਮਾਰ, ਖਜਾਨਾ ਅਫਸਰ ਰਵਿੰਦਰ ਕੁਮਾਰ ਅਤੇ ਸੋਨਿਕਾ ਆਨੰਦ ਨੇ ਦੱਸਿਆ ਕਿ 13 ਅਤੇ 14 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਸੇਵਾ ਮੁਕਤ ਮੁਲਾਜ਼ਮਾਂ ਨੇ ਮੇਲੇ ਦਾ ਲਾਭ ਉਠਾਇਆ ਅਤੇ 15 ਨਵੰਬਰ ਨੂੰ ਵੀ ਇਹ ਮੇਲਾ ਜਿ਼ਲ੍ਹਾ ਖ਼ਜ਼ਾਨਾ ਦਫ਼ਤਰ ਪਟਿਆਲਾ ਵਿਖੇ ਜਾਰੀ ਰਹੇਗਾ। ਇਸ ਮੌਕੇ ਤੇ ਪੈਨਸ਼ਨਰਾਂ ਦੀ ਬਿਹਤਰੀ ਲਈ ਸਮੂਹ ਖਜਾਨਾ ਦਫਤਰ ਪਟਿਆਲਾ ਦੇ ਸਟਾਫ ਵੱਲੋਂ ਅਪਣੀਆਂ ਸੇਵਾਵਾਂ ਪ੍ਰਧਾਨ ਕੀਤੀਆਂ ਗਈਆਂ।

Related Post

Instagram