

ਅਬਲੋਵਾਲ ਸੜਕ ਦੀ ਖਸਤਾ ਹਾਲਤ ਤੋ਼ ਲੋਕ ਹੋਏ ਬੇਹਦ ਪੇ੍ਰਸ਼ਾਨ ਪਟਿਆਲਾ, 18 ਜੂਨ 2025 : ਸ਼ਾਹੀ ਸ਼ਹਿਰ ਪਟਿਆਲਾ ਦੇ ਵਿਧਾਨ ਸਭਾ ਹਲਕਾ ਦਿਹਾਤੀ-2 ਅਧੀਨ ਆਉਂਦੇ ਖੇਤਰ ਅਬਲੋਵਾਲ ਵਿਖੇ ਬਣੇ ਨਿਊ ਸੈਂਚਰੀ ਇਨਕਲੇਵ ਵਾਰਡ ਨੰ 59 ਅਬਲੋਵਾਲ ਦੀ ਮੇਨ ਸੜਕ ਦਾ ਬੁਰੇ ਹਾਲ ਤੋਂ ਲੋਕ ਬੇਹਦ ਦੁਖੀ ਹਨ ਕਿਉਂਕਿ ਜਦੋਂ ਬਰਸਾਤ ਪੈ ਜਾਂਦੀ ਹੈ ਤਾਂ ਲੋਕਾਂ ਨੂੰ ਆਉਣ ਜਾਣ ਸਮੇਂ ਭਾਰੀ ਮੁਸ਼ਕਲ ਪੇਸ਼ ਆਉਂਦੀ ਹੈ। ਨਿਊ ਸੈਂਚੁਰੀ ਇਨਕਲੇਵ ਵਾਰਡ ਨੰ 59 ਦੇ ਵਸਨੀਕਾਂ ਨੇ ਦੱਸਿਆ ਕਿ ਵਾਰਡ ਦੇ ਇ ਖੇਤਰ ਵਿਚ ਸਰਕਾਰੀ ਪਾਣੀ ਦੀ ਭਰਮਾਰ ਰਹਿਣ ਦੇ ਨਾਲ- ਨਾਲ ਕਲੋਨੀਆਂ ਵਿੱਚ ਅਵਾਰਾ ਕੁੱਤਿਆਂ ਅਤੇ ਗਊਆਂ ਦੀ ਵੀ ਭਰਮਾਰ ਹੈ, ਜਿਨ੍ਹਾਂ ਦਾ ਵੀ ਫੌਰੀ ਹੱਲ ਕੀਤਾ ਜਾਵੇ ਕਿੁਉਂਕਿ ਉਪਰੋਕਤ ਸਮੁੱਚੀਆਂ ਸਮਸਿਆਵਾਂ ਦੇ ਚਲਦਿਆਂ ਲੋਕ ਬਹੁਤ ਹੀ ਜਿ਼ਆਦਾ ਖੱਜਲ ਖੁਆਰ ਹੋ ਰਹੇ ਹਨ । ਅਬਲੋਵਾਲ ਵਾਸੀਆਂ ਕੀਤੀ ਵਿਧਾਇਕ ਤੇ ਮੇਅਰ ਤੋਂ ਮੰਗ ਨਿਊ ਸੈਂਚਰੀ ਇਨਕਲੇਵ ਵਾਰਡ ਨੰ 59 ਦੇ ਵਸਨੀਕਾਂ ਨੇ ਵਿਧਾਇਕ ਡਾ. ਬਲਬੀਰ ਸਿੰਘ ਤੇ ਮੇਅਰ ਕੁੰਦਨ ਗੋਗੀਆ ਤੋ਼ ਮੰਗ ਕੀਤੀ ਹੈ ਕਿ ਉਹ ਅਬਲੋਵਾਲ ਵਾਰਡ ਨੰ : 59 ਦੀ ਸੜਕ ਜਲਦੀ ਤੋਂ ਜਲਦੀ ਬਣਾਈ ਜਾਵੇ ਕਿਉਂਕਿ ਲੋਕ ਅੱਜ ਤੋਂ ਨਹੀਂ ਬਲਕਿ ਲੰਮੇ ਸਮੇਂ ਤੋ਼ ਖੱਜਲ ਖੁਆਰ ਹੋ ਰਹੇ ਹਨ ।