
ਹਲਕੇ ਦੇ ਲੋਕ ਯੁੱਧ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਦਾ ਹਿੱਸਾ ਬਣਨ : ਐਸ. ਐਚ. ਓ. ਸਮਰਾਓ
- by Jasbeer Singh
- May 26, 2025

ਹਲਕੇ ਦੇ ਲੋਕ ਯੁੱਧ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਦਾ ਹਿੱਸਾ ਬਣਨ : ਐਸ. ਐਚ. ਓ. ਸਮਰਾਓ -ਕਿਹਾ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਨਾਭਾ, 26 ਮਈ : ਪੰਜਾਬ ਸਰਕਾਰ ਵੱਲੋਂ ਨਸਿਆ ਵਿਰੁੱਧ ਨਸ਼ਾ ਮੁਕਤ ਕਰਨ ਲਈ ਚਲਾਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜ਼ਿਲ੍ਹਾ ਪੁਲਸ ਮੁਖੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਥਾਣਾ ਸਦਰ ਨਾਭਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਉ ਨੇ ਲਗਾਤਾਰ ਪਿੰਡਾਂ ਵਿੱਚ ਦਿਨ ਰਾਤ ਦੀਆਂ ਗਸਤ ਨੂੰ ਤੇਜ਼ ਕੀਤਾ ਹੋਇਆ ਹੈ। ਨੌਜਵਾਨੀ ਨੂੰ ਨਸ਼ਿਆਂ ਦੀ ਦਲ ਦਲ 'ਚ ਫਸਾਉਣ ਵਾਲੇ ਨਸ਼ਾ ਸਮਗਲਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਐਸ.ਐਚ.ਓ ਗੁਰਪ੍ਰੀਤ ਸਿੰਘ ਸਮਰਾਉ ਨੇ ਅੱਗੇ ਦੱਸਿਆ ਕੀ ਪਿੰਡਾਂ ਦੇ ਲੋਕਾਂ ਨੇ ਨਸ਼ਾ ਮੁਕਤੀ ਮਾਰਚ ਨੂੰ ਵੀ ਸਫਲ ਬਣਾਉਣ ਲਈ ਪਿੰਡ ਵਾਸੀਆਂ ਨੇ ਨਸ਼ਿਆਂ ਵਿਰੁੱਧ ਆਪਣਾ ਸਹਿਯੋਗ ਦੇਣਾ ਦਾ ਭਰੋਸਾ ਦੇ ਰਹੇ ਹਨ। ਨੌਜਵਾਨਾਂ ਵੀ ਨਸ਼ਿਆਂ ਤੋਂ ਦੂਰ ਰਹਿਣ ਲਈ ਕਸਮਾਂ ਖਾ ਰਹੇ ਹਨ। ਉਨਾਂ ਕਿਹਾ ਕਿ ਜਿਸ ਘਰ ਵਿੱਚ ਨਸਾ ਆ ਜਾਵੇ ਉਸ ਘਰ ਦੀਆਂ ਪੀੜੀਆਂ ਦੀ ਪੀੜੀਆਂ ਬਰਬਾਦ ਹੋ ਜਾਂਦੀਆਂ ਹਨ। ਉਨਾਂ ਕਿਹਾ ਕਿ ਯੁੱਧ ਨਸਿਆਂ ਵਿਰੁੱਧ ਚਲਾਈ ਮੁਹਿੰਮ ਨੂੰ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਨਸ਼ਾ ਵਿਰੁੱਧ ਅੱਗੇ ਆਉਣ ਲਈ ਵੀ ਅਪੀਲ ਕੀਤੀ। ਐਸ.ਐਚ.ਓ ਸਮਰਾਉ ਨੇ ਵਾਰਨਿੰਗ ਦਿੱਤੀ ਹੈ ਕੀ ਜੋ ਨਸ਼ਾ ਸਮਗਲਰ ਆਪਣੇ ਪਰਿਵਾਰਾਂ ਤੋਂ ਪਿੰਡਾਂ ਸਹਿਰਾਂ ਵਿੱਚ ਨਸ਼ੇ ਦਾ ਧੰਦਾ ਕਰਉਦੇ ਹਨ। ਪੁਲਸ ਦੀ ਉਨ੍ਹਾਂ ਤੇ ਬਾਂਜ ਵਾਲੀ ਅੱਖ ਹੈ ਉਹਨਾਂ ਵੱਲੋਂ ਬਣਾਈਆਂ ਗਈਆਂ ਆਲੀਸ਼ਾਨ ਨਜਾਇਜ਼ ਉਸਾਰੀ ਤੇ ਵੀ ਪੀਲਾ ਪੰਜਾ ਇੱਕ ਦਿਨ ਜ਼ਰੂਰ ਫਿਰੇਗਾ।