post

Jasbeer Singh

(Chief Editor)

National

ਹੀਥਰੋ ਹਵਾਈ ਅੱਡੇ `ਤੇ ਮਿਰਚ ਸਪਰੇਅ ਹਮਲਾ

post-img

ਹੀਥਰੋ ਹਵਾਈ ਅੱਡੇ `ਤੇ ਮਿਰਚ ਸਪਰੇਅ ਹਮਲਾ ਲੰਡਨ, 9 ਦਸੰਬਰ 2025 : ਇੰਗਲੈਂਡ ਦੇ ਮੁੱਖ ਹੀਥਰੋ ਏਅਰਪੋਰਟ ਦੇ ਟਰਮੀਨਲ-3 ਵਿਚ ਮਿਰਚ ਸਪਰੇਅ ਹਮਲੇ ਦੀ ਗੰਭੀਰ ਘਟਨਾ ਕਾਰਨ 21 ਦੇ ਕਰੀਬ ਯਾਤਰੀ ਅਤੇ ਆਮ ਲੋਕ ਪ੍ਰਭਾਵਿਤ ਹੋਏ । ਇਹ ਘਟਨਾ ਟਰਮੀਨਲ 3 ਦੀ ਮਲਟੀ-ਸਟੋਰੀ ਕਾਰ ਪਾਰਕਿੰਗ ਵਿਚ ਵਾਪਰੀ। ਪੁਲਸ ਨੇ ਕੀਤਾ ਹੈ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਲੰਡਨ ਐਂਬੂਲੈਂਸ ਦੇ ਅਨੁਸਾਰ ਮੌਕੇ `ਤੇ 21 ਲੋਕਾਂ ਦਾ ਇਲਾਜ ਕੀਤਾ ਗਿਆ, ਜਿਨ੍ਹਾਂ ਵਿਚੋਂ 5 ਨੂੰ ਹਸਪਤਾਲ ਭੇਜਣ ਦੀ ਲੋੜ ਪਈ ਤੇ ਜ਼ਖ਼ਮੀਆਂ ਨੂੰ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ । ਮੈਟ ਪੁਲਸ ਨੇ ਕਿਹਾ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਇਕ ਗਰੁੱਪ ਨੇ ਕਈ ਲੋਕਾਂ ਨੂੰ ਮਿਰਚ ਸਪਰੇਅ ਨਾਲ ਨਿਸ਼ਾਨਾ ਬਣਾਇਆ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਿਆ । ਪੁਲਸ ਨੇ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ ਪਰ ਹੋਰਨਾਂ ਦੀ ਭਾਲ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵਿਚ ਸ਼ਾਮਲ ਵਿਅਕਤੀ ਆਪਸ ਵਿਚ ਇਕ-ਦੂਜੇ ਨੂੰ ਜਾਣਦੇ ਸਨ । ਇਸ ਕਾਰਨ ਜਾਂਚ ਏਜੰਸੀਆਂ ਇਸ ਘਟਨਾ ਨੂੰ ਅੱਤਵਾਦੀ ਕਾਰਵਾਈ ਨਹੀਂ ਮੰਨ ਰਹੀਆਂ।

Related Post

Instagram