ਵਾਰਡ ਵਾਸੀਆਂ ਮੰਗ ਕੀਤੀ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋ਼ ਜੋ ਪਟਿਆਲਾ ਸ਼ਹਿਰੀ ਅਤੇ ਦਿਹਾਤੀ ਦੇ ਖੇਤਰਾਂ ਦੀਆਂ ਵੱਖ ਵੱਖ ਸੜਕਾਂ ਲਈ 20 ਕਰੋੜ ਰੁਪਏ ਜਾਰੀ ਹੋਏ ਹਨ ਤਹਿਤ ਕਰਵਾਏ ਜਾਣ ਵਾਲੇ ਕੰਮਾਂ ਲਈ ਜਿਥੇ ਟੈਂਡਰ ਵੀ ਲੱਗ ਚੁੱਕੇ ਹਨ ਦੇ ਚਲਦਿਆਂ ਇਸ ਸੜਕ ਨੂੰ ਪਹਿਲ ਦੇ ਅਧਾਰ ਤੇ ਬਣਾਇਆ ਜਾਵੇ ਕਿਉਂਕਿ ਮੇਨ ਸੜਕ ਨੂੰ ਅੱਠ ਤੋਂ ਦਸ ਦੇ ਕਰੀਬ ਕਲੋਨੀਆ ਲੱਗਦੀਆਂ ਹਨ ਤੇ ਇਨ੍ਹਾਂ ਕਾਲੋਨੀਆਂ ਦੇ ਵਸਨੀਕ ਅਤੇ ਆਉਣ ਜਾਣ ਵਾਲੇ ਐਲ. ਐਂਡ ਟੀ. ਪ੍ਰੋਜੈਕਟ ਤਹਿਤ ਪੁੱਟੀਆਂ ਸੜਕਾਂ ਤੋ਼ ਲੰਘਦੇ ਸਮੇਂ ਜਖ਼ਮੀ ਵੀ ਹੋ ਚੁੱਕੇ ਹਨ । ਸੜਕਾਂ ਨਾ ਬਣਾਏ ਜਾਣ ਦੀ ਸੂਰਤ ਵਿਚ ਦਿੱਤਾ ਜਾਵੇਗਾ ਧਰਨਾ : ਪ੍ਰਧਾਨ, ਜਨਰਲ ਸਕੱਤਰ ਨਿਊ ਸੈਂਚੁਰੀ ਇਨਕਲੇਵ ਵਾਰਡ ਨੰ 59 ਦੇ ਪ੍ਰਧਾਨ ਗੁਰਮੀਤ ਸਿੰਘ ਦਿਉਲ ਅਤੇ ਮਨੋਹਰ ਸਿੰਘ ਮਹਿਰਾ ਜਰਨਲ ਸੱਕਤਰ ਨੇ ਕਿਹਾ ਕਿ ਜੇ ਸੜਕਾਂ ਨਾ ਬਣਾਈਆਂ ਗਈਆਂ ਤਾਂ ਨਗਰ ਨਿਗਮ ਪਟਿਆਲਾ ਅਤੇ ਵਿਧਾਇਕ ਡਾ. ਬਲਬੀਰ ਸਿੰਘ ਦੇ ਘਰ ਅੱਗੇ ਧਰਨਾ ਦਿੱਤਾ ਜਾਵੇਗਾ, ਜਿਸ ਵਜੋਂ ਨਿਕਲਣ ਵਾਲੇ ਸਮੁੱਚੇ ਸਿੱਟਿਆਂ ਦੀ ਜਿ਼ੰਮੇਵਾਰੀ ਵਿਧਾਇਕ ਤੇ ਨਿਗਮ ਦੀ ਹੋਵੇਗੀ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਸਿੰਘ, ਅਜੈ ਕੁਮਾਰ, ਚੌਧਰੀ ਪੰਜਾਬ ਸਿੰਘ, ਅਸ਼ੋਕ ਕੁਮਾਰ ਵਰਮਾ ਪ੍ਰਾਪਰਟੀ ਡੀਲਰ, ਰਾਮ ਸਿੰਘ, ਬੀਰੂ ਰਾਮ ਐਕਸ ਸਰਵਿਸਮੈਨ ਪ੍ਰਧਾਨ ਲੋਕਲ ਪਾਰਟੀ ਜੂਨੀਅਨ ਪਟਿਆਲਾ, ਐਕਸ ਸਰਵੀਸਮੈਨ, ਗੁਰਦੇਵ ਸਿੰਘ ਠੇਕੇਦਾਰ, ਸਮੂਹ ਦੁਕਾਨਦਾਰ ,ਰਾਜ ਕੁਮਾਰ ਆਦਿ ਮੌਜੂਦ ਸਨ।