
ਸ਼ਿਵ ਸੈਨਿਕਾ ਨੇ ਅੱਤਵਾਦ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
- by Jasbeer Singh
- April 30, 2025

ਸ਼ਿਵ ਸੈਨਿਕਾ ਨੇ ਅੱਤਵਾਦ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ ਪਟਿਆਲਾ, 30 ਅਪ੍ਰੈਲ : ਸ਼ਿਵਸੈਨਾ ਉਦਵ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਪ੍ਰਮੁੱਖ ਸ੍ਰੀ ਯੋਗਰਾਜ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਉਪ ਪ੍ਰਮੁੱਖ ਪਰਵੀਨ ਬਲਜੋਤ ਦੀ ਅਗਵਾਈ ਹੇਠ ਜ਼ਿਲਾ ਪਟਿਆਲਾ ਦੇ ਹਲਕਾ ਸਨੌਰ ਵਿਖੇ ਪਾਕਿਸਤਾਨ ਅਤੇ ਅੱਤਵਾਦ ਦਾ ਪੁਤਲਾ ਫੂਕਿਆ ਗਿਆ ਅਤੇ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਬਲਜੋਤ ਨੇ ਕਿਹਾ ਕਿ ਕਸ਼ਮੀਰ ਦੇ ਪਹਿਲਗਾਮ ਵਿੱਚ ਘੁੰਮਣ ਗਏ ਹਿੰਦੂ ਲੋਕਾਂ ਨੂੰ ਅੱਤਵਾਦੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ, ਇਹ ਬਹੁਤ ਨਿੰਦਨਯੋਗ ਅਤੇ ਸ਼ਰਮਨਾਕ ਘਟਨਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ । ਪ੍ਰਵੀਨ ਬਲਜੋਤ ਅਤੇ ਵਿਕਰਮ ਗੁਪਤਾ ਨੇ ਕਿਹਾ ਕਿ ਧਰਮ ਪੁੱਛ ਕੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਮੁਸਲਿਮ ਕਲਮਾ ਪੜ੍ਹਨ ਲਈ ਕਿਹਾ ਗਿਆ । ਉਨਾ ਕਿਹਾ ਕਿ ਹਿੰਦੂਆਂ ਨੂੰ ਟਾਰਗੇਟ ਕਿਲਿੰਗ ਕੀਤਾ ਜਾ ਰਿਹਾ ਹੈ ਜੋ ਚਿੰਤਾ ਦਾ ਵਿਸ਼ੇ ਹੈ। ਹਿੰਦੂਆਂ ਦੀ ਵੋਟਾਂ ਤੇ ਬਣੀ ਸਰਕਾਰ ਬੀਜੇਪੀ ਹਿੰਦੂਆਂ ਦੀ ਸੁਰੱਖਿਆ ਲਈ ਕੋਈ ਸਖਤ ਕਦਮ ਚੁੱਕੇ ਅਤੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਵੇ। ਹੁਣ ਬਾਰੀ ਚੁੱਪ ਬੈਠਣ ਦੀ ਨਹੀਂ ਹੈ। ਸੈਂਟਰ ਗੌਰਮੈਂਟ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਹੈ ਕਿ ਪਾਕਿਸਤਾਨ ਦਾ ਨਾਮ ਦੁਨੀਆਂ ਦੇ ਨਕਸ਼ੇ ਤੋਂ ਮਿਟਾ ਦੇਣਾ ਚਾਹੀਦਾ ਹੈ। ਬਲਜੋਤ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਤੁਰੰਤ ਰਾਸ਼ਟਰਪਤੀ ਸ਼ਾਸਨ ਘੋਸ਼ਿਤ ਕਰਨਾ ਚਾਹੀਦਾ ਹੈ ਅਤੇ ਜਿਨਾਂ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਲੱਭ ਕੇ ਤੁਰੰਤ ਇਨਕਾਊਂਟਰ ਕੀਤਾ ਜਾਵੇ । ਇਸ ਮੌਕੇ ਤੇ ਜਿਲਾ ਪ੍ਰਧਾਨ ਵਿਕਰਮ ਗੁਪਤਾ ਜ਼ਿਲ੍ਹਾ ਪ੍ਰਭਾਰੀ ਕੁਲਦੀਪ ਮਹਿਰਾ ਪਟਿਆਲਾ ਦਿਹਾਤੀ ਇੰਚਾਰਜ ਹਨੀ ਮਹਿਰਾ ਘਨੌਰ ਹਲਕਾ ਇੰਚਾਰਜ ਗੁਰਮੇਲ ਸਿੰਘ ਸਲਾਹਕਾਰ ਰਾਜਕੁਮਾਰ ਵਰਤੀਆ ਮਜਾਲ ਸਰਪੰਚ ਬਿੱਟੂ ਰਾਮ ਮਜਾਲ ਜਗਤਾਰ ਸਿੰਘ ਰਿੰਕੂ ਬਲਜੋਤ ਕਰਨ ਬਲਜੋਤ ਰੋਹਿਤ ਬਲਜੋਤ ਰਾਜੂ ਵਲਜੋਤ ਮੇਜਰ ਰਾਜਪੂਤ ਆਕਾਸ਼ ਕੰਗ ਛੋਟੇ ਲਾਲ ਵਰਤੀਆਂ ਨਰੇਸ਼ ਬਲਜੋਤ ਵਿੱਕੀ ਮਸ਼ਾਲ ਵਿਜੇ ਕੁਮਾਰ ਆਦਿ ਨੇਤਾ ਅਤੇ ਹੋਰ ਸ਼ਿਵ ਸੈਨਿਕ ਵੀ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.