
ਪਲੇਵੇ ਸਕੂਲ ਦੇ ਚੇਅਰਮੈਨ ਤੇ ਵਿਦਿਆਰਥੀਆਂ ਦਾ ਗਵਰਨਰ ਪੰਜਾਬ ਨੇ ਕੀਤਾ ਸਨਮਾਨ
- by Jasbeer Singh
- July 1, 2025

ਪਲੇਵੇ ਸਕੂਲ ਦੇ ਚੇਅਰਮੈਨ ਤੇ ਵਿਦਿਆਰਥੀਆਂ ਦਾ ਗਵਰਨਰ ਪੰਜਾਬ ਨੇ ਕੀਤਾ ਸਨਮਾਨ - ਸਿਖਿਆ ਦੇ ਖੇਤਰ ਵਿਚ ਇਸੇ ਤਰ੍ਹਾਂ ਕਰਦੇ ਰਹਾਂਗੇ ਮਿਹਨਤ : ਡਾ. ਰਾਜਦੀਪ ਪਟਿਆਲਾ, 1 ਜੁਲਾਈ 2025 : : ਸਿੱਖਿਆ ਦੇ ਖੇਤਰ ਵਿਚ ਚੰਗੀਆਂ ਉਪਲਬਧੀਆਂ ਹਾਸਲ ਕਰਨ 'ਤੇ ਪਲੇਵੇਜ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਚੇਅਰਮੈਨ ਡਾ. ਰਾਜਦੀਪ ਸਿੰਘ ਨੂੰ ਅੱਜ ਪੰਜਾਬ ਦੇ ਗਵਰਨਗਰ ਗੁਲਾਬ ਚੰਦ ਕਟਾਰੀਆ ਵਲੋ ਇੱਕ ਸਮਾਗਮ ਦੌਰਾਨ ਵਿਸ਼ੇਸ਼ ਤੋਰ 'ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਚੇਅਰਮੈਨ ਡਾ. ਰਾਜਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਸਮਾਰੋਹ ਵਿਚ ਪਲੇਵੇਜ ਸਕੂਲ ਦੇ 6 ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨਾ ਨੇ 10ਵੀ, 12ਵੀ ਦੇ ਬੋਰਡ ਨਤੀਜਿਆਂ ਵਿਚ ਟਾਪ ਪੁਜੀਸ਼ਨਾਂ ਹਾਸਲ ਕੀਤੀਆਂ ਹਨ, ਜਿਨਾ ਵਿਚ ਜਪਨੀਤ ਕੌਰ ਕਾਮਰਸ ਵਿਚ ਜਿਲਾ ਟਾਪਰ, ਐਜਲ ਗੁਪਤਾ 10ਵੀ ਵਿਚ ਜਿਲਾ ਟਾਪਰ, ਮੈਰਿਟ ਹੋਲਡਰਾਂ ਵਿਚ ਮਨਤ 10ਵੀ, ਤਿਆ ਜੱਗੀ 12ਵੀ, ਆਰਨਾ ਪ੍ਰਭਾਕਰ 12ਵੀ, ਥਿਆ ਅਗਰਵਾਲ 12ਵੀ ਸ਼ਾਮਲ ਹਨ। ਇਸ ਮੌਕੇ ਚੇਅਰਮੈਨ ਡਾ. ਰਾਜਦੀਪ ਸਿੰਘ ਨੇ ਗਵਰਨਰ ਗੁਲਾਬ ਚੰਦ ਕਟਾਰੀਆ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਇਸੇ ਤਰ੍ਹਾ ਸਿਖਿਆ ਦੇ ਖੇਤਰ ਵਿਚ ਮਿਹਨਤ ਕਰਦੇ ਰਹਿਣਗੇ ਅਤੇ ਬਚਿਆਂ ਦੇ ਭਵਿਖ ਨੂੰ ਹੋਰ ਉਜਵਲ ਬਣਾਉਣ ਲਈ ਮਿਹਨਤ ਕਰਨਗੇ।