ਪਾਇਲਟ `ਤੇ ਚਾਲਕ ਦਲ ਦੀ ਮੈਂਬਰ ਨਾਲ ਸੈਕਸ ਸ਼ੋਸ਼ਣ ਦਾ ਦੋਸ਼ ਹੈਦਰਾਬਾਦ, 24 ਨਵੰਬਰ 2025 : ਭਾਰਤ ਦੇਸ਼ ਦੇ ਸ਼ਹਿਰ ਬੈਂਗਲੁਰੂ ਦੇ ਇਕ ਹੋਟਲ `ਚ ਚਾਲਕ ਦਲ ਦੀ ਇਕ ਮੈਂਬਰ (ਕੈਬਿਨ ਕਰੂ ਮੈਂਬਰ) ਨਾਲ ਸੈਕਸ ਸ਼ੋਸ਼ਣ ਦੇ ਦੋਸ਼ ਹੇਠ ਇਕ ਚਾਰਟਰਡ ਜਹਾਜ਼ ਦੇ ਪਾਇਲਟ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ 18 ਨਵੰਬਰ ਨੂੰ ਬੈਂਗਲੁਰੂ ਵਿਚ ਹੋਈ ਸੀ। ਤੇ 26 ਸਾਲਾ ਪੀੜਤਾ ਨੇ ਹੁਣ ਸ਼ਹਿਰ ਦੇ ਬੇਗਮਪੇਟ ਪੁਲਸ ਥਾਣੇ `ਚ ਸ਼ਿਕਾਇਤ ਦਰਜ ਕਰਾਈ । ਸਿ਼ਕਾਇਤ ਦਰਜ ਕਰਵਾਉਣ ਤੋੋਂ ਬਾਅਦ ਕੀਤੀ ਗਈ ਜੀਰੋ ਐਫ. ਆਈ. ਆਰ. ਦਰਜ ਸਿ਼ਕਾਇਤ ਦਰਜ ਕਰਾਉਣ ਤੋਂ ਬਾਅਦ ਇਸ ਮਾਮਲੇ `ਚ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਦੀਆਂ ਸਬੰਧਤ ਧਾਰਾਵਾਂ ਤਹਿਤ ਜ਼ੀਰੋ ਐੱਫ. ਆਈ. ਆਰ. ਦਰਜ ਕੀਤੀ ਗਈ। ਬਾਅਦ `ਚ ਮਾਮਲੇ ਨੂੰ ਬੈਂਗਲੁਰੂ ਦੇ ਹਲਾਸੁਰੂ ਪੁਲਸ ਥਾਣੇ `ਚ ਤਬਦੀਲ ਕਰ ਦਿੱਤਾ। `ਜ਼ੀਰੋ ਐੱਫ. ਆਈ. ਆਰ.` ਇਕ ਅਜਿਹੀ ਸ਼ਿਕਾਇਤ ਹੁੰਦੀ ਹੈ, ਜਿਸ ਨੂੰ ਕਿਸੇ ਵੀ ਪੁਲਸ ਥਾਣੇ `ਚ ਦਰਜ ਕੀਤਾ ਜਾ ਸਕਦਾ ਹੈ, ਭਾਵੇਂ ਅਪਰਾਧ ਕਿਸੇ ਹੋਰ ਥਾਣਾ ਖੇਤਰ `ਚ ਹੋਇਆ ਹੋਵੇ ।
