
Haryana News
0
ਇਕ ਘੰਟੇ ’ਚ ਦੇਣੀ ਪਵੇਗੀ ਕੈਸ਼ਲੈੱਸ ਇਲਾਜ ਦੀ ਇਜਾਜ਼ਤ, ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ ਨੇ ਸਰਕੂਲਰ ਕੀਤਾ ਜਾਰੀ
- by Aaksh News
- May 30, 2024

ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ (ਇਰਡਾ) ਨੇ ਸਿਹਤ ਬੀਮਾ ਬਾਰੇ ਇਕ ਸਰਕੂਲਰ ਜਾਰੀ ਕਰ ਕੇ ਸਪਸ਼ਟ ਕੀਤਾ ਹੈ ਕਿ ਬੀਮਾ ਕੰਪਨੀਆਂ ਨੂੰ ਪਾਲਿਸੀ ਧਾਰਕਾਂ ਵੱਲੋਂ ਕਲੇਮ ਦੀ ਅਪੀਲ ਮਿਲਣ ਦੇ ਇਕ ਘੰਟੇ ਦੇ ਅੰਦਰ ਕੈਸ਼ਲੈੱਸ ਇਲਾਜ ਦੀ ਇਜਾਜ਼ਤ ਦੇਣ ’ਤੇ ਫੈਸਲਾ ਲੈਣਾ ਪਵੇਗਾ। ਉੱਥੇ ਹੀ ਡਿਸਚਾਰਜ ਦੀ ਬੇਨਤੀ ਮਿਲਣ ਦੇ ਤਿੰਨ ਘੰਟਿਆਂ ਦੇ ਅੰਦਰ ਬੀਮਾ ਕੰਪਨੀਆਂ ਨੂੰ ਕਲੇਮ ਸੈਟਲਮੈਂਟ ਕਰਨਾ ਪਵੇਗਾ। ਜੇਕਰ ਤਿੰਨ ਘੰਟਿਆਂ ਦੇ ਅੰਦਰ ਬੀਮਾ ਕੰਪਨੀਆਂ ਕਲੇਮ ਸੈਟਲਮੈਂਟ ਨਹੀਂ ਕਰਨਗੀਆਂ ਬੀਮਾ ਕੰਪਨੀਆਂ ਇਸ ਸਮੇਂ ਦੌਰਾਨ ਹਸਪਤਾਲ ਵੱਲੋਂ ਲਈ ਜਾਣ ਵਾਲੀ ਫੀਸ ਭਰਣਗੀਆਂ।