
ਯੂ. ਪੀ. ਬਿਹਾਰ ਅਤੇ ਹੋਰ ਰਾਜਾਂ ਤੋਂ ਪੰਜਾਬ ਵਿੱਚ ਰਹਿੰਦੇ ਲੋਕਾਂ ਦੀ ਪਿਛਲੇ ਰਾਜਾਂ ਵਿੱਚੋਂ ਪੁਲਿਸ ਵਲੋਂ ਜਾਂਚ ਪੜਤਾਲ
- by Jasbeer Singh
- November 20, 2024

ਯੂ. ਪੀ. ਬਿਹਾਰ ਅਤੇ ਹੋਰ ਰਾਜਾਂ ਤੋਂ ਪੰਜਾਬ ਵਿੱਚ ਰਹਿੰਦੇ ਲੋਕਾਂ ਦੀ ਪਿਛਲੇ ਰਾਜਾਂ ਵਿੱਚੋਂ ਪੁਲਿਸ ਵਲੋਂ ਜਾਂਚ ਪੜਤਾਲ ਜਰੂਰੀ ਕਰਵਾਉਣ ਲਈ ਲੋਕਾਂ ਨੇ ਕੀਤੀ ਅਪੀਲ ਪਟਿਆਲਾ : ਪੰਜਾਬ ਅੰਦਰ ਹਰ ਰੋਜ ਦਿਨ ਦਿਹਾੜੇ ਕਤਲ, ਚੋਰੀ ਅਤੇ ਲੁੱਟਮਾਰ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ । ਇਹਨਾਂ ਘਟਨਾਵਾਂ ਵਿੱਚ ਸ਼ਾਮਲ ਵਿਅਕਤੀ ਯੂ. ਪੀ., ਬਿਹਾਰ, ਰਾਜਸਥਾਨ ਅਤੇ ਕੁਝ ਹੋਰ ਰਾਜਾਂ ਤੋਂ ਪੰਜਾਬ ਵਿੱਚ ਰਹਿੰਦੇ ਜੋ ਵਸਨੀਕ ਬਣ ਚੁੱਕੇ ਹਨ ਕੁਝ ਵਿਅਕਤੀ ਇਥੇ ਕੰਮ ਕਰਨ ਆਉਂਦੇ ਹਨ ਅਤੇ ਕੁਝ ਲੋਕ ਭਗਵੇਂ ਕੱਪੜੇ ਪਾਕੇ ਪੰਜਾਬ ਦੇ ਧਾਰਮਿਕ ਅਸਥਾਨ ਦੇ ਬਾਹਰ ਬੈਠੇ ਰਹਿੰਦੇ ਹਨ,ਇਹਨਾਂ ਲੋਕਾਂ ਵਿੱਚੋਂ ਹੀ ਘਟਨਾਵਾਂ ਵਿੱਚ ਸਾਮਲ ਹੁੰਦੇ ਹਨ ਇਹ ਵਿਅਕਤੀ ਘਟਨਾਵਾਂ ਨੂੰ ਅੰਜਾਮ ਦੇਕੇ ਵਾਪਸ ਆਪਣੇ ਰਾਜਾਂ ਵਿੱਚ ਚਲੇ ਜਾਂਦੇ ਹਨ । ਜੋ ਲੋਕ ਇਥੋਂ ਦੇ ਵਸਨੀਕ ਬਣ ਚੁੱਕੇ ਹਨ ਉਹਨਾਂ ਦੇ ਵੋਟਰ ਕਾਰਡ ਤੇ ਅਧਾਰ ਕਾਰਡ ਦੋਨੋਂ ਸੂਬਿਆਂ ਦੇ ਬਣੇ ਹੋਏ ਹਨ ਪਰ ਪੰਜਾਬ ਦੀਆਂ ਸਰਕਾਰਾਂ ਤੋ ਪ੍ਰਸ਼ਾਸਨ ਇਸ ਗੱਲ ਤੋਂ ਅਨਜਾਣ ਹੈ ਜਨਤਕ ਲੋਕਾਂ ਵਲੋਂ ਪੰਜਾਬ ਸਰਕਾਰ, ਪੰਜਾਬ ਦੇ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਦੇ ਮੁੱਖੀ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਵਿੱਚ ਹਰ ਰੋਜ਼ ਜਾਨੀ ਮਾਲੀ ਨੁਕਸਾਨ ਦੀਆਂ ਘਟਨਾਵਾਂ ਨੂੰ ਰੋਕਣਾ ਹੈ ਤਾਂ ਜਿੰਨੇ ਵਿਅਕਤੀ ਦੁਸਰੇ ਰਾਜਾਂ ਵਿੱਚੋਂ ਆਕੇ ਪੰਜਾਬ ਵਿੱਚ ਪੱਕੇ ਤੌਰ ਤੇ ਰਹਿੰਦੇ ਹਨ, ਕਿਰਾਏ ਉੱਪਰ ਰਹਿੰਦੇ ਹਨ ਜਾਂ ਧਾਰਮਿਕ ਅਸਥਾਨ ਦੇ ਬਾਹਰ ਅਤੇ ਰੇਲਵੇ ਸਟੇਸ਼ਨ ਉੱਪਰ ਆਪਣਾ ਅੱਡਾ ਬਣਾਕੇ ਬੈਠੇ ਹਨ, ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਉਹਨਾਂ ਦੇ ਪਿਛਲੇ ਐਡਰੈਸ ਤੋਂ ਕਰਵਾਉਣ ਚਾਹੀਦੀ ਹੈ ਜਿਹੜੇ ਲੋਕਾਂ ਨੇ ਆਪਣੇ ਘਰਾਂ ਵਿੱਚ ਜਾਂ ਅਲੱਗ ਤੌਰ ਕਮਰੇ ਬਣਾਕੇ ਪ੍ਰਵਾਸੀ ਵਿਅਕਤੀਆਂ ਨੂੰ ਕਿਰਾਏ ਉੱਪਰ ਦਿੱਤੇ ਹੋਏ ਹਨ ਉਹਨਾਂ ਦੀ ਪੂਰੀ ਜਿੰਮੇਵਾਰੀ ਬਣਦੀ ਹੈ ਕਿ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਪਿਛਲੇ ਐਡਰੈਸ ਤੋਂ ਕਰਵਾਉਣ ਸਿਰਫ ਹਰ ਮਹੀਨੇ ਹਜ਼ਾਰਾਂ ਰੁਪਏ ਕਮਾਈ ਕਰਨ ਵੱਲ ਧਿਆਨ ਨਾ ਦੇਣ ਜੇਕਰ ਕਿਰਾਏ ਤੇ ਰਹਿੰਦੇ ਹੋਏ ਦੂਸਰੇ ਰਾਜਾਂ ਦੇ ਪ੍ਰਵਾਸੀ ਲੋਕ ਲੁੱਟਮਾਰ ਤੇ ਕਾਤਲਾਨਾ ਘਟਨਾਵਾਂ ਵਿੱਚ ਸਾਮਲ ਹੁੰਦੇ ਹਨ ਤਾਂ ਮਕਾਨ ਮਾਲਕ ਉੱਪਰ ਵੀ ਬਰਾਬਰ ਪਰਚਾ ਹੋਣਾ ਚਾਹੀਦਾ ਹੈ ਜੇਕਰ ਇਹ ਕਦਮ ਨਾ ਚੁੱਕੇ ਗਏ ਤਾਂ ਪੰਜਾਬ ਵਿੱਚੋਂ ਕਿਸੇ ਵੀ ਹਾਲਤ ਨਾਲ ਕਾਤਾਲਾਨਾ ਤੇ ਲੁੱਟਮਾਰ ਦੀਆਂ ਘਟਨਾਵਾਂ ਨੂੰ ਰੋਕਿਆ ਨਹੀਂ ਜਾ ਸਕਦਾ ਇਸ ਮੁਹਿੰਮ ਲਈ ਪੰਜਾਬ ਦੇ ਲੋਕਾਂ ਨੂੰ ਇੱਕਜੁਟ ਹੋਕੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਤੱਕ ਵੱਡੇ ਪੱਧਰ ਤੇ ਪਹੁੰਚ ਕਰਨੀ ਪਵੇਗੀ ।
Related Post
Popular News
Hot Categories
Subscribe To Our Newsletter
No spam, notifications only about new products, updates.