
ਫ਼ੌਜੀ ਭਰਤੀ ਲਈ 6 ਜ਼ਿਲ੍ਹਿਆਂ ਦੇ ਲਿਖਤੀ ਪੇਪਰ ਪਾਸ ਕਰਨ ਵਾਲੇ ਨੌਜਵਾਨਾਂ ਦਾ ਪਟਿਆਲਾ 'ਚ ਹੋਵੇਗਾ ਫਿਜ਼ੀਕਲ ਟੈਸਟ
- by Jasbeer Singh
- July 1, 2025

ਫ਼ੌਜੀ ਭਰਤੀ ਲਈ 6 ਜ਼ਿਲ੍ਹਿਆਂ ਦੇ ਲਿਖਤੀ ਪੇਪਰ ਪਾਸ ਕਰਨ ਵਾਲੇ ਨੌਜਵਾਨਾਂ ਦਾ ਪਟਿਆਲਾ 'ਚ ਹੋਵੇਗਾ ਫਿਜ਼ੀਕਲ ਟੈਸਟ -ਫ਼ੌਜ ਦੀ ਭਰਤੀ ਲਈ 8 ਤੋਂ 9 ਹਜ਼ਾਰ ਉਮੀਦਵਾਰਾਂ ਦੇ ਆਉਣ ਦੀ ਸੰਭਾਵਨਾ-ਕਰਨਲ ਰਾਜਾ -ਸਿਵਲ, ਪੁਲਿਸ ਤੇ ਆਰਮੀ ਦੀਆਂ ਤਿੰਨੇ ਫ਼ੌਜਾਂ ਆਪਸੀ ਤਾਲਮੇਲ ਨਾਲ ਕਰਵਾਉਣਗੀਆਂ ਭਰਤੀ-ਨਵਰੀਤ ਕੌਰ ਸੇਖੋਂ -31 ਜੁਲਾਈ ਤੋਂ 11 ਅਗਸਤ ਤੱਕ ਪੋਲੋ ਗਰਾਊਂਡ ਵਿਖੇ ਆਰਮੀ ਭਰਤੀ ਲਈ ਫਿਜ਼ੀਕਲ ਟੈਸਟ ਹੋਵੇਗਾ -ਏ.ਡੀ.ਸੀ ਤੇ ਆਰਮੀ ਭਰਤੀ ਡਾਇਰੈਕਟਰ ਵੱਲੋਂ ਸੁਚਾਰੂ ਪ੍ਰਬੰਧਾਂ ਲਈ ਬੈਠਕ ਪਟਿਆਲਾ, 1 ਜੁਲਾਈ : ਭਾਰਤੀ ਫ਼ੌਜ ਦੀ ਭਰਤੀ ਲਈ ਪੰਜਾਬ ਦੇ 6 ਜ਼ਿਲ੍ਹਿਆਂ ਪਟਿਆਲਾ, ਫ਼ਤਹਿਗੜ੍ਹ ਸਾਹਿਬ, ਸੰਗਰੂਰ, ਮਾਨਸਾ, ਬਰਨਾਲਾ ਤੇ ਮਾਲੇਰਕੋਟਲਾ ਦੇ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਦਾ ਫਿਜ਼ੀਕਲ ਟੈਸਟ ਪਟਿਆਲਾ ਵਿਖੇ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ, ਪੋਲੋ ਗਰਾਊਂਡ ਵਿਖੇ 31 ਜੁਲਾਈ ਤੋਂ ਸ਼ੁਰੂ ਹੋਵੇਗਾ। ਇਸ ਆਰਮੀ ਭਰਤੀ ਰੈਲੀ ਲਈ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੇ ਆਰਮੀ ਭਰਤੀ ਦੇ ਡਾਇਰੈਕਟਰ ਕਰਨਲ ਜੀ.ਆਰ.ਐਸ. ਰਾਜਾ ਹੋਰ ਅਧਿਕਾਰੀਆ ਨਾਲ ਇੱਕ ਅਹਿਮ ਬੈਠਕ ਕੀਤੀ। ਕਰਨਲ ਰਾਜਾ ਨੇ ਦੱਸਿਆ ਕਿ 31 ਜੁਲਾਈ ਤੋਂ 11 ਅਗਸਤ ਤੱਕ ਚੱਲਣ ਵਾਲੀ ਇਸ ਆਰਮੀ ਭਰਤੀ ਰੈਲੀ ਮੌਕੇ ਛੇ ਜ਼ਿਲ੍ਹਿਆ ਦੇ 8 ਤੋਂ 9 ਹਜ਼ਾਰ ਉਹ ਨੌਜਵਾਨ ਉਮੀਦਵਾਰ ਸ਼ਾਮਲ ਹੋਣਗੇ ਜਿਹੜੇ ਲਿਖਤੀ ਟੈਸਟ ਪਾਸ ਕਰ ਲੈਣਗੇ ਅਤੇ ਇਨ੍ਹਾਂ ਦੀ ਸਰੀਰਕ ਪਰਖ ਲਈ ਜ਼ਿਲ੍ਹਾ ਵਾਰ ਰੋਸਟਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 6 ਜ਼ਿਲ੍ਹਿਆਂ ਦੀਆਂ 24 ਤਹਿਸੀਲਾਂ ਤੇ 2539 ਪਿੰਡਾਂ ਦੇ ਨੌਜਵਾਨਾਂ 'ਚ ਆਰਮੀ ਭਰਤੀ ਲਈ ਕਾਫ਼ੀ ਉਤਸ਼ਾਹ ਹੈ ਅਤੇ ਇਹ ਖੁਸ਼ੀ ਦੀ ਗੱਲ ਹੈ ਕਿ ਭਾਰਤੀ ਫ਼ੌਜ 'ਚ ਇਨ੍ਹਾਂ ਜ਼ਿਲ੍ਹਿਆਂ ਦੇ ਨੌਜਵਾਨਾਂ ਦੀ ਨਫ਼ਰੀ ਕਾਫ਼ੀ ਜਿਆਦਾ ਹੈ ਅਤੇ ਇਸ ਵਾਰ ਫ਼ੌਜ ਨੇ ਆਸਾਮੀਆ ਵੀ ਵਧਾ ਕੇ ਦੁਗਣੀਆਂ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਫ਼ਿਜੀਕਲ ਟੈਸਟ ਲਈ ਰੋਜ਼ਾਨਾ 700-700 ਨੌਜਵਾਨ ਬੁਲਾਏ ਜਾਣਗੇ ਤੇ ਇਨ੍ਹਾਂ ਦਾ ਟੈਸਟ ਸਵੇਰੇ 4 ਵਜੇ ਪੋਲੋ ਗਰਾਊਂਡ 'ਚ ਪਹੁੰਚ ਜਾਇਆ ਕਰਨਗੇ। ਨਵਰੀਤ ਕੌਰ ਸੇਖੋਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਮੁਤਾਬਕ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤੀ ਫ਼ੌਜ ਨੂੰ ਹਰ ਤਰ੍ਹਾਂ ਦਾ ਲੋੜੀਂਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਵਲ ਪ੍ਰਸ਼ਾਸਨ, ਪੁਲਿਸ ਤੇ ਆਰਮੀ ਦੀਆਂ ਤਿੰਨੇ ਫ਼ੌਜਾਂ ਨੌਜਵਾਨਾਂ ਦੀ ਭਰਤੀ ਆਪਸੀ ਤਾਲਮੇਲ ਨਾਲ ਸੁਚਾਰੂ ਢੰਗ ਨਾਲ ਕਰਵਾਉਣਗੀਆਂ। ਵਧੀਕ ਡਿਪਟੀ ਕਮਿਸ਼ਨਰ ਸੇਖੋਂ ਤੇ ਆਰਮੀ ਭਰਤੀ ਡਾਇਰੈਕਟਰ ਕਰਨ ਰਾਜਾ ਨੇ ਭਰਤੀ ਰੈਲੀ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸਾਰੇ ਸਬੰਧਤ ਵਿਭਾਗਾਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਡਾਇਰਵਰਸ਼ਨ, ਮੈਡੀਕਲ ਐਮਰਜੈਂਸੀ ਸਹੂਲਤ, ਮੋਬਾਇਲ ਟੁਆਲਿਟਸ, ਪੀਣ ਵਾਲੇ ਪਾਣੀ ਦੇ ਟੈਂਕਰ, ਮੀਂਹ ਤੋਂ ਬਚਣ ਲਈ ਆਰਜੀ ਤਰਪਾਲ ਸ਼ੈਲਟਰ, ਲਾਇਟਾਂ, ਬੈਰੀਗੇਟਿੰਗ, ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ, ਨਗਰ ਨਿਗਮ ਵੱਲੋਂ ਘਾਹ ਦੀ ਕਟਾਈ ਤੇ ਸਾਫ਼-ਸਫ਼ਾਈ ਆਦਿ ਦੇ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰ ਲਏ ਜਾਣ। ਮੀਟਿੰਗ 'ਚ ਕਰਨਲ ਵਿਨੋਦ ਸਿੰਘ ਰਾਵਤ, ਡੀ.ਐਸ.ਪੀ. ਸਿਟੀ-1 ਸਤਨਾਮ ਸਿੰਘ, ਕਰਨਲ ਸੋਨਮ ਜੁਨੇਜਾ, ਏ.ਆਰ.ਓ. ਸੂਬੇਦਾਰ ਮੇਜਰ ਤੰਨਮ, ਏ.ਸੀ.ਐਸ. ਡਾ. ਰਚਨਾ, ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਤਹਿਸੀਲਦਾਰ ਕਰਨਦੀਪ ਭੁੱਲਰ, ਡਵੀਜ਼ਨ ਫਾਇਰ ਅਫ਼ਸਰ ਰਾਜਿੰਦਰ ਕੌਸ਼ਲ, ਲੋਕ ਨਿਰਮਾਣ ਵਿਭਾਗ ਦੇ ਬਿਜਲੀ ਵਿੰਗ ਦੇ ਐਕਸੀਐਨ ਨਿਸ਼ੂ ਸ਼ਰਮਾ, ਪੀ.ਐਸ.ਪੀ.ਸੀ.ਐਲ ਦੇ ਵਧੀਕ ਐਸ.ਈ. ਜਤਿੰਦਰ ਗਰਗ, ਜਲ ਸਪਲਾਈ ਤੇ ਸੈਨੀਟੇਸ਼ਨ, ਮੰਡੀ ਬੋਰਡ, ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